ਪੀ.ਡੀ.ਪੀ. ਦੇ ਉਮੀਦਵਾਰ ਰਾਜ ਚੌਹਾਨ ਵੱਲੋਂ ਬਰਨਬੀ ਵਿੱਚ ਨੁੱਕੜ ਮੀਟਿੰਗਾਂ

ਸਰੀ (ਕੈਨੇਡਾ ), 17 ਅਕਤੂਬਰ - ਐਨ.ਡੀ.ਪੀ. ਵੱਲੋਂ ਚੋਣ ਲੜ ਰਹੇ ਰਾਜ ਚੌਹਾਨ ਵੱਲੋਂ ਬੀਤੇ ਦਿਨ ਬਰਨਬੀ ਵਿੱਚ 13 ਸਟਰੀਟ 'ਤੇ ਆਪਣੇ ਵੋਟਰਾਂ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਗਈਆਂ। ਇਹਨਾਂ ਮੀਟਿੰਗਾਂ ਵਿੱਚ ਉਹਨਾਂ ਐਨਡੀਪੀ ਦੀਆਂ ਨੀਤੀਆਂ ਅਤੇ ਸਕੀਮਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਲੋਕਾਂ ਦੀਆਂ ਸਾਂਝੀਆਂ ਮੰਗਾਂ ਵੀ ਸੁਣੀਆਂ।

ਇਹਨਾਂ ਮੀਟਿੰਗਾਂ ਵਿੱਚ ਇਕੱਤਰ ਹੋਏ ਵੋਟਰਾਂ ਨੇ ਗਲੀਆਂ ਵਿੱਚੋਂ ਬਰਫ ਨਾ ਚੁੱਕਣ ਤੇ ਸੜਕਾਂ 'ਤੇ ਲੂਣ ਨਾ ਪਾਉਣ, ਘਰਾਂ ਦੀ ਪਿਛਲੀ ਸੜਕ ਦੀ ਮੰਦੀ ਹਾਲਤ, ਗਲੀਆਂ ਦੀ ਸਫਾਈ ਦਾ ਯੋਗ ਪ੍ਰਬੰਧ ਨਾ ਹੋਣ ਅਤੇ ਹੋਰ ਲੋਕ ਸਮੱਸਿਆਵਾਂ ਦੀ ਗੱਲ ਕੀਤੀ। ਐਨਡੀਪੀ ਆਗੂ ਰਾਜ ਚੌਹਾਨ ਨੇ ਵਿਸ਼ਵਾਸ ਦੁਆਇਆ ਕਿ ਇਹ ਸਮੱਸਿਆਵਾਂ ਜਲਦੀ ਹੱਲ ਕੀਤੀਆਂ ਜਾਣਗੀਆਂ। ਉਹਨਾਂ ਸਾਰੇ ਵੋਟਰਾਂ ਨੂੰ ਆਪਣੀ ਵੋਟ ਦਾ ਹੱਕ ਇਸਤੇਮਾਲ ਕਰਨ ਦੀ ਅਪੀਲ ਕੀਤੀ। 
ਇਹਨਾਂ ਮੀਟਿੰਗਾਂ ਵਿੱਚ ਕੁਲਦੀਪ ਸਿੰਘ ਸੇਖੋਂ, ਰਜਿੰਦਰ ਸਿੰਘ ਪੰਧੇਰ, ਸਰਬਜੀਤ ਸਿੰਘ ਮੱਟੂ, ਮਾਸਟਰ ਮਨਜੀਤ ਸਿੰਘ, ਕੇਵਲਜੀਤ ਸਿੰਘ ਬਾਠ, ਜਗਦੀਸ਼ ਸਿੰਘ ਕੈਲੇ, ਦਲਜੀਤ ਸਿੰਘ ਧਾਲੀਵਾਲ, ਕੁਲਵੰਤ ਸਿੰਘ ਮੰਡੇਰ, ਚੰਚਲ ਸਿੰਘ ਭੱਟੀ, ਬਲਬੀਰ ਸਿੰਘ ਰਾਏ, ਭੁਪਿੰਦਰ ਬਾਠ, ਹਰਭਗਵਾਨ ਕਿੰਗਰਾ ਅਤੇ ਹੋਰ ਕਈ ਲੋਕ ਸ਼ਾਮਲ ਹੋਏ।