ਮਾਹਿਲਪੁਰ ਨੇੜੇ ਸੁੰਨਸਾਨ ਥਾਂ ’ਤੇ 20 ਸਾਲਾ ਨੌਜਵਾਨ ਦੀ ਲਾਸ਼ ਬਰਾਮਦ
ਹੁਸ਼ਿਆਰਪੁਰ – ਕਸਬਾ ਮਾਹਿਲਪੁਰ ਵਿੱਚ ਅੱਜ ਬਾਅਦ ਦੁਪਹਿਰ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਲੋਕਾਂ ਨੂੰ ਪਤਾ ਲੱਗਾ ਕਿ ਇੱਕ ਨੌਜਵਾਨ ਦੀ ਲਾਸ਼ ਇੱਕ ਨਿੱਜੀ ਸਕੂਲ ਦੇ ਨੇੜੇ ਸੁੰਨਸਾਨ ਥਾਂ ’ਤੇ ਝਾੜੀਆਂ ਕੋਲ ਪਈ ਹੈ। ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ।

ਮ੍ਰਿਤਕ ਨੌਜਵਾਨ ਦੇ ਪਿਤਾ ਦਵਿੰਦਰ ਸਿੰਘ ਬੱਬੂ ਨੇ ਦੱਸਿਆ ਕਿ ਉਸਦਾ 20 ਸਾਲਾ ਪੁੱਤਰ ਸਾਹਿਬਜੋਤ ਸਿੰਘ ਦਸ਼ਹਿਰੇ ਵਾਲੇ ਦਿਨ ਬਾਅਦ ਦੁਪਹਿਰ ਲਗਭਗ 3 ਵਜੇ ਆਪਣੇ ਦੋਸਤ ਦੇ ਨਾਲ ਘਰੋਂ ਗਿਆ ਸੀ। ਜਦੋਂ ਉਹ ਰਾਤ ਦੇਰੇ ਤਕ ਘਰ ਵਾਪਸ ਨਾ ਆਇਆ ਤਾਂ ਪਰਿਵਾਰ ਨੇ ਉਸਦੀ ਖੋਜ ਸ਼ੁਰੂ ਕੀਤੀ ਪਰ ਉਹ ਨਹੀਂ ਮਿਲਿਆ।
ਅੱਜ ਉਨ੍ਹਾਂ ਨੂੰ ਸੁਚਨਾ ਮਿਲੀ ਕਿ ਉਸਦੇ ਪੁੱਤਰ ਦੀ ਲਾਸ਼ ਇੱਕ ਨਿੱਜੀ ਸਕੂਲ ਦੇ ਨੇੜੇ ਝਾੜੀਆਂ ਕੋਲ ਪਈ ਹੈ। ਉਹ ਘਟਨਾ ਸਥਲ ’ਤੇ ਪਹੁੰਚ ਕੇ ਆਪਣੇ ਪੁੱਤਰ ਦੀ ਪਛਾਣ ਕੀਤੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅੱਗੇ ਦੀ ਜਾਂਚ ਤੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।