ਜੀਰਕਪੁਰ ਬਨੂੜ ਰੋਡ ਤੇ ਸਥਿਤ ਅਜੀਜਪੁਰ ਟੋਲ ਪਲਾਜਾ ਤੇ ਬੱਸ ਡਰਾਈਵਰ ਅਤੇ ਟੋਲ ਕਰਮੀਆਂ ਦੇ ਝਗੜੇ ਕਾਰਨ ਲੱਗਿਆ ਜਾਮ

ਬਨੂੜ, 21 ਅਗਸਤ - ਜੀਰਕਪੁਰ ਬਨੂੜ ਰੋਡ ਤੇ ਸਥਿਤ ਅਜੀਜਪੁਰ ਟੋਲ ਪਲਾਜ਼ਾ ਤੇ ਅੱਜ ਬੱਸ ਡਰਾਈਵਰ ਤੇ ਟੋਲ ਕਰਮਚਾਰੀਆਂ ਦੇ ਵਿੱਚ ਜ਼ਬਰਦਸਤ ਝੜਪ ਹੋਈ ਜਿਸ ਤੋਂ ਬਾਅਦ ਉੱਥੇ ਜਾਮ ਦੇ ਹਾਲਾਤ ਬਣ ਗਏ। ਮੌਕੇ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬਨੂੜ ਸਾਈਡ ਤੋਂ ਆ ਰਹੀ ਬੱਸ ਜਦੋਂ ਟੋਲ ਪਲਾਜਾ ਤੇ ਪਹੁੰਚੀ ਤਾਂ ਅੱਗੇ ਲਾਈਨ ਤੇ ਘੋੜਾ ਟਰਾਲਾ ਖੜ੍ਹਾ ਸੀ ਜਿਸ ਕਾਰਨ ਆਵਾਜਾਈ ਰੁਕੀ ਹੋਈ ਸੀ। ਬਸ ਡਰਾਈਵਰ ਵੱਲੋਂ ਘੋੜਾ ਟਰਾਲਾ ਹਟਾਉਣ ਲਈ ਕਿਹਾ ਗਿਆ ਤਾਂ ਇਸ ਗੱਲ ਨੂੰ ਲੈ ਕੇ ਟੋਲ ਕਰਮਚਾਰੀਆਂ ਅਤੇ ਡਰਾਈਵਰ ਦੇ ਵਿੱਚ ਬਹਿਸ ਸ਼ੁਰੂ ਹੋ ਗਈ।

ਬਨੂੜ, 21 ਅਗਸਤ - ਜੀਰਕਪੁਰ ਬਨੂੜ ਰੋਡ ਤੇ ਸਥਿਤ ਅਜੀਜਪੁਰ ਟੋਲ ਪਲਾਜ਼ਾ ਤੇ ਅੱਜ ਬੱਸ ਡਰਾਈਵਰ ਤੇ ਟੋਲ ਕਰਮਚਾਰੀਆਂ ਦੇ ਵਿੱਚ ਜ਼ਬਰਦਸਤ ਝੜਪ ਹੋਈ ਜਿਸ ਤੋਂ ਬਾਅਦ ਉੱਥੇ ਜਾਮ ਦੇ ਹਾਲਾਤ ਬਣ ਗਏ।
ਮੌਕੇ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬਨੂੜ ਸਾਈਡ ਤੋਂ ਆ ਰਹੀ ਬੱਸ ਜਦੋਂ ਟੋਲ ਪਲਾਜਾ ਤੇ ਪਹੁੰਚੀ ਤਾਂ ਅੱਗੇ ਲਾਈਨ ਤੇ ਘੋੜਾ ਟਰਾਲਾ ਖੜ੍ਹਾ ਸੀ ਜਿਸ ਕਾਰਨ ਆਵਾਜਾਈ ਰੁਕੀ ਹੋਈ ਸੀ। ਬਸ ਡਰਾਈਵਰ ਵੱਲੋਂ ਘੋੜਾ ਟਰਾਲਾ ਹਟਾਉਣ ਲਈ ਕਿਹਾ ਗਿਆ ਤਾਂ ਇਸ ਗੱਲ ਨੂੰ ਲੈ ਕੇ ਟੋਲ ਕਰਮਚਾਰੀਆਂ ਅਤੇ ਡਰਾਈਵਰ ਦੇ ਵਿੱਚ ਬਹਿਸ ਸ਼ੁਰੂ ਹੋ ਗਈ।
ਟੋਲ ਕਰਮਚਾਰੀ ਅਤੇ ਬਸ ਡ੍ਰਾਈਵਰ ਵਿੱਚ ਹੁੰਦੀ ਬਹਿਸ ਥੋੜ੍ਹੀ ਦੇਰ ਵਿੱਚ ਹੀ ਇਨੀ ਤਿੱਖੀ ਹੋ ਗਈ ਕਿ ਦੋਵਾਂ ਵਿੱਚ ਲੜਾਈ ਸ਼ੁਰੂ ਹੋ ਗਈ ਅਤੇ ਬੱਸ ਡਰਾਈਵਰਾਂ ਵੱਲੋਂ ਟੋਲ ਕਰਮਚਾਰੀਆਂ ਉੱਤੇ ਹਮਲਾ ਕਰ ਦਿੱਤਾ ਗਿਆ ਅਤੇ ਟੋਲ ਪਲਾਜਾ ਦੇ ਕਰਮਚਾਰੀਆਂ ਨੇ ਖੇਤਾਂ ਵਿੱਚ ਜਾ ਕੇ ਜਾਨ ਬਚਾਈ। ਇਸ ਦੌਰਾਨ ਪੀ ਆਰ ਟੀ ਸੀ ਵਾਲਿਆਂ ਦਾ ਕਹਿਣਾ ਹੈ ਕਿ ਟੋਲ ਕਰਮਚਾਰੀਆਂ ਨੇ ਉਹਨਾਂ ਤੇ ਹਮਲਾ ਕੀਤਾ ਪਰੰਤੂ ਸੀ ਸੀ ਟੀ ਵੀ ਫੁਟੇਜ ਵਿੱਚ ਸਾਫ ਦਿਖਦਾ ਹੈ ਕਿ ਬੱਸਾਂ ਦੇ ਡ੍ਰਾਈਵਰ ਮਿਲ ਕੇ ਟੋਲ ਕਰਮੀ ਨੂੰ ਕੁੱਟ ਰਹੇ ਹਨ।
ਬੱਸਾਂ ਦੇ ਡਰਾਈਵਰਾਂ ਨੇ ਕਿਹਾ ਕਿ ਟੋਲ ਕਰਮਚਾਰੀਆਂ ਵੱਲੋਂ ਡਰਾਈਵਰ ਦੇ ਉੱਤੇ ਹਮਲਾ ਕੀਤਾ ਗਿਆ ਹੈ ਜਿਸ ਨੂੰ ਕਿ ਬਨੂੜ ਦੇ ਹਸਪਤਾਲ ਵਿੱਚ ਲਿਜਾਇਆ ਗਿਆ ਹੈ। ਇਸ ਦੌਰਾਨ ਰੋਹ ਵਿੱਚ ਆਏ ਬੱਸ ਚਾਲਕਾਂ ਵਲੋਂ ਟੋਲ ਪਲਾਜ਼ਾ ਨੂੰ ਜਾਮ ਕਰ ਦਿੱਤਾ ਗਿਆ ਅਤੇ ਬੱਸ ਚਾਲਕ ਟੋਲ ਕਰਮੀ ਤੇ ਪਰਚਾ ਦਰਜ ਕਰਨ ਦੀ ਮੰਗ ਕਰ ਰਹੇ ਸਨ।
ਇਸ ਘਟਨਾ ਕਾਰਨ ਦੋ ਤਿੰਨ ਘੰਟੇ ਤਕ ਟੋਲ ਪਲਾਜ਼ਾ ਪੂਰੀ ਤਰ੍ਹਾਂ ਜਾਮ ਰਿਹਾ ਜਿਸ ਕਾਰਨ ਆਮ ਲੋਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਮ੍ਹਣਾ ਕਰਨਾ ਪਿਆ। ਇਸ ਦੌਰਾਨ ਲੋਕ ਅਜੀਜਪੁਰ ਟੋਲ ਤੋਂ ਪੈਦਲ ਚੱਲ ਕੇ ਪੰਜ ਕਿਲੋਮੀਟਰ ਦੂਰ ਛੱਤ ਲਾਈਟ ਪੁਆਇੰਟ ਵੱਲ ਜਾਂਦੇ ਦੇਖੇ ਗਏ ਜਿਹਨਾਂ ਵਿੱਚ ਵਿਦਿਆਰਥੀ ਅਤੇ ਨੌਕਰੀ ਪੇਸ਼ਾ ਲੋਕ ਸ਼ਾਮਿਲ ਸਨ।