ਪੀਈਸੀ ਚੰਡੀਗੜ੍ਹ ਨੇ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਵਰ੍ਹੇਗੰਢ ਨੂੰ ਮਨਾਉਣ ਲਈ ਰਾਸ਼ਟਰੀ ਏਕਤਾ ਦਿਵਸ ਮਨਾਇਆ
ਚੰਡੀਗੜ੍ਹ, 1 ਨਵੰਬਰ 2024 : ਪੰਜਾਬ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਨੇ ਸਰਦਾਰ ਵੱਲਭਭਾਈ ਪਟੇਲ ਦੀ ਜਨਮ ਜਯੰਤੀ ਦੇ ਮੌਕੇ ਤੇ 1 ਅਕਤੂਬਰ 2024 ਨੂੰ ਰਾਸ਼ਟਰੀ ਏਕਤਾ ਦਿਵਸ ਮਨਾਇਆ। ਪੇਕ ਨੇ ਭਾਰਤ ਸਰਕਾਰ ਦੇ ਹੁਕਮਾਂ ਅਨੁਸਾਰ ਇਕ ਸਹੁੰ ਸਮਾਰੋਹ ਦਾ ਆਯੋਜਨ ਕੀਤਾ, ਜਿਸ ਵਿੱਚ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਣ ਦਾ ਸੰਕਲਪ ਲਿਆ ਗਿਆ।

ਇਸ ਸਮਾਰੋਹ ਵਿਚ ਰਜਿਸਟਰਾਰ ਕਰਨਲ ਆਰ. ਐਮ. ਜੋਸ਼ੀ ਅਤੇ ਪ੍ਰੋ. ਐਸ. ਕੇ. ਮੰਗਲ (ਡੀਨ, ਐਕੈਡਮਿਕ ਅਫੇਅਰਜ਼) ਨੇ ਸਾਰੇ ਕਰਮਚਾਰੀਆਂ ਅਤੇ ਸਟਾਫ ਨੂੰ ਪ੍ਰਸ਼ਾਸਨਿਕ ਭਵਨ ਦੇ ਬਾਹਰ ਏਕਤਾ ਦੀ ਸਹੁੰ ਦਵਾਈ। ਕਰਨਲ ਜੋਸ਼ੀ ਨੇ ਸਰਦਾਰ ਪਟੇਲ ਦੇ ਜੀਵਨ ਦੀਆਂ ਪ੍ਰੇਰਣਾਦਾਇਕ ਗੱਲਾਂ ਸਾਂਝੀਆਂ ਕਰਦਿਆਂ ਦੱਸਿਆ ਕਿ ਕਿਵੇਂ ਉਨ੍ਹਾਂ ਦੀ ਦੂਰਦਰਸ਼ਤਾ ਨੇ ਆਜ਼ਾਦ ਭਾਰਤ ਨੂੰ ਇਕਜੁਟ ਕੀਤਾ।
ਕਾਲਜ ਦੇ ਸਾਰੇ ਵਿਭਾਗ ਮੁਖੀ, ਅਧਿਆਪਕ ਅਤੇ ਸਟਾਫ ਮੈਂਬਰ, ਟੀਚਿੰਗ ਅਤੇ ਨਾਨ-ਟੀਚਿੰਗ ਕਰਮਚਾਰੀ ਇਸ ਸਮਾਰੋਹ ਵਿਚ ਸ਼ਾਮਿਲ ਹੋਏ ਅਤੇ ਸਰਦਾਰ ਪਟੇਲ ਦੀ ਏਕਤਾ ਦੀ ਭਾਵਨਾ ਨੂੰ ਨਮਨ ਕੀਤਾ। ਇਹ ਦਿਨ ਸਾਨੂੰ ਇਕਜੁਟ ਰਹਿਣ ਅਤੇ ਦੇਸ਼ ਦੀ ਅਖੰਡਤਾ ਦੀ ਰੱਖਿਆ ਕਰਨ ਦੇ ਸੰਕਲਪ ਨੂੰ ਯਾਦ ਦਿਲਾਉਂਦਾ ਹੈ।