ਵੈਟਨਰੀ ਯੂਨੀਵਰਸਿਟੀ ਨੇ `ਵਿਸ਼ਵ ਦਿਲ ਦਿਵਸ` `ਤੇ ਕੀਤਾ ਜਾਗਰੂਕਤਾ ਪ੍ਰੋਗਰਾਮ ਦਾ ਆਯੋਜਨ
ਲੁਧਿਆਣਾ 28 ਸਤੰਬਰ 2024- ਡਾਇਰੈਕਟੋਰੇਟ ਆਫ਼ ਹਿਊਮਨ ਰਿਸੋਰਸ ਮੈਨੇਜਮੈਂਟ ਸੈਂਟਰ ਅਤੇ ਪਸ਼ੂਧਨ ਉਤਪਾਦਨ ਪ੍ਰਬੰਧਨ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਵੱਲੋਂ `ਵਿਸ਼ਵ ਦਿਲ ਦਿਵਸ` ਮਨਾਉਣ ਸੰਬੰਧੀ ਡਾ. ਅੰਕਿਤ ਗੁਲੀਆ, ਡੀਐਮ ਕਾਰਡੀਓਲੋਜੀ ਹੀਰੋ ਹਾਰਟ ਡੀਐਮਸੀ, ਲੁਧਿਆਣਾ ਦਾ ਮਾਹਿਰ ਲੈਕਚਰ ਕਰਵਾਇਆ ਗਿਆ। ਦਿਲ ਦੀ ਸਿਹਤ ਅਤੇ ਮਿਸ਼ਨ `ਸਵਾਸਥ ਕਵਚ` ਸੰਬੰਧੀ ਇਸ ਜਾਗਰੂਕਤਾ ਪ੍ਰੋਗਰਾਮ ਵਿੱਚ ਅਧਿਆਪਕ, ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ।

ਪ੍ਰੋਗਰਾਮ ਦੇ ਪ੍ਰਬੰਧਕੀ ਚੇਅਰਮੈਨ ਡਾ. ਲਛਮਣ ਦਾਸ ਸਿੰਗਲਾ ਨੇ ਨਿਯਮਤ ਸਿਹਤ ਜਾਂਚ ਦੀ ਮਹੱਤਤਾ ਬਾਰੇ ਦੱਸਿਆ ਕਿਉਂਕਿ ਦਿਲ ਦੀਆਂ ਬਿਮਾਰੀਆਂ ਦਾ ਜਲਦੀ ਪਤਾ ਲਗਣ ਨਾਲ ਵਧੀਆ ਇਲਾਜ ਹੋ ਸਕਦਾ ਹੈ।
ਡਾ. ਰੋਹਿਤ ਟੰਡਨ ਨੇ ਚਰਚਾ ਕੀਤੀ ਕਿ ਵਿਸ਼ਵ ਦਿਲ ਦਿਵਸ ਹਰ ਸਾਲ 29 ਸਤੰਬਰ ਨੂੰ ਮਨਾਇਆ ਜਾਂਦਾ ਹੈ ਅਤੇ ਕਿਹਾ ਕਿ ਦਿਲ ਦੀ ਸਿਹਤ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਦੀ ਲੋੜ ਹੈ ਕਿਉਂਕਿ ਬਹੁਤ ਸਾਰੀਆਂ ਦਿਲ ਦੀਆਂ ਬਿਮਾਰੀਆਂ ਜੀਵਨਸ਼ੈਲੀ ਵਿੱਚ ਤਬਦੀਲੀਆਂ ਦੁਆਰਾ ਰੋਕੀਆਂ ਜਾ ਸਕਦੀਆਂ ਹਨ ਜਾਂ ਪ੍ਰਬੰਧਨਯੋਗ ਹਨ।
ਡਾ. ਅੰਕਿਤ ਗੁਲੀਆ ਨੇ ਦਿਲ ਦੀਆਂ ਬਿਮਾਰੀਆਂ ਦੇ ਕਾਰਨਾਂ, ਲੱਛਣਾਂ ਅਤੇ ਇਲਾਜ ਪ੍ਰਣਾਲੀ ਬਾਰੇ ਜਾਣਕਾਰੀ ਦਿੱਤੀ ਅਤੇ ਲੋਕਾਂ ਨੂੰ ਸੰਤੁਲਿਤ ਖੁਰਾਕ, ਨਿਯਮਤ ਸਰੀਰਕ ਗਤੀਵਿਧੀ, ਤੰਬਾਕੂਨੋਸ਼ੀ ਅਤੇ ਸ਼ਰਾਬ ਦਾ ਸੇਵਨ ਨਾ ਕਰਨ ਵਰਗੀਆਂ ਸਿਹਤਮੰਦ ਤਬਦੀਲੀਆਂ ਲਈ ਕਿਹਾ ਕਿਉਂਕਿ ਇਹ ਤਬਦੀਲੀਆਂ ਦਿਲ ਦੀਆਂ ਬਿਮਾਰੀਆਂ ਦੇ ਜੋਖ਼ਮ ਨੂੰ ਕਾਫ਼ੀ ਹੱਦ ਤੱਕ ਘਟਾ ਸਕਦੀਆਂ ਹਨ।
ਡਾ. ਯਸ਼ਪਾਲ ਸਿੰਘ ਪ੍ਰਬੰਧਕੀ ਸਕੱਤਰ ਨੇ ਵਿਸ਼ਵ ਦਿਲ ਦਿਵਸ 2024 ਦੀ ਥੀਮ `ਯੂਜ਼ ਹਾਰਟ ਫਾਰ ਐਕਸ਼ਨ` `ਤੇ ਚਰਚਾ ਕੀਤੀ। ਪ੍ਰੋਗਰਾਮ ਦਾ ਸੰਚਾਲਨ ਡਾ. ਪਰਮਜੀਤ ਕੌਰ, ਸੁਰੇਸ਼ ਕੁਮਾਰ ਅਤੇ ਵੀਨਸ ਬਾਂਸਲ ਨੇ ਕੀਤਾ ।
ਡਾ. ਜਤਿੰਦਰ ਪਾਲ ਸਿੰਘ ਗਿੱਲ, ਉਪ-ਕੁਲਪਤੀ, ਡਾ ਹਰਮਨਜੀਤ ਸਿੰਘ ਬਾਂਗਾ , ਰਜਿਸਟਰਾਰ ਅਤੇ ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਕਾਲਜ ਆਫ਼ ਵੈਟਨਰੀ ਸਾਇੰਸ, ਨੇ ਦਿਲ ਦੀ ਸਿਹਤ ਬਾਰੇ ਸਮਾਜ ਵਿੱਚ ਜਾਗਰੂਕਤਾ ਫੈਲਾਉਣ ਲਈ ਪ੍ਰਬੰਧਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।