13 ਅਕਤੂਬਰ ਦਿਨ ਐਤਵਾਰ ਨੂੰ ਅਸ਼ੋਕ ਵਿਜੇ ਦਸਵੀਂ ਤੇ ਲੱਗੇਗਾ ਮੁਫਤ ਮੈਡੀਕਲ ਕੈਂਪ

ਮਾਹਿਲਪੁਰ, 3 ਅਕਤੂਬਰ - ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ( ਰਜ਼ਿ )ਮਾਹਿਲਪੁਰ ਵਲੋਂ ਹਰ ਸਾਲ ਦੀ ਤਰ੍ਹਾਂ 12ਵਾਂ ਅਸ਼ੋਕ ਵਿਜੇ ਦਸਵੀਂ ਸਮਾਗਮ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਵਾਰਡ ਨੰਬਰ 12, 13 ਦੇ ਨਜ਼ਦੀਕ ਸਬ ਤਹਿਸੀਲ ਕੰਪਲੈਕਸ ਮਾਹਿਲਪੁਰ ਦੇ ਲਾਗੇ 13 ਅਕਤੂਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ।

ਮਾਹਿਲਪੁਰ, 3 ਅਕਤੂਬਰ  - ਜੈ ਭੀਮ ਕਾਰਵਾਂ ਚੈਰੀਟੇਬਲ ਸੁਸਾਇਟੀ ( ਰਜ਼ਿ )ਮਾਹਿਲਪੁਰ ਵਲੋਂ ਹਰ ਸਾਲ ਦੀ ਤਰ੍ਹਾਂ 12ਵਾਂ ਅਸ਼ੋਕ ਵਿਜੇ ਦਸਵੀਂ ਸਮਾਗਮ ਗੁਰਦੁਆਰਾ ਸਤਿਗੁਰੂ ਰਵਿਦਾਸ ਮਹਾਰਾਜ ਵਾਰਡ ਨੰਬਰ 12, 13 ਦੇ ਨਜ਼ਦੀਕ ਸਬ ਤਹਿਸੀਲ ਕੰਪਲੈਕਸ ਮਾਹਿਲਪੁਰ ਦੇ ਲਾਗੇ 13 ਅਕਤੂਬਰ ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। 
ਇਸ ਸਬੰਧੀ ਜਾਣਕਾਰੀ ਦਿੰਦਿਆਂ ਨਿਰਮਲ ਕੌਰ ਬੋਧ ਪ੍ਰਧਾਨ ਅਤੇ ਮੀਤ ਪ੍ਰਧਾਨ ਰੇਖਾ ਰਾਣੀ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਮੌਕੇ ਸਭ ਤੋਂ ਪਹਿਲਾਂ ਬੁੱਧ ਬੰਦਨਾ ਕੀਤੀ ਜਾਵੇਗੀ। ਉਪਰੰਤ ਸਮੂਹਿਕ ਤੌਰ ਤੇ ਮੈਡੀਟੇਸ਼ਨ ਕਰਕੇ ਬੁੱਧ ਮਹਾਂਪੁਰਸ਼ਾਂ ਵੱਲੋਂ ਦਰਸਾਏ ਮਾਰਗ ਤੇ ਚੱਲਣ ਦਾ ਸੰਕਲਪ ਕੀਤਾ ਜਾਵੇਗਾ। ਇਸ ਤੋਂ ਬਾਅਦ ਦੀਆ ਰਾਣੀ ਦੀ ਯੋਗ ਅਗਵਾਈ ਹੇਠ ਵਹਿਮਾਂ, ਭਰਮਾਂ,ਅੰਧ ਵਿਸ਼ਵਾਸ਼ਾ ਤੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਤਥਾਗਤ ਭਗਵਾਨ ਬੁੱਧ ਅਤੇ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀਆਂ ਕਲਿਆਣਕਾਰੀ ਸਿਖਿਆਵਾਂ ਦਾ ਸੰਦੇਸ਼ ਦਿੰਦੇ ਨਾਟਕ, ਸਕਿਟਾਂ ਅਤੇ  ਕੋਰੀਓਗਰਾਫੀਆਂ ਪੇਸ਼ ਕੀਤੀਆਂ ਜਾਣਗੀਆਂ। 
ਇਸ ਮੌਕੇ ਸਿੱਧ ਜੋਗੀ ਟਰੱਸਟ ਖਾਨਪੁਰ ਵੱਲੋਂ ਡਾਕਟਰ ਪ੍ਰਭ ਹੀਰ ਦੀ ਯੋਗ ਅਗਵਾਈ ਹੇਠ ਮੁਫਤ ਮੈਡੀਕਲ ਕੈਂਪ ਲਗਾਇਆ ਜਾਵੇਗਾ। ਮਰੀਜ਼ਾਂ ਦਾ ਚੈੱਕ ਅਪ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ। ਕੈਂਪ ਦਾ ਉਦਘਾਟਨ ਡਾਕਟਰ ਜਸਵੰਤ ਸਿੰਘ ਥਿੰਦ ਐਸ.ਐਮ.ਓ.ਸਿਵਿਲ ਹਸਪਤਾਲ ਮਾਹਿਲਪੁਰ ਕਰਨਗੇ। ਇਸ ਮੌਕੇ ਸਵੇਰੇ ਚਾਹ ਪਕੌੜੇ ਅਤੇ ਦੁਪਹਿਰ ਨੂੰ ਬਾਬਾ ਸਾਹਿਬ ਅੰਬੇਡਕਰ ਜੀ ਦਾ ਲੰਗਰ ਅਟੁਟ ਚੱਲੇਗਾ। 
ਇਸੇ ਮੌਕੇ ਨਿਰਮਲ ਸਿੰਘ ਮੁੱਗੋਵਾਲ ਸੰਸਥਾਪਕ, ਬਾਬਾ ਬਲਬੀਰ ਸਿੰਘ ਲੰਗੇਰੀ ਸਰਪ੍ਰਸਤ, ਡਾਕਟਰ ਪਰਮਿੰਦਰ ਸਿੰਘ ਚੇਅਰਮੈਨ, ਰੇਖਾ ਰਾਣੀ ਮੀਤ ਪ੍ਰਧਾਨ, ਜੀਵਨ ਕੁਮਾਰੀ ਵਾਈਸ ਚੇਅਰਮੈਨ, ਸ਼ਸ਼ੀ ਬੰਗੜ ਐਮ.ਸੀ. ਜਨਰਲ ਸਕੱਤਰ, ਮਾਸਟਰ ਜੈ ਰਾਮ ਬਾੜੀਆਂ ਖਜਾਨਚੀ, ਅਮਰਜੀਤ ਕੌਰ ਸਹਾਇਕ ਕੈਸ਼ੀਅਰ, ਸੁਮੀਤਾ ਪ੍ਰਚਾਰ ਸਕੱਤਰ, ਤਰਸੇਮ ਕੌਰ ਸਹਾਇਕ ਪ੍ਰਚਾਰ ਸਕੱਤਰ, ਹਰਬੰਸ ਕੌਰ ਤਾਲਮੇਲ ਸਕੱਤਰ, ਧਰਮ ਸਿੰਘ ਲੰਗਰ ਇੰਚਾਰਜ, ਸੋਨੀਆ ਸਹਾਇਕ ਲੰਗਰ ਇੰਚਾਰਜ, ਸੰਦੀਪ ਕੌਰ ਸਟੇਜ ਸਕੱਤਰ ਗੁਰਪਾਲ ਕੌਰ,ਗੁਰਮੀਤ ਸਿੰਘ ਖਾਨਪੁਰ, ਸੁਖਦੇਵ ਸਿੰਘ ਰਿਟਾਇਰਡ ਥਾਣੇਦਾਰ, ਸੁਖਵਿੰਦਰ ਕੁਮਾਰ ਰਿਟਾਇਰਡ ਬੈਂਕ ਅਧਿਕਾਰੀ ਆਦਿ ਹਾਜ਼ਰ ਸਨ।