ਐਸ ਬੀ ਐਸ ਮਾਡਲ ਹਾਈ ਸਕੂਲ ਸਦਰਪੁਰ ਦੇ ਵਿਿਦਆਰਥੀਆਂ ਨੇ ਨੁਕੜ ਨਾਟਕ ਰਾਹੀਂ ਲੋਕਾਂ ਨੂੰ ਇੱਕੋ ਫਰੈਂਡਲੀ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ
ਗੜ੍ਹਸ਼ੰਕਰ, 1 ਨੰਵਬਰ - ਰੋਸ਼ਨੀ ਅਤੇ ਖੁਸ਼ੀਆਂ ਦਾ ਤਿਉਹਾਰ ਦਿਵਾਲੀ ਜੋ ਕਿ ਦੇਸ਼ ਵਿਦੇਸ਼ ਵਿੱਚ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ, ਜਿਸ ਵਿੱਚ ਮਠਿਆਈਆਂ, ਪਟਾਕਿਆਂ ਤੇ ਆਤਿਸ਼ਬਾਜੀ ਆਦਿ ਦੀ ਭਰਮਾਰ ਹੁੰਦੀ ਹੈ ਅਤੇ ਜੋ ਵਾਤਾਵਰਣ ਨੂੰ ਦੂਸ਼ਿਤ ਕਰਨ ਦਾ ਕਾਰਨ ਵੀ ਬਣਦੇ ਹਨ, ਨੂੰ ਠੱਲ ਪਾਉਣ ਲਈ ਅੱਜ ਐਸ ਬੀ ਐਸ ਮਾਡਲ ਹਾਈ ਸਕੂਲ ਦੇ ਸੱਤਵੀਂ ਅਤੇ ਤੀਸਰੀ ਜਮਾਤ ਦੇ ਵਿਦਆਰਥੀਆਂ ਨੇ ਨੁੱਕੜ ਨਾਟਕ ਪੇਸ਼ ਕਰਦਿਆਂ ਲੋਕਾਂ ਨੂੰ ਹਰੀ ਦੀਵਾਲੀ ਅਤੇ ਇੱਕੋ ਫਰੈਂਡਲੀ ਦਿਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ|

ਜਿਸ ਵਿੱਚ ਪਟਾਕਿਆਂ ਦੀ ਵਰਤੋਂ ਨਾ ਕਰਨ, ਕੇਵਲ ਮਿੱਟੀ ਦੇ ਦੀਵਿਆਂ ਦਾ ਪ੍ਰਯੋਗ ਕਰਨ ਅਤੇ ਪ੍ਰਾਕਿਰਤਿਕ ਰੂਪ ਨਾਲ ਪ੍ਰਾਪਤ ਰੰਗਾਂ ਦੀ ਮਦਦ ਨਾਲ ਹੀ ਰੰਗੋਲੀ ਬਣਾਉਣ ਅਤੇ ਘਰ ਨੂੰ ਸਜਾਉਣ ਦਾ ਸੰਦੇਸ਼ ਦਿੱਤਾ ਗਿਆ। ਜਿਸ ਨਾਲ ਕੀ ਅਸੀਂ ਆਪਣੇ ਵਾਤਾਵਰਨ ਨੂੰ ਪ੍ਰਦੂਸ਼ਣ ਰਹਿਤ ਬਣਾ ਸਕਦੇ ਹਾ। ਇਸ ਦੇ ਨਾਲ ਹੀ ਵੱਖ-ਵੱਖ ਜਮਾਤਾਂ ਵਿੱਚ ਦਿਵਾਲੀ ਦੇ ਤਿਹਾਰ ਨੂੰ ਮੁੱਖ ਰੱਖਦੇ ਹੋਏ ਰੰਗੋਲੀ, ਕਵਿਤਾ, ਡਿਬੇਟ, ਭਾਸ਼ਣ ਮੁਕਾਬਲੇ ਸੰਬੰਧਿਤ ਪ੍ਰਤੀਯੋਗਿਤਾਵਾਂ ਦਾ ਵੀ ਆਯੋਜਨ ਕੀਤਾ ਗਿਆ।
ਸਕੂਲ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀਮਤੀ ਸੁਰਿੰਦਰ ਕੌਰ ਬੈਂਸ ਅਤੇ ਪ੍ਰਿੰਸੀਪਲ ਸ੍ਰੀਮਤੀ ਜਸਪ੍ਰੀਤ ਕੌਰ ਨੇ ਵਿਿਦਆਰਥੀਆਂ ਅਤੇ ਸਮੂਹ ਸਟਾਫ ਮੈਂਬਰਾਂ ਨੂੰ ਸੰਬੋਧਨ ਕਰਦੇ ਹੋਏ ਹਰੀ ਦੀਵਾਲੀ ਮਨਾਉਣ ਲਈ ਪ੍ਰੇਰਿਤ ਕੀਤਾ ਅਤੇ ਇਲਾਕਾ ਨਿਵਾਸੀਆਂ ਨੂੰ ਦਿਵਾਲੀ, ਬੰਦੀ ਛੋੜ ਦਿਵਸ, ਵਿਸ਼ਵਕਰਮਾ ਦਿਵਸ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।