ਆਸਟ੍ਰੇਲੀਆ ਦੇ ਬ੍ਰਿਸਬੇਨ ਵਿਚ ਹੰਸਰਾਜ ਹੰਸ ਦੇ ਲਾਈਵ ਪ੍ਰੋਗਰਾਮ ਅੰਦਾਜ਼ ਏ ਸੂਫ਼ੀ ਦੌਰਾਨ ਸੂਫ਼ੀ ਸੁਰਾਂ ਦੀ ਸ਼ਾਮ ਬਝੀ

ਗੜ੍ਹਸ਼ੰਕਰ, 1 ਨੰਵਬਰ - ਬਾਬੂ ਜੀ ਪ੍ਰੋਡਕਸ਼ਨ ਵਲੋਂ ਪਹਿਲੀ ਅੰਦਾਜ਼ ਏ ਸੂਫ਼ੀ ਪ੍ਰੋਗਰਾਮ ਆਸਟ੍ਰੇਲੀਆ ਦੇ ਬ੍ਰਿਸਬੇਨ ਸ਼ਹਿਰ ਵਿਚ ਆਯੋਜਿਤ ਕੀਤੀ ਗਈ।ਇਸ ਪ੍ਰੋਗਰਾਮ ਦੇ ਪ੍ਰਬੰਧਕ ਡਿੰਪਲ ਗੜਸ਼ੰਕਰੀ ਨੇ ਦਸਿਆ ਕਿ ਸਲੀਮਨ ਸਪੋਰਟਸ ਕੰਪਲੈਕਸ, ਬ੍ਰਿਸਬੇਨ ਵਿਚ ਸਜਾਈ ਗਈ ਇਸ ਸੂਫ਼ੀ ਸ਼ਾਮ ਵਿਚ ਪੰਜਾਬ ਦੇ ਰਾਜ ਗਾਇਕ ਪਦਮਸ਼੍ਰੀ ਹੰਸਰਾਜ ਹੰਸ ਨੇ ਆਪਣੇ ਗੀਤਾਂ ਰਾਹੀਂ ਸਮਾਂ ਬੰਨ੍ਹ ਕੇ ਰੱਖ ਦਿੱਤਾ।

ਬਾਬੂ ਜੀ ਪ੍ਰੋਡਕਸ਼ਨ ਕੰਪਨੀ ਵਲੋਂ ਕੀਤੇ ਗਏ ਪ੍ਰਬੰਧ ਦੀ ਸਰੋਤਿਆ ਨੇ ਜਿਥੇ ਖ਼ੂਬ ਤਰੀਫ ਕੀਤੀ ਉਥੇ ਨਾਲ ਹੀ ਪਦਮਸ਼੍ਰੀ ਹੰਸਰਾਜ ਹੰਸ ਦੇ ਗੀਤਾਂ ਨੇ ਉਨ੍ਹਾਂ ਨੂੰ ਰਜਵੀਂ ਰੂਹ ਦੀ ਖੁਰਾਕ ਦਿੱਤੀ।ਪ੍ਰਬੰਧਕ ਡਿੰਪਲ ਗੜਸ਼ੰਕਰੀ ਨੇ ਦਸਿਆ ਕਿ ਭਵਿੱਖ ਵਿਚ ਆਸਟ੍ਰੇਲੀਆ ਅਤੇ ਹੋਰ ਦੇਸ਼ਾਂ ਵਿਚ ਵੀ ਪ੍ਰੋਗਰਾਮ ਆਯੋਜਿਤ ਕਰਨ ਦੀ ਕੰਪਨੀ ਦੀ ਤਜ਼ਵੀਜ ਹੈ।