ਭਾਜਪਾ ਨੇ ਸਾੜਿਆ ਕਾਂਗਰਸ ਐਮ ਪੀ ਧੀਰਜ ਸਾਹੂ ਦਾ ਪੁਤਲਾ
ਐਸ ਏ ਐਸ ਨਗਰ, 9 ਦਸੰਬਰ - ਭਾਰਤੀ ਜਨਤਾ ਪਾਰਟੀ ਦੀ ਜਿਲ੍ਹਾ ਇਕਾਈ ਵੱਲੋਂ ਜਿਲ੍ਹਾ ਪ੍ਰਧਾਨ ਸ੍ਰੀ ਸੰਜੀਵ ਵਸ਼ਿਸ਼ਠ ਦੀ ਅਗਵਾਈ ਹੇਠ ਫੇਜ਼ 3/5 ਦੀਆਂ ਲਾਈਟਾਂ ਦੇ ਕਾਂਗਰਸ ਪਾਰਟੀ ਦੇ ਖਿਲਾਫ ਧਰਨਾ ਦਿੱਤਾ ਅਤੇ ਕਾਂਗਰਸ ਪਾਰਟੀ ਦੇ ਰਾਜ ਸਭਾ ਸਾਂਸਦ ਧੀਰਜ ਸਾਹੂ (ਜਿਸਦੇ ਘਰ ਤੋਂ ਇਨਕਮ ਟੈਕਸ ਵਿਭਾਗ ਦੇ ਅਧਿਕਾਰੀਆਂ ਵਲੋਂ 300 ਕਰੋੜ ਰੁਪਏ ਦੀ ਰਕਮ ਬਰਾਮਦ ਕੀਤੀ ਗਈ ਹੈ) ਦੇ ਖਿਲਾਫ ਰੋਸ ਮਾਰਚ ਕੱਢਕੇ ਧੀਰਜ ਸਾਹੂ ਦਾ ਪੁਤਲਾ ਫੂਕਿਆ।

ਇਸ ਮੌਕੇ ਸ੍ਰੀ ਸੰਜੀਵ ਵਸ਼ਿਸ਼ਠ ਨੇ ਕਿਹਾ ਕਿ ਕਾਂਗਰਸ ਪਾਰਟੀ ਭਿਸ਼ਟਾਚਾਰ ਦੀ ਮਾਂ ਪਾਰਟੀ ਹੈ ਅਤੇ ਇਸਦੇ ਛੋਟੇ ਵੱਡੇ ਆਗੂ ਸਮੇਂ ਸਮੇਂ ਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਫੜੇ ਜਾਂਦੇ ਰਹੇ ਹਨ। ਉਹਨਾਂ ਕਿਹਾ ਕਿ ਧੀਰਜ ਸਾਹੂ ਦੇ ਘਰ ਵਿੱਚ ਚਿਣ ਕੇ ਰੱਖੀ ਗਈ 300 ਕਰੋੜ ਰੁਪਏ ਤੋਂ ਵੱਧ ਦੀ ਰਕਮ ਬਰਾਮਦ ਕੀਤੀ ਗਈ ਹੈ ਜਿਸ ਨਾਲ ਸਾਬਿਤ ਹੁੰਦਾ ਹੈ ਕਿ ਇਹ ਪਾਰਟੀ ਪੂਰੀ ਤਰ੍ਹਾਂ ਭ੍ਰਿਸ਼ਟਾਚਾਰ ਵਿੱਚ ਲਿਪਤ ਹੈ। ਉਹਨਾਂ ਕਿਹਾ ਕਿ ਦੇਸ਼ ਦੀ ਜਨਤਾ ਵਲੋਂ ਕਾਂਗਰਸ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਗਿਆ ਹੈ ਅਤੇ ਵਿਧਾਨਸਭਾ ਚੋਣਾਂ ਦੌਰਾਨ ਕਾਂਗਰਸ ਦੀ ਭਾਰੀ ਹਾਰ ਹੋਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਭਾਜਪਾ ਆਗੂ ਪਵਨ ਮਨੋਚਾ, ਮੰਡਲ ਪ੍ਰਧਾਨ ਰਮਨ ਕੁਮਾਰ ਸੈਲੀ, ਜਸਮਿੰਦਰ ਸਿੰਘ, ਸੰਜੀਵ ਜੋਸ਼ੀ, ਦਿਲਜੀਤ ਸਿੰਘ ਮਨਾਣਾ, ਮਿੱਲ ਗਰਗ, ਮਨੀ ਠਾਕੁਰ, ਕਰਨਲ ਭੁਪਿੰਦਰ ਸ਼ਾਹੀ, ਗਗਨ ਸ਼ਰਮਾ, ਨਵਦੀਪ ਸਿੰਘ, ਦੀਪਕ ਪੁਰੀ, ਉਮਾ ਕਾਂਤ ਤਿਵਾਰੀ, ਅਸ਼ੋਕ ਝਾਅ, ਹਰਦੀਪ ਬੈਦਵਾਨ, ਮੇਜਰ ਸਿੰਘ, ਅਭਿਸ਼ੇਕ ਠਾਕੁਰ, ਰਾਹੁਲ ਸ਼ਰਮਾ ਵੀ ਹਾਜਿਰ ਸਨ।