ਰਿਆਤ ਫੋਰਨ ਟਰੈਵਲ ਤੇ ਮਾਲਕ ਧਿਆਨ ਸਿੰਘ ਨੇ ਲੋੜਵੰਦ ਪਰਿਵਾਰ ਦੀ ਮਦਦ ਕਰਕੇ ਦਿਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ
ਗੜ੍ਹਸ਼ੰਕਰ, 1 ਨੰਵਬਰ - ਸਾਡੇ ਦੇਸ਼ ਅੰਦਰ ਦਿਵਾਲੀ ਨੂੰ ਸਭ ਤੋਂ ਪਵਿੱਤਰ ਤੇ ਖੁਸ਼ੀਆਂ ਸਾਂਝੀਆਂ ਕਰਨ ਵਾਲਾ ਇੱਕ ਮਹਾਨ ਤਿਉਹਾਰ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਦਿਵਾਲੀ ਮੌਕੇ ਆਪਣੇ ਪਰਿਵਾਰ ਨਾਲ ਤਾਂ ਹਰ ਵਿਅਕਤੀ ਖੁਸ਼ੀਆਂ ਸਾਂਝੀਆਂ ਕਰਦਾ ਹੈ ਪਰ ਅਸਲੀ ਸਮਾਜ ਸੇਵਕ ਉਹ ਵਿਅਕਤੀ ਹੁੰਦਾ ਹੈ| ਜੋ ਲੋੜਵੰਦਾਂ ਦੀ ਮਦਦ ਲਈ ਅੱਗੇ ਆਵੇ ਤੇ ਖੁਸ਼ੀਆਂ ਦੇ ਤਿਉਹਾਰ ਨੂੰ ਲੋੜਵੰਦਾਂ ਨਾਲ ਰਲ ਕੇ ਮਨਾਵੇ।

ਹਰ ਸਾਲ ਆਪਣੇ ਵੱਖਰੇ ਅੰਦਾਜ਼ ਵਿੱਚ ਦਿਵਾਲੀ ਦੇ ਉਤਸਵ ਨੂੰ ਮਨਾਉਣ ਵਾਲੇ ਰਿਆਤ ਫੋਰਨ ਟਰੈਵਲ ਦੇ ਮਾਲਕ ਧਿਆਨ ਸਿੰਘ ਵੱਲੋਂ ਇਸ ਵਾਰ ਇੱਕ ਨਵੇਕਲੀ ਪਹਿਲ ਕਦਮੀ ਕਰਦੇ ਹੋਏ ਇੱਕ ਬੇਹਦ ਜਰੂਰਤਮੰਦ ਵਿਅਕਤੀ ਦੀ ਆਰਥਿਕ ਸਹਾਇਤਾ ਕੀਤੀ ਗਈ।
ਇਸ ਲੋੜਵੰਦ ਵਿਅਕਤੀ ਨੇ ਧਿਆਨ ਸਿੰਘ ਰਿਆਤ ਵੱਲੋਂ ਦਿਖਾਈ ਗਈ| ਇਸ ਦਰਿਆ ਦਿਲੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੋਏ ਦੱਸਿਆ ਕਿ ਉਸ ਦੇ ਲਈ ਇਹ ਰਕਮ ਬਹੁਤ ਵੱਡੀ ਸਹਾਇਤਾ ਰਾਸ਼ੀ ਹੈ| ਜੋ ਕਿ ਉਸ ਨੂੰ ਪਰਿਵਾਰਿਕ ਗੁਜਰ ਵਸਰ ਤੇ ਬੱਚਿਆਂ ਦੀ ਪਰਵਰਿਸ਼ ਲਈ ਵੱਡੀ ਸਹਾਇਤਾ ਵਜੋਂ ਪ੍ਰਾਪਤ ਹੋਈ ਹੈ।
ਦੱਸਣਾ ਬਣਦਾ ਹੈ ਕਿ ਰਿਆਤ ਫੋਰਨ ਟਰੈਵਲ ਦੇ ਮਾਲਕ ਧਿਆਨ ਸਿੰਘ ਹਰ ਸਾਲ ਦਿਨ ਤਿਉਹਾਰਾਂ ਨੂੰ ਇਸੇ ਤਰ੍ਹਾਂ ਜਰੂਰਤਮੰਦ ਵਿਅਕਤੀਆਂ ਨਾਲ ਮਿਲ ਕੇ ਸਾਂਝਾ ਕਰਦੇ ਹਨ।