ਸਫਾਈ ਮਜਦੂਰ ਯੂਨੀਅਨ ਵੱਲੋਂ ਭਲਕੇ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਦਾ ਐਲਾਨ
ਐਸ ਏ ਐਸ ਨਗਰ, 21 ਅਗਸਤ - ਸਫਾਈ ਮਜਦੂਰ ਯੂਨੀਅਨ ਵਲੋਂ ਭਲਕੇ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਹੈ। ਇਸ ਸੰਬੰਧੀ ਫੈਸਲਾ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਦੀ ਮੁੱਖ ਲੀਡਰਸ਼ਿਪ ਵਲੋਂ ਕੀਤੀ ਮੀਟਿੰਗ ਤੋਂ ਬਾਅਦ ਕੀਤਾ ਗਿਆ ਹੈ।

ਫੈਡਰੇਸ਼ਨ ਦੇ ਜਨਰਲ ਸਕੱਤਰ ਪਵਨ ਗੋਡੀਆਲ ਨੇ ਦੱਸਿਆ ਕਿ ਸੰਸਥਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸ੍ਰੀ ਮੋਹਣ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਇਸ ਗੱਲ ਤੇ ਵਿਚਾਰ ਕੀਤਾ ਗਿਆ ਕਿ ਅਪ੍ਰੈਲ 2024 ਵਿੱਚ ਹੋਈ 6 ਦਿਨਾਂ ਦੀ ਹੜਤਾਲ ਦੌਰਾਨ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨਾਲ ਹੋਈ ਮੀਟਿੰਗ ਵਿੱਚ ਹੋਏ ਲਿਖਤੀ ਫੈਸਲੇ ਅਨੁਸਾਰ, ਜੋ ਮੰਗਾਂ ਆਉਣ ਵਾਲੀ ਹਾਉਸ ਦੀ ਮੀਟਿੰਗ ਵਿੱਚ ਪਾਸ ਕਰਾਉਣ ਦਾ ਭਰੋਸਾ ਦਿੱਤਾ ਸੀ, ਉਸ ਅਨੁਸਾਰ ਹਾਉਸ ਵਿੱਚ ਮਤੇ ਨਹੀਂ ਲਿਆਂਦੇ ਜਾ ਰਹੇ ਜਿਸ ਕਰਕੇ ਸਮੂਹ ਸਫਾਈ ਸੇਵਕਾਂ ਵਿੱਚ ਬਹੁਤ ਹੀ ਗੁੱਸਾ ਫੈਲ ਰਿਹਾ ਹੈ।
ਉਹਨਾਂ ਕਿਹਾ ਕਿ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਹੈ ਕਿ ਭਲਕੇ 22 ਅਗਸਤ ਤੋਂ ਸੜਕਾਂ ਦੀ ਸਫਾਈ, ਘਰ ਘਰ ਤੋਂ ਕੂੜਾ ਚੁੱਕਣ, ਸੀਵਰੇਜ ਦੀ ਸਫਾਈ, ਕੂੜਾ ਚੁੱਕਣ ਵਾਲੀਆਂ ਗੱਡੀਆਂ, ਜਨਤਕ ਪਖਾਨਿਆਂ ਦੀ ਸਫਾਈ ਦਾ ਕੰਮ ਮੁਕੰਮਲ ਤੌਰ ਤੇ ਬੰਦ ਕਰਕੇ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕੀਤੀ ਜਾਵੇਗੀ। ਮੀਟਿੰਗ ਦੌਰਾਨ ਹੋਰਨਾਂ ਤੋਂ ਇਲਾਵਾ ਸੋਭਾ ਰਾਮ, ਜਗਜੀਤ ਸਿੰਘ, ਆਦੇਸ਼ ਕੁਮਾਰ, ਗੁਰਪ੍ਰੀਤ ਸਿੰਘ, ਅਨਿਲ ਕੁਮਾਰ, ਯਸ਼ਪਾਲ, ਬ੍ਰਿਜ ਮੋਹਨ, ਰਾਜੁ ਸੰਗੇਲਿਆ, ਰੌਸ਼ਨ ਲਾਲ, ਅਤੇ ਸਚਿਨ ਪੁਹਾਲ ਸਮੇਤ ਵੱਡੀ ਗਿਣਤੀ ਵਿੱਚ ਆਗੂ ਸ਼ਾਮਲ ਹੋਏ।