108 ਸੰਤ ਬਾਬਾ ਚਰਨ ਦਾਸ ਮਹਾਰਾਜ ਜੀ ਦੇ 16ਵੇਂ ਬਰਸੀ ਸਮਾਗਮ ਮੌਕੇ 7 ਅਕਤੂਬਰ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ
ਮਾਹਿਲਪੁਰ, 4 ਅਕਤੂਬਰ - ਜੇਜੋ ਦੋਆਬਾ ਤੋਂ ਗੜਸ਼ੰਕਰ ਨੂੰ ਜਾਂਦੀ ਸੜਕ ਤੇ ਸਥਿਤ ਪਿੰਡ ਮਹਿਦੂਦ ਵਿਖੇ ਪੈਂਦੇ ਡੇਰਾ ਸੰਤਪੁਰੀ ਵਿਖੇ ਸ਼੍ਰੀਮਾਨ 108 ਸੰਤ ਬਾਬਾ ਚਰਨ ਦਾਸ ਮਹਾਰਾਜ ਜੀ ਦਾ 16ਵਾਂ ਬਰਸੀ ਸਮਾਗਮ 9 ਅਕਤੂਬਰ ਦਿਨ ਬੁੱਧਵਾਰ ਨੂੰ ਬਹੁਤ ਹੀ ਸ਼ਰਧਾ ਪੂਰਵਕ ਢੰਗ ਨਾਲ ਮਨਾਇਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੇਰਾ ਸੰਤਪੁਰੀ ਮਹਿਦੂਦ ਦੇ ਮੁੱਖ ਸੇਵਾਦਾਰ ਸ੍ਰੀਮਾਨ ਸੰਤ ਬਾਬਾ ਸਤਨਾਮ ਦਾਸ ਜੀ ਅਤੇ ਸਮੂਹ ਸਾਧ ਸੰਗਤ ਵੱਲੋਂ ਪ੍ਰਾਪਤ ਜਾਣਕਾਰੀ ਅਨੁਸਾਰ 9 ਅਕਤੂਬਰ ਨੂੰ ਪਾਠ ਦੇ ਭੋਗ ਤੋਂ ਬਾਅਦ ਸਮਾਗਮ ਵਿੱਚ ਪਹੁੰਚੇ ਸੰਤ ਮਹਾਂਪੁਰਸ਼ ਸੰਗਤਾਂ ਨੂੰ ਉਸ ਸਰਬ ਸ਼ਕਤੀਮਾਨ ਪਰਮਾਤਮਾ ਦੇ ਚਰਨਾਂ ਨਾਲ ਜੋੜਨਗੇ, ਜੋ ਇਸ ਬ੍ਰਹਿਮੰਡ ਦੇ ਕਣ ਕਣ ਵਿੱਚ ਮੌਜੂਦ ਹੈ। 8 ਅਕਤੂਬਰ ਦਿਨ ਮੰਗਲਵਾਰ ਨੂੰ ਰਾਤੀ 8 ਵਜੇ ਰੈਣ ਸਵਾਈ ਕੀਰਤਨ ਹੋਵੇਗਾ।
ਗੁਰੂ ਕੇ ਲੰਗਰ ਅਤੁਟ ਚੱਲਣਗੇ। ਇਸ ਮੌਕੇ ਸੰਤ ਬਾਬਾ ਸਤਨਾਮ ਦਾਸ ਮਹਾਰਾਜ ਜੀ ਨੇ ਇਲਾਕਾ ਨਿਵਾਸੀ ਸੰਗਤਾਂ ਨੂੰ ਬੇਨਤੀ ਕੀਤੀ ਕਿ ਉਹ ਇਸ ਸਮਾਗਮ ਵਿੱਚ ਸ਼ਾਮਿਲ ਹੋ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ।