ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਬੁੱਧ ਧੰਮ ਦੀਪ ਦਾਨ ਦਿਵਸ ਮਨਾਇਆ
ਮਾਹਿਲਪੁਰ, 2 ਨਵੰਬਰ - ਨਿਰਵਾਣੁ ਕੁਟੀਆ ਮਾਹਿਲਪੁਰ ਵਿਖੇ ਅੱਜ ਕੁਟੀਆ ਦੇ ਪ੍ਰਬੰਧਕਾਂ ਵੱਲੋ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ( ਰਜ਼ਿ ) ਮਾਹਿਲਪੁਰ ਦੇ ਸਹਿਯੋਗ ਨਾਲ ਬੁੱਧ ਧੰਮ ਦੀਪ ਦਾਨ ਦਿਵਸ ਮਨਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਬੁੱਧ ਮਹਾਂਪੁਰਸ਼ਾਂ ਦੀਆਂ ਤਸਵੀਰਾਂ ਅੱਗੇ ਦੀਵੇ ਜਗਾਏ ਗਏ ਅਤੇ ਬਾਅਦ ਵਿੱਚ ਬੁੱਧ ਵੰਦਨਾ ਕਰਨ ਤੋਂ ਬਾਅਦ ਸਮੂਹਿਕ ਤੌਰ ਤੇ ਮੈਡੀਟੇਸ਼ਨ ਕਰਕੇ ਅੰਧ ਵਿਸ਼ਵਾਸ਼ਾਂ ਅਤੇ ਅਗਿਆਨਤਾ ਦਾ ਤਿਆਗ ਕਰਕੇ ਆਪਣੀ ਚੇਤਨਾ ਅੰਦਰ ਗਿਆਨ ਦੇ ਦੀਪਕ ਜਗਾਉਣ ਦਾ ਸੰਕਲਪ ਕੀਤਾ ਗਿਆ।

ਇਸ ਮੌਕੇ ਨਿਰਮਲ ਸਿੰਘ ਮੁੱਗੋਵਾਲ ਸੰਚਾਲਕ ਨਿਰਵਾਣੁ ਕੁਟੀਆ ਮਾਹਿਲਪੁਰ, ਨਿਰਮਲ ਕੌਰ ਬੋਧ ਪ੍ਰਧਾਨ ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ਰਜ਼ਿ. ਮਾਹਿਲਪੁਰ, ਸੰਤ ਬਾਬਾ ਬਲਵੀਰ ਸਿੰਘ ਲੰਗੇਰੀ, ਸ਼ਸ਼ੀ ਬੰਗੜ ਐਮ.ਸੀ, ਰਾਜੀਵ ਕੁਮਾਰ, ਸੁਖਦੇਵ ਸਿੰਘ, ਅਮਰਜੀਤ ਕੌਰ, ਸੰਦੀਪ ਕੌਰ, ਸੁਖਵਿੰਦਰ ਕੁਮਾਰ ਰਿਟਾਇਰਡ ਬੈਂਕ ਅਧਿਕਾਰੀ, ਮਾਸਟਰ ਜੈ ਰਾਮ ਬਾੜੀਆਂ, ਰੇਖਾ ਰਾਣੀ, ਦੀਆ ਰਾਣੀ, ਪ੍ਰਭਜੋਤ ਕੌਰ, ਸੁਮਿਤਾ, ਜੀਵਨ ਕੁਮਾਰੀ, ਗਗਨਦੀਪ ਕੌਰ, ਹਰਬੰਸ ਕੌਰ, ਗੁਰਪਾਲ ਕੌਰ, ਜਸਵਿੰਦਰ ਕੌਰ ਦੋਹਲਰੋ, ਬੇਬੀ ਮੁੱਗੋਵਾਲ, ਪਰਮਜੀਤ ਕੌਰ, ਸੌਰਵ ਜੱਸਲ, ਪ੍ਰੋਫੈਸਰ ਨਵਪ੍ਰੀਤ ਕੌਰ, ਡਾਕਟਰ ਪਰਮਿੰਦਰ ਸਿੰਘ, ਧਰਮ ਸਿੰਘ ਫੌਜੀ ਆਦੀ ਹਾਜਰ ਸਨ।
ਇਸ ਮੌਕੇ ਨਿਰਮਲ ਕੌਰ ਬੋਧ ਨੇ ਕਿਹਾ ਕਿ ਅੱਜ ਤੋਂ ਤਕਰੀਬਨ 2560 ਸਾਲ ਪਹਿਲਾਂ ਤਥਾਗਤ ਭਗਵਾਨ ਬੁੱਧ ਗਿਆਨ ਪ੍ਰਾਪਤੀ ਤੋਂ ਬਾਅਦ ਪਹਿਲੀ ਵਾਰ ਆਪਣੇ ਪਿਤਾ ਜੀ, ਜੋ ਕਿ ਕਪਲਵਸਤੂ ਦੇ ਰਾਜਾ ਸਨ ਦੇ ਸੱਦੇ ਤੇ ਕਪਲਵਸਤੂ ਗਏ ਸਨ। ਉਥੋਂ ਦੇ ਲੋਕਾਂ ਨੇ ਉਹਨਾਂ ਦਾ ਦੀਵੇ ਬਾਲ ਕੇ ਸਵਾਗਤ ਕੀਤਾ ਸੀ। ਤਥਾਗਤ ਭਗਵਾਨ ਬੁੱਧ ਨੇ ਉਸ ਵੇਲੇ ਸਮੁੱਚੀ ਮਾਨਵਤਾ ਨੂੰ ਅਗਿਆਨਤਾ ਦਾ ਵਿਨਾਸ਼ ਕਰਨ ਲਈ ਗਿਆਨ ਦੇ ਦੀਪਕ ਜਗਾਉਣ ਲਈ ਯਤਨ ਆਰੰਭ ਕਰਨ ਉਪਦੇਸ਼ ਦਿੱਤਾ ਸੀ। ਉਨ੍ਹਾਂ ਤੋਂ ਬਾਅਦ ਚੱਕਰਵਰਤੀ ਸਮਰਾਟ ਜੋ ਕਿ ਬਾਅਦ ਵਿੱਚ ਬੋਧ ਭਿਕਸ਼ੂ ਬਣ ਗਏ ਸਨ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਤਥਾਗਤ ਭਗਵਾਨ ਬੁੱਧ ਦੀਆਂ ਕਲਿਆਣਕਾਰੀ ਸਿਖਿਆਵਾਂ ਨੂੰ ਦੇਸ਼ ਵਿਦੇਸ਼ ਤੱਕ ਪਹੁੰਚਾਇਆ।
ਇਸ ਮੌਕੇ ਦੀਆ ਰਾਣੀ ਨੇ ਤਥਾਗਤ ਭਗਵਾਨ ਬੁੱਧ ਦੀਆਂ ਕਲਿਆਣਕਾਰੀ ਸਿਖਿਆਵਾਂ ਤੇ ਪ੍ਰਵਚਨ ਕਰਦਿਆਂ ਰੋਜ਼ਾਨਾ ਧਿਆਨ ਸਾਧਨਾ ਕਰਨ ਦਾ ਸੰਦੇਸ਼ ਦਿੱਤਾ। ਇਸ ਮੌਕੇ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਸੁਰਿੰਦਰ ਸਿੰਘ ਪੱਪੀ ਸਰਪੰਚ ਪਿੰਡ ਛਾਉਣੀ ਕਲਾਂ ਜੋ ਕਿ ਬਾਬਾ ਸਾਹਿਬ ਅੰਬੇਡਕਰ ਜੀ ਦੀ ਵਿਚਾਰਧਾਰਾ ਦਾ ਪ੍ਰਚਾਰ ਪ੍ਰਸਾਰ ਕਰ ਰਹੇ ਨੇ, ਨੂੰ ਸਮਾਗਮ ਵਿੱਚ ਪਹੁੰਚਣ ਤੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਸਾਰਿਆਂ ਨੇ ਰਲ ਮਿਲ ਕੇ ਚਾਹ ਪਾਣੀ ਛਕਿਆ ਅਤੇ ਇੱਕ ਦੂਜੇ ਨੂੰ ਬੁੱਧ ਧੰਮ ਦੀਪ ਦਾਨ ਦਿਵਸ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ।