ਏਅਰ ਮਾਰਸ਼ਲ ਤੇਜਿੰਦਰ ਸਿੰਘ ਹੋਣਗੇ ਹਵਾਈ ਸੈਨਾ ਦੇ ਨਵੇਂ ਉਪ ਮੁਖੀ

ਨਵੀਂ ਦਿੱਲੀ, 31 ਅਗਸਤ- ਫ਼ੌਜ ਵਿੱਚ ਸਵਦੇਸ਼ੀਕਰਨ ਨੂੰ ਮਿਲ ਰਹੇ ਵੱਡੇ ਹੁਲਾਰੇ ਵਿਚਾਲੇ ਏਅਰ ਮਾਰਸ਼ਲ ਤੇਜਿੰਦਰ ਸਿੰਘ ਪਹਿਲੀ ਸਤੰਬਰ ਨੂੰ ਹਵਾਈ ਸੈਨਾ ਦੇ ਨਵੇਂ ਉਪ ਮੁਖੀ ਵਜੋਂ ਅਹੁਦਾ ਸੰਭਾਲਣਗੇ। ਹਵਾਈ ਸੈਨਾ ਦੇ ਉਪ ਮੁਖੀ ਸੈਨਾ ਵਿੱਚ ਆਧੁਨਿਕਤਾ ਅਤੇ ਅਸਾਸਿਆਂ ਦੀ ਖਰੀਦ ਦੇ ਇੰਚਾਰਜ ਹੁੰਦੇ ਹਨ।

ਏਅਰ ਮਾਰਸ਼ਲ ਤੇਜਿੰਦਰ ਸਿੰਘ 2023 ਤੋਂ ਸਭ ਤੋਂ ਅਹਿਮ ਮੰਨੀ ਜਾਂਦੀ ਹਵਾਈ ਸੈਨਾ ਦੀ ਪੂਰਬੀ ਕਮਾਂਡ ਦੇ ਸਭ ਤੋਂ ਸੀਨੀਅਰ ਹਵਾਈ ਸਟਾਫ ਅਫ਼ਸਰ ਹਨ। ਜੰਗੀ ਜਹਾਜ਼ਾਂ ਦੇ ਤਜਰਬੇਕਾਰ ਪਾਇਲਟ ਤੇਜਿੰਦਰ ਸਿੰਘ ਨੇ ਵੱਖ-ਵੱਖ ਹਵਾਈ ਜਹਾਜ਼ਾਂ ਵਿੱਚ 4500 ਘੰਟੇ ਉਡਾਣ ਭਰੀ ਹੈ।