ਮਹੰਤ ਰਾਮ ਸਿੰਘ ਜੀ ਅਤੇ ਸੰਤ ਬਾਬਾ ਮਾਨ ਸਿੰਘ ਜੀ ਦੀ ਸਲਾਨਾ ਯਾਦ ਦੇ ਸੰਬੰਧ ਵਿੱਚ ਡੇਰਾ ਬਿਸ਼ਨਪੁਰੀ ਨੰਗਲ ਖੁਰਦ ਵਿਖੇ 14 ਆਖੰਡ ਪਾਠਾਂ ਦੀ ਹੋਈ ਆਰੰਭਤਾ
ਮਾਹਿਲਪੁਰ, 2 ਜੂਨ- ਹੋਤੀ ਮਰਦਾਨ ਸੰਪਰਦਾਏ ਡੇਰਾ ਬਿਸ਼ਨਪੁਰੀ ਨੰਗਲ ਖੁਰਦ ਵਿਖੇ ਮਹੰਤ ਰਾਮ ਸਿੰਘ ਜੀ ਅਤੇ ਸੰਤ ਬਾਬਾ ਮਾਨ ਸਿੰਘ ਜੀ ਦੀ ਸਲਾਨਾ ਯਾਦ ਦੇ ਸੰਬੰਧ ਵਿੱਚ ਇੱਕ ਵਿਸ਼ੇਸ਼ ਸਮਾਗਮ 4 ਜੂਨ ਦਿਨ ਬੁੱਧਵਾਰ ਨੂੰ ਹੋ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਇਸ ਅਸਥਾਨ ਦੇ ਮੌਜੂਦਾ ਮੁੱਖ ਸੰਚਾਲਕ ਮਹੰਤ ਬਿਕਰਮਜੀਤ ਸਿੰਘ ਜੀ ਨੇ ਦੱਸਿਆ ਕਿ ਮਹਾਂਪੁਰਸ਼ਾਂ ਦੀ ਯਾਦ ਵਿੱਚ ਹੋ ਰਹੇ ਇਸ ਸਮਾਗਮ ਦੇ ਸਬੰਧ ਵਿੱਚ ਅੱਜ ਦੇਸ਼ ਵਿਦੇਸ਼ ਦੀਆਂ ਸੰਗਤਾਂ ਵੱਲੋਂ ਗੁਰਦੁਆਰਾ ਡੇਰਾ ਬਿਸ਼ਨਪੁਰੀ ਵਿਖੇ 14 ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ। ਜਿਨਾਂ ਦੇ ਭੋਗ 4 ਜੂਨ ਨੂੰ ਪੈਣਗੇ।

ਪਾਠਾਂ ਦੇ ਭੋਗ ਤੋਂ ਬਾਅਦ ਭਾਈ ਗੁਰਨੇਕ ਸਿੰਘ ਜੀ ਅਤੇ ਭਾਈ ਗੁਰਸਾਹਿਬ ਸਿੰਘ ਗੁਰਦਾਸਪੁਰ ਜੀ ਦੇ ਰਾਗੀ ਜਥੇ ਸੰਗਤਾਂ ਨੂੰ ਮਹਾਂਪੁਰਸ਼ਾਂ ਦੀ ਪਰਉਪਕਾਰੀ ਜ਼ਿੰਦਗੀ ਤੋਂ ਜਾਣੂ ਕਰਵਾਉਂਦੇ ਹੋਏ ਉਸ ਸਰਬ ਸ਼ਕਤੀਮਾਨ ਪਰਮਾਤਮਾ ਨਾਲ ਜੋੜਨਗੇ, ਜੋ ਇਸ ਬ੍ਰਹਿਮੰਡ ਦੇ ਕਣ- ਕਣ ਵਿੱਚ ਮੌਜੂਦ ਹੋ ਕੇ ਸਭਨਾ ਜੀਵਾਂ ਦੀ ਪ੍ਰਤਿਪਾਲਣਾ ਕਰ ਰਿਹਾ ਹੈ। ਵਰਨਣ ਯੋਗ ਹੈ ਕਿ ਮਾਹਿਲਪੁਰ ਦੇ ਨਾਲ ਲੱਗਦੇ ਪਿੰਡ ਨੰਗਲ ਖੁਰਦ ਵਿਖੇ ਸਥਿਤ ਡੇਰਾ ਬਿਸ਼ਨਪੁਰੀ ਦੇਸ਼ ਵਿਦੇਸ਼ ਦੀਆਂ ਸੰਗਤਾਂ ਲਈ ਆਸਥਾ ਦਾ ਪ੍ਰਤੀਕ ਹੈ। ਇਸ ਅਸਥਾਨ ਤੇ ਸੰਤ ਬਾਬਾ ਬਿਸ਼ਨ ਸਿੰਘ ਜੀ ਜੋ ਕਿ ਨੰਗਲ ਖੁਰਦ ਦੇ ਹੀ ਜੰਮਪਲ ਸਨ। ਉਹਨਾਂ ਨੇ ਪਿੰਡ ਵਿੱਚ ਤਪੱਸਿਆ ਕਰਦੇ ਹੋਏ ਇਸ ਅਸਥਾਨ ਦਾ ਨਿਰਮਾਣ ਕੀਤਾ।
ਸੰਤ ਬਿਸ਼ਨ ਸਿੰਘ ਜੀ ਨੇ ਆਪਣੇ ਦੋ ਚੇਲੇ ਸੰਤ ਮਾਨ ਸਿੰਘ ਜੀ ਅਤੇ ਸੰਤ ਰਾਮ ਸਿੰਘ ਜੀ ਬਣਾਏ, ਜੋ ਕਿ ਪਿੰਡ ਨੰਗਲ ਖੁਰਦ ਦੇ ਹੀ ਜੰਮਪਲ ਸਨ। ਇਹਨਾਂ ਮਹਾਂਪੁਰਸ਼ਾਂ ਨੇ ਦੇਸ਼ ਵਿਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ। ਇਸ ਦੇ ਨਾਲ ਹੀ ਮਾਹਿਲਪੁਰ ਸ਼ਹਿਰ ਵਿੱਚ ਸੰਤ ਬਿਸ਼ਨ ਸਿੰਘ ਮੈਮੋਰੀਅਲ ਹਸਪਤਾਲ ਬਣਾ ਕੇ ਸਰਕਾਰ ਨੂੰ ਦਿੱਤਾ। ਅੱਜ ਕੱਲ ਡੇਰਾ ਬਿਸ਼ਨਪੁਰੀ ਨੰਗਲ ਖੁਰਦ ਦੇ ਮੌਜੂਦਾ ਮੁੱਖ ਸੇਵਾਦਾਰ ਮਹੰਤ ਬਿਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਇਸ ਅਸਥਾਨ ਤੇ ਧਾਰਮਿਕ ਕਾਰਜਾਂ ਦੇ ਨਾਲ- ਨਾਲ ਸਮਾਜ ਭਲਾਈ ਦੇ ਕਾਰਜ ਵੀ ਚੱਲ ਰਹੇ ਹਨ।
ਜਿਸ ਵਿੱਚ ਲੋੜਵੰਦ ਮਰੀਜ਼ਾਂ ਦੇ ਦੰਦਾਂ ਦਾ ਇਲਾਜ ਕੀਤਾ ਜਾਂਦਾ ਹੈ ਉਹਨਾਂ ਨੂੰ ਮੁਫਤ ਦੰਦ ਦਿੱਤੇ ਜਾਂਦੇ ਹਨ। ਚਮੜੀ ਦੇ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ, ਜਨਰਲ ਚੈੱਕ ਅਪ ਦਾ ਕੈਂਪ ਲੱਗਦਾ ਹੈ। ਲੋੜਵੰਦ ਲੋਕਾਂ ਨੂੰ ਕੱਪੜੇ ਵੰਡੇ ਜਾਂਦੇ ਹਨ। ਲੋੜਵੰਦ ਵਿਅਕਤੀਆਂ ਨੂੰ ਰਾਸ਼ਨ ਵੀ ਦਿੱਤਾ ਜਾਂਦਾ ਹੈ। ਇਸ ਦੇ ਨਾਲ ਹੀ ਵਾਤਾਵਰਨ ਦੀ ਸ਼ੁੱਧਤਾ ਲਈ ਰੁੱਖ ਲਗਾਏ ਜਾਂਦੇ ਹਨ। ਹੱਡੀਆਂ ਅਤੇ ਦਿਮਾਗ ਦੇ ਚੈੱਕ ਸਬੰਧੀ ਵੀ ਸਮੇਂ - ਸਮੇਂ ਤੇ ਕੈਂਪ ਵੀ ਲੱਗਦੇ ਹਨ।