
2029 ਤੱਕ ਦੇਸ਼ ਦਾ ਹਰੇਕ ਪਿੰਡ ਸਹਿਕਾਰਤਾ ਨਾਲ ਜੁੜੇਗਾ - ਅਮਿਤ ਸ਼ਾਹ
ਚੰਡੀਗੜ੍ਹ, 3 ਅਕਤੂਬਰ - ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਅੱਜ ਵਿਸ਼ਵ ਦਾ ਸੱਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਬਣ ਚੁੱਕਾ ਹੈ। ਸ਼ਵੇਤ ਕ੍ਰਾਂਤੀ -2 ਦੇ ਤਹਿਤ ਪੂਰੇ ਦੇਸ਼ ਵਿੱਚ 75 ਹਜਾਰ ਤੋਂ ਵੱਧ ਡੇਅਰੀ ਕਮੇਟੀਆਂ ਦੀ ਸਥਾਪਨਾ ਕਰ ਲਗਭਗ 40 ਹਜਾਰ ਡੇਅਰੀ ਸਹਿਕਾਰੀ ਸੰਸਥਾਵਾਂ ਨੂੰ ਮਜਬੂਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਸਾਲ 2029 ਤੱਕ ਦੇਸ਼ ਦੇ ਹਰੇਕ ਪਿੰਡ ਨੂੰ ਸਹਿਕਾਰਤਾ ਅੰਦੋਲਨ ਨਾਲ ਜੋੜਿਆ ਜਾਵੇ।
ਚੰਡੀਗੜ੍ਹ, 3 ਅਕਤੂਬਰ - ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਅੱਜ ਵਿਸ਼ਵ ਦਾ ਸੱਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਬਣ ਚੁੱਕਾ ਹੈ। ਸ਼ਵੇਤ ਕ੍ਰਾਂਤੀ -2 ਦੇ ਤਹਿਤ ਪੂਰੇ ਦੇਸ਼ ਵਿੱਚ 75 ਹਜਾਰ ਤੋਂ ਵੱਧ ਡੇਅਰੀ ਕਮੇਟੀਆਂ ਦੀ ਸਥਾਪਨਾ ਕਰ ਲਗਭਗ 40 ਹਜਾਰ ਡੇਅਰੀ ਸਹਿਕਾਰੀ ਸੰਸਥਾਵਾਂ ਨੂੰ ਮਜਬੂਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਟੀਚਾ ਹੈ ਕਿ ਸਾਲ 2029 ਤੱਕ ਦੇਸ਼ ਦੇ ਹਰੇਕ ਪਿੰਡ ਨੂੰ ਸਹਿਕਾਰਤਾ ਅੰਦੋਲਨ ਨਾਲ ਜੋੜਿਆ ਜਾਵੇ।
ਕੇਂਦਰੀ ਮੰਤਰੀ ਸ੍ਰੀ ਅਮਿਤ ਸ਼ਾਹ ਸ਼ੁਕਰਵਾਰ ਨੂੰ ਆਈਐਮਟੀ ਰੋਹਤਕ ਵਿੱਚ ਸਾਬਰ ਡੇਅਰੀ (ਅਮੂਲ) ਪਲਾਂਟ ਦੇ ਵਿਸਤਾਰ ਪਲਾਂਟ ਦੇ ਉਦਘਾਟਨ ਮੌਕੇ 'ਤੇ ਮੌਜੂਦ ਜਨ ਸਮੂਹ ਨੂੰ ਸੰਬੋਧਿਤ ਕਰ ਰਹੇ ਸਨ। ਇਸ ਪਲਾਂਟ ਵਿੱਚ ਰੋਜ਼ਾਨਾ 150 ਮੀਟ੍ਰਿਕ ਟਨ ਦਹੀ, ਤਿੰਨ ਮੀਟ੍ਰਿਕ ਟਨ ਲੱਸੀ, 10 ਮੀਟ੍ਰਿਕ ਯੋਗਾਰਟ ਤੇ 10 ਮੀਟ੍ਰਿਕ ਟਨ ਮਿਠਾਈ ਦਾ ਉਤਪਾਦਨ ਹੋਵੇਗਾ। ਉਨ੍ਹਾਂ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਸਮੇਤ ਅਨੇਕ ਮਾਣਯੋਗ ਵੀ ਮੌਜੂਦ ਸਨ।
ਪ੍ਰੋਗਰਾਮ ਵਿੱਚ ਮੌਜੂਦ ਕਿਸਾਨਾਂ ਨੂੰ ਸੰਬੋਧਿਤ ਕਰਦੇ ਹੋਏ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਭਾਰਤ ਵਿੱਚ ਡੇਅਰੀ ਖੇਤਰ ਵਿੱਚ ਪਿਛਲੇ 11 ਸਾਲਾਂ ਵਿੱਚ 70% ਦੀ ਵਿਕਾਸ ਦਰ ਦੇ ਨਾਲ ਵਿਸ਼ਵ ਪੱਧਰ 'ਤੇ ਸੱਭ ਤੋਂ ਤੇਜ ਗਤੀ ਨਾਲ ਪ੍ਰਗਤੀ ਕੀਤੀ ਹੈ। ਸਾਲ 2014 ਦੀ ਤੁਲਣਾ ਵਿੱਚ ਡੇਅਰੀ ਖੇਤਰ ਵਿੱਚ ਵਿਕਾਸ 86% ਤੋਂ ਵੱਧ ਕੇ 120% ਤੱਕ ਪਹੁੰਚ ਗਿਆ ਹੈ। ਉਨ੍ਹਾਂ ਨੇ ਦਸਿਆ ਕਿ ਸਾਲ 2014 ਵਿੱਚ ਜਿੱਥੇ ਦੇਸ਼ ਵਿੱਚ 140 ਮਿਲਿਅਨ ਟਨ ਦੁੱਧ ਦਾ ਉਤਪਾਦਨ ਹੁੰਦਾ ਸੀ, ਉਹ ਹੁਣ ਵੱਧ ਕੇ 249 ਮਿਲਿਅਨ ਟਨ ਤੱਕ ਪਹੁੰਚ ਗਿਆ ਹੈ।
ਦੇਸੀ ਗਾਂ ਦੇ ਦੁੱਧ ਦਾ ਉਤਪਾਦਨ ਵੀ 29 ਮਿਲਿਅਨ ਟਨ ਤੋਂ ਵੱਧ ਕੇ 50 ਮਿਲਿਅਨ ਟਨ ਹੋ ਗਿਆ ਹੈ, ਜੋ ਇੱਕ ਵਰਨਣਯੋਗ ਉਪਲਬਧੀ ਹੈ। ਅੱਜ ਦੇਸ਼ ਵਿੱਚ 6 ਕਰੋੜ ਨਵੇਂ ਕਿਸਾਨ ਡੇਅਰੀ ਖੇਤਰ ਨਾਲ ਜੁੜੇ ਹਨ। ਇਸ ਦੇ ਫਲਸਰੂਪ, ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ ਵੀ ਸਾਲ 2014 ਵਿੱਚ 124 ਗ੍ਰਾਮ ਤੋਂ ਵੱਧ ਕੇ ਮੌਜੂਦਾ ਵਿੱਚ 471 ਗ੍ਰਾਮ ਪ੍ਰਤੀਦਿਨ ਹੋ ਗਈ ਹੈ।
ਆਪਣੇ ਸੰਬੋਧਨ ਵਿੱਚ ਹਰਿਆਣਾ ਦੀ ਮਾਤਰਸ਼ਕਤੀ ਦਾ ਸਵਾਗਤ ਕਰਦੇ ਹੋਏ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਹਰਿਆਣਾ ਦੇ ਸੱਭ ਤੋਂ ਵੱਧ ਜਵਾਨ ਪੈਰਾਮਿਲਿਟਰੀ ਫੋਰਸਾਂ ਅਤੇ ਭਾਰਤੀ ਸੇਨਾ ਵਿੱਚ ਸੇਵਾ ਦੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਹਰ ਤੀਜਾ ਮੈਡਲ ਹਰਿਆਣਾ ਦੇ ਖਿਡਾਰੀ ਲੈ ਕੇ ਆਉਂਦੇ ਹਨ ਅਤੇ ਦੇਸ਼ ਦੇ ਅਨਾਜ ਭੰਡਾਰਣ ਵਿੱਚ ਵੀ ਹਰਿਆਣਾ ਦਾ ਯੋਗਦਾਨ ਸੱਭ ਤੋਂ ਉੱਪਰ ਹੈ।
ਉਨ੍ਹਾਂ ਨੈ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਸਹਿਕਾਰਤਾ ਖੇਤਰ ਲਈ ਪ੍ਰਿਥਕ ਮੰਤਰਾਲੇ ਦੀ ਸਾਲਾਂ ਪੁਰਾਣੀ ਮੰਗ ਨੁੰ ਪੂਰਾ ਕੀਤਾ ਅਤੇ ਇਸ ਖੇਤਰ ਵਿੱਚ ਨਵੇਂ ਮੁਕਾਮ ਸਥਾਪਿਤ ਕੀਤੇ ਹਨ। ਉਨ੍ਹਾਂ ਨੇ ਦਸਿਆ ਕਿ ਪਿਛਲੇ ਚਾਰ ਸਾਲਾਂ ਵਿੱਚ ਸਹਿਕਾਰਤਾ ਮੰਤਰਾਲੇ ਨੇ ਰਾਜ ਸਰਕਾਰਾਂ ਦੇ ਸਹਿਯੋਗ ਨਾਲ ਸਹਿਕਾਰਤਾ ਦੀ ਨੀਂਹ ਨੂੰ ਮਜਬੂਤ ਕਰਨ ਦਾ ਕੰਮ ਕੀਤਾ ਹੈ।
ਉਨ੍ਹਾਂ ਨੇ ਕਿਹਾ ਕਿ ਅੱਜ ਅਮੂਲ ਡੇਅਰੀ ਨੇ ਹਰਿਆਣਾ ਵਿੱਚ ਦੇਸ਼ ਦਾ ਸੱਭ ਤੋਂ ਵੱਡਾ ਦੁੱਧ, ਲੱਸੀ, ਮਿਠਾਈ ਅਤੇ ਯੋਗਾਰਟ ਦਾ ਪਲਾਂਟ ਸ਼ੁਰੂ ਕੀਤਾ ਹੈ। ਦੇਸ਼ ਵਿੱਚ ਹਰਿਆਣਾ ਦੇ ਲੋਕ ਸੱਭ ਤੋਂ ਵੱਧ ਦੁੱਧ ਅਤੇ ਲੱਸੀ ਦੀ ਵਰਤੋ ਕਰਦੇ ਹਨ ਇਸ ਲਈ ਹਰਿਆਣਾ ਦੇ ਨਾਲ-ਨਾਲ ਐਨਸੀਆਰ ਖੇਤਰ ਦੀ ਵੀ ਸਪਲਾਹੀ ਬਿਹਤਰ ਹੋਵੇ ਇਹੀ ਇਸ ਪਲਾਂਟ ਦਾ ਟੀਚਾ ਹੈ। ਉਨ੍ਹਾਂ ਨੇ ਕਿਹਾ ਕਿ ਗੁਜਰਾਤ ਦੇ ਸਾਬਰਕਾਂਠਾ ਜਿਲ੍ਹਾ ਤੋਂ ਤਿੰਨ ਲੋਕਾਂ ਤੋਂ ਸ਼ੁਰੂ ਹੋਈ ਸਾਬਰ ਡੇਅਰੀ ਨੇ ਪਹਿਲਾਂ ਗੁਜਰਾਤ ਦੇ 9 ਜਿਲ੍ਹਿਆਂ ਵਿੱਚ ਆਪਣਾ ਵਿਸਤਾਰ ਕੀਤਾ ਅਤੇ ਅੱਜ ਇਹ ਦੇਸ਼ ਤੇ ਦੁਨੀਆ ਵਿੱਚ 85 ਹਜਾਰ ਕਰੋੜ ਰੁਪਏ ਦਾ ਵਪਾਰ ਕਰਦੀ ਹੈ।
ਉਨ੍ਹਾਂ ਨੇ ਕਿਹਾ ਕਿ ਕੰਪਨੀ ਨੇ ਇਹ ਵਾਅਦਾ ਕੀਤਾ ਹੈ ਕਿ ਅੱਜ ਇਸ ਪਲਾਂਟ ਦੀ ਕਿੰਨੀ ਸਮਰੱਥਾ ਹੈ ਅਗਲੇ ਇੱਕ ਸਾਲ ਵਿੱਚ ਇਸ ਨੂੰ ਦੋ ਗੁਣਾ ਕਰਣਗੇ। ਉਨ੍ਹਾਂ ਨੇ ਕਿਹਾ ਕਿ ਇਸ ਪਲਾਂਟ ਨਾਲ ਪੂਰੇ ਹਰਿਆਣਾ ਦੇ ਹਰੇਕ ਜਿਲ੍ਹੇ ਨੂੰ ਲਾਭ ਹੋਵੇਗਾ ਅਤੇ ਲੱਖਾਂ ਕਿਸਾਨ ਇਸ ਨਾਲ ਜੁੜਣਗੇ। ਇਹ ਡੇਅਰੀ ਹਰਿਆਣਾ ਦੀ ਖੁਸ਼ਹਾਲੀ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗੀ।
ਉਨ੍ਹਾਂ ਨੇ ਹਰਿਆਣਾ ਦੇ ਪਸ਼ੂਪਾਲਕ ਕਿਸਾਨਾਂ ਨਾਲ ਵਾਅਦਾ ਕੀਤਾ ਕਿ ਪਸ਼ੂਆਂ ਲਈ ਭਰੂਣ ਟ੍ਰਾਂਸਫਰ ਤੇ ਲਿੰਕ ਨਿਰਧਾਰਣ ਯੋਜਨਾ ਦਾ ਲਾਭ ਸਾਰੇ ਕਿਸਾਨਾਂ ਤੱਕ ਪਹੁੰਚਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਹਰਿਆਣਾ ਵਿੱਚ ਮਧੂਮੱਖੀ ਪਾਲਣ ਤੇ ਜੈਵਿਕ ਖੇਤੀ ਨੂੰ ਵੀ ਪ੍ਰੋਤਸਾਹਨ ਦੇਣ ਦੀ ਜਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਸ਼ੂਪਾਲਣ ਕਿਸਾਨਾਂ ਦੇ ਲਾਭ ਲਈ ਤਿੰਨ ਟੀਚੇ ਨਿਰਧਾਰਿਤ ਕੀਤੇ ਗਏ ਹਨ ਜਿਨ੍ਹਾਂ ਵਿੱਚ ਪਸ਼ੂ ਭੋਜਨ, ਗੋਬਰ ਪ੍ਰਬੰਧਨ ਤੇ ਦੁੱਧ ਉਤਪਾਦਕ ਪਸ਼ੂਆਂ ਦੇ ਅਵਸ਼ੇਸ਼ਾਂ ਦਾ ਸਰਕੂਲਰ ਸ਼ਾਮਿਲ ਹੈ।
ਕਿਸਾਨਾਂ ਨੂੰ ਸੰਬੋਧਿਕ ਕਰਦੇ ਹੋਏ ਸ੍ਰੀ ਅਮਿਤ ਸ਼ਾਹ ਨੇ ਕਿਹਾ ਕਿ ਰਾਸ਼ਟਰੀ ਗੋਕੁਲ ਮਿਸ਼ਨ ਇਸ ਖੇਤਰ ਵਿੱਚ ਵਰਦਾਨ ਸਾਬਤ ਹੋਇਆ ਹੈ। ਕਿਸਾਨਾਂ ਦੀ ਮਦਦ ਲਈ ਏਨੀਮਲ ਹਸਬੇਂਡਰੀ ਫੰਡ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਭਵਿੱਖ ਵਿੱਚ ਦੁੱਧ ਦੇ ਉਤਪਾਦ ਦੁਨੀਆਭਰ ਜਾਣ ਅਤੇ ਦੇਸ਼ ਦੇ ਕਿਸਾਨ ਆਤਮਨਿਰਭਰ ਬਨਣ ਇਸ ਦੇ ਲਈ ਪਲਾਂਟਾਂ ਦੀ ਯਥਾਪਨਾ ਦਾ ਕੰਮ ਵੀ ਤਿੰਨ ਗੁਣਾ ਤੇਜੀ ਨਾਲ ਕੀਤਾ ਜਾਵੇਗਾ। ਇਸ ਖੇਤਰ ਵਿੱਚ ਰਿਸਰਚ ਨੂੰ ਪ੍ਰੋਤਸਾਹਨ ਮਿਲੇ ਅਤੇ ਅੱਤਆਧੁਨਿਕ ਪਲਾਂਟ ਸਥਾਪਿਤ ਹੋਵੇ ਇਹੀ ਕੇਂਦਰ ਸਰਕਾਰ ਦਾ ਟੀਚਾ ਹੈ।
ਇਸ ਮੌਕੇ 'ਤੇ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ, ਕੇਂਦਰੀ ਰਾਜ ਸਹਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਪਾਲ ਗੁੱਜਰ, ਹਰਿਆਣਾਂ ਦੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ, ਭਾਜਪਾ ਸੂਬਾ ਪ੍ਰਧਾਨ ਮੋਹਨ ਲਾਲ ਕੌਸ਼ਿਕ, ਗੁਜਰਾਤ ਦੇ ਸਹਿਕਾਰਤਾ ਰਾਜ ਮੰਤਰੀ ਭੀਖੂ ਪਰਮਾਰ, ਸਾਂਸਦ ਧਰਮਬੀਰ ਸਿੰਘ, ਰਾਜਸਭਾ ਸਾਂਸਦ ਰਾਮਚੰਦਰ ਜਾਂਗੜਾ, ਸਾਬਰ ਡੇਅਰੀ ਦੇ ਚੇਅਰਮੈਨ ਸ਼ਾਮਿਲਭਾਈ ਬੀ ਪਟੇਲ, ਅਮੂਲ ਦੇ ਚੇਅਰਮੈਨ ਅਸ਼ੋਕ ਭਾਈ ਚੌਧਰੀ ਸਮੇਤ ਹੋਰ ਮਾਣਯੋਗ ਤੇ ਪ੍ਰਸਾਸ਼ਨਿਕ ਅਧਿਕਾਰੀ ਮੌਜੂਦ ਰਹੇ।
