
ਨਸ਼ਾ ਮੁਕਤੀ ਕੇਂਦਰ ਵਿਖੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਸੈਮੀਨਾਰ ਕਰਵਾਇਆ।
ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਸ. ਊਧਮ ਸਿੰਘ ਸੁਨਾਮ ਦਾ ਸ਼ਹੀਦੀ ਦਿਵਸ ਸਬੰਧੀ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਾਰ ਦੀ ਪ੍ਰਧਾਨਗੀ ਸ਼ੀ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਕੀਤੀ । ਉਹਨਾਂ ਨੇ ਸੰਬੋਧਨ ਹੁੰਦਿਆ ਕਿਹਾ ਕਿ ਸ. ਊਧਮ ਸਿੰਘ ਸੁਨਾਮ ਜੀ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਜ਼ਿਲਾ ਸੰਗਰੂਰ ਦੇ ਪਿੰਡ ਸੁਨਾਮ ਵਿੱਚ ਹੋਇਆ ਸੀ । ਬਚਪਨ ਵਿੱਚ ਹੀ ਉਹਨਾਂ ਦੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ ਸੀ ।
ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਨਵਾਂਸ਼ਹਿਰ ਵਲੋਂ ਸ. ਊਧਮ ਸਿੰਘ ਸੁਨਾਮ ਦਾ ਸ਼ਹੀਦੀ ਦਿਵਸ ਸਬੰਧੀ ਸੈਮੀਨਾਰ ਕਰਵਾਇਆ ਗਿਆ । ਇਸ ਸੈਮੀਨਾਰ ਦੀ ਪ੍ਰਧਾਨਗੀ ਸ਼ੀ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਕੀਤੀ । ਉਹਨਾਂ ਨੇ ਸੰਬੋਧਨ ਹੁੰਦਿਆ ਕਿਹਾ ਕਿ ਸ. ਊਧਮ ਸਿੰਘ ਸੁਨਾਮ ਜੀ ਦਾ ਜਨਮ 26 ਦਸੰਬਰ 1899 ਨੂੰ ਪੰਜਾਬ ਦੇ ਜ਼ਿਲਾ ਸੰਗਰੂਰ ਦੇ ਪਿੰਡ ਸੁਨਾਮ ਵਿੱਚ ਹੋਇਆ ਸੀ । ਬਚਪਨ ਵਿੱਚ ਹੀ ਉਹਨਾਂ ਦੇ ਮਾਤਾ ਪਿਤਾ ਦਾ ਦੇਹਾਂਤ ਹੋ ਗਿਆ ਸੀ ।
ਜਿਸ ਕਰਕੇ ਉਹਨਾਂ ਨੂੰ ਤੇ ਭਰਾ ਨੂੰ ਅੰਮ੍ਰਿਤਸਰ ਦੇ ਯਤੀਮਖਾਨੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਸੀ । 1917-18 ਵਿੱਚ ਊਧਮ ਸਿੰਘ ਨੇ ਦਸਵੀਂ ਪਾਸ ਕੀਤੀ । ਥੋੜੇ ਸਮੇਂ ਤੋਂ ਬਾਅਦ ਉਹਨਾਂ ਦੇ ਭਰਾ ਦੀ ਮੌਤ ਵੀ ਹੋ ਗਈ । ਊਧਮ ਸਿੰਘ ਗਦਰ ਪਾਰਟੀ ਦੀਆਂ ਗਤੀਵਿਧੀਆਂ ਤੋਂ ਕਾਫੀ ਪ੍ਰਭਾਵਿਤ ਸੀ ਤੇ ਫਿਰ ਉਹ ਗਦਰ ਪਾਰਟੀ ਵਿੱਚ ਸ਼ਾਮਿਲ ਹੋ ਗਏ । ਖੁਦ ਆਪ ਉਹ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਜਲਿਆਂਵਾਲੇ ਬਾਗ ਦੇ ਕਾਂਡ ਦੇ ਸਾਕੇ ਨੂੰ ਆਪਣੀ ਅੱਖਾਂ ਨਾਲ ਵੇਖਿਆ ਸੀ ਤੇ ਉਸ ਦਿਨ ਦੇ ਖੂਨੀ ਮੰਜਰ ਦੇਖ ਕੇ ਇਹ ਪ੍ਰਣ ਕੀਤਾ ਕਿ ਉਹ ਇਸ ਘਟਨਾ ਦੇ ਦੋਸ਼ੀ ਨੂੰ ਉਸ ਦੇ ਘਰ ਵਿਚ ਜਾ ਕੇ ਮਾਰੇਗਾ ਤੇ ਨਿਹੱਥੇ ਲੋਕਾਂ ਦੀ ਮੌਤ ਦਾ ਬਦਲਾ ਲਵੇਗਾ ।
ਇਹ ਸੁਪਨਾ ਉਹਨਾਂ ਦਾ 13 ਮਾਰਚ 1940 ਨੂੰ ਪੂਰਾ ਹੋਇਆ ਅਤੇ 31ਜੁਲਈ 1940 ਨੂੰ ਪੈਟਨਵਿਲੇ(ਲੰਡਨ) ਜੇਲ ਵਿਚ ਫ਼ਾਂਸੀ ਦੇ ਦਿੱਤੀ। ਉਹਨਾਂ ਨੇ ਕਿਹਾ ਕਿ ਸਾਨੂੰ ਅੱਜ ਦੇ ਸਮੇਂ ਵਿੱਚ ਤੇ ਗੁਲਾਮੀ ਦੇ ਸਮੇਂ ਬਾਰੇ ਸ਼ਹੀਦ ਊਧਮ ਸਿੰਘ ਦੀ ਸੋਚ ਨੂੰ ਸਾਹਮਣੇ ਰੱਖ ਕੇ ਜੋ ਪ੍ਰਬੰਧ ਅਜੇ ਵੀ ਉਸ ਤਰ੍ਹਾਂ ਚਲ ਰਹੇ ਹਨ ਉਸ ਵਿੱਚ ਬਦਲਾਅ ਲਿਆਉਣ ਦੀ ਲੋੜ ਹੈ ਅੱਜ ਵੀ ਕਰੋੜਾਂ ਲੋਕ ਵੱਖ –ਵੱਖ ਤਰ੍ਹਾਂ ਦੀਆਂ ਦੁਸ਼ਵਾਰੀਆਂ ਝਲ ਰਹੇ ਹਨ ਅੱਜ ਨੌਜਵਾਨਾਂ ਨੂੰ ਅਜਿਹੇ ਸੰਘਰਸ਼ਾ ਲਈ ਵੀ ਤਿਆਰ ਹੋਣਾ ਚਾਹੀਦਾ ਹੈ ਜੋ ਉਹਨਾਂ ਦੀ ਸੋਚ ਨੂੰ ਪ੍ਰਣਾਏ ਹੋਣ ਤੇ ਸ਼ਹੀਦਾ ਦੇ ਸੁਪਨਿਆਂ ਨੂੰ ਪੂਰਾ ਕਰ ਸਕੇ । ਉਨਾਂ ਨੇ ਸ਼ਰਧਾਜਲੀ ਭੇਟ ਕਰਦਿਆਂ ਕਿਹਾ ਕਿ ਆਉ ਅੱਜ ਸਾਨੂੰ ਸ਼ਹੀਦ ਊਧਮ ਸਿੰਘ ਅਤੇ ਹੋਰ ਕ੍ਰਾਂਤੀਕਾਰੀਆਂ ਦੇ ਜੀਵਨ ਸ਼ੰਘਰਸ਼ ਬਾਰੇ ਪੜਨਾ ਚਾਹੀਦਾ ਹੈ ਅਤੇ ਅਮਲ ਵਿੱਚ ਲਿਆਉਣਾ ਚਾਹੀਦਾ ਹੈ ।
ਇਸ ਮੌਕੇ ਤੇ ਸ੍ਰੀਮਤੀ ਕਮਲਜੀਤ ਕੌਰ (ਕਾਊਂਸਲਰ) ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਤੇ ਕਿਹਾ ਕਿ ਸ਼ਹੀਦ ਊਧਮ ਸਿੰਘ ਦਾ ਆਪਣੇ ਲਈ ਕੋਈ ਮਿਸ਼ਨ ਨਹੀ ਸੀ ਸਗੋ ਸਮਾਜਿਕ ਤਬਦੀਲੀ ਲਈ ਕੁਰਬਾਨ ਹੋਣਾ ਸੀ । ਉਹਨਾਂ ਨੇ ਕਿਹਾ ਕਿ ਸਾਨੂੰ ਉਹਨਾਂ ਦੀਆਂ ਦਿੱਤੀਆਂ ਸਿਖਿਆਵਾਂ ਤੇ ਚੱਲਣਾ ਚਾਹੀਦਾ ਹੈ । ਇਸ ਤੋਂ ਬਾਅਦ ਸ੍ਰੀਮਤੀ ਜਸਵਿੰਦਰ ਕੌਰ ਕਾਊਂਸਲਰ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਸ ਦਿਨ ਨੂੰ ਮਨਾਉਣ ਦਾ ਮੰਤਵ ਇਹੀ ਹੈ ਕਿ ਅਸੀ ਉਹਨਾਂ ਦੀਆਂ ਦਿੱਤੀਆਂ ਸਿਖਿਆਵਾਂ ਨੂੰ ਜਿੰਦਗੀ ਵਿੱਚ ਅਮਲ ਕਰੀਏ । ਅੱਜ ਦਿਨੋ ਦਿਨ ਬੁਰਾਈ ਆਪਣੇ ਪੈਰ ਪਸਾਰ ਰਹੀ ਹੈ ।
ਅੱਜ ਦੇ ਸਮੇਂ ਵਿੱਚ ਅਸੀਂ ਨੌਜਵਾਨੀ ਨਸ਼ਿਆ , ਗੈਂਗਵਾਦ , ਗਾਣਿਆਂ ਦੀ ਫੋਕੀ ਟੌਹਰ ਵਿੱਚ ਫਸ ਗਏ ਹਾਂ। ਆਉ ਇਹ ਸਭ ਛੱਡ ਕੇ ਮਿਹਨਤ ਦੇ ਰਾਹ ਪਈਏ ਬਦਲਾਅ ਅਸੀ ਘਰ ਬੈਠ ਕੇ ਮੰਗ ਰਹੇ ਹਾਂ ਪਰ ਬਦਲਾਅ ਸਾਨੂੰ ਘਰ ਬੈਠ ਕੇ ਨਹੀ ਸਗੋ ਊਧਮ ਸਿੰਘ ਦੀ ਤਰ੍ਵਾਂ ਘਾਲਣਾ ਘਾਲ ਕੇ ਘਰ ਤੋਂ ਨਿਕਲ ਕੇ ਮਿਲੇਗੀ । ਇਸ ਮੌਕੇ ਤੇ ਮਨਜੀਤ ਸਿੰਘ , ਹਰਪ੍ਰੀਤ ਕੌਰ, ਪਰਵੇਸ਼ ਕੁਮਾਰ, ਜਸਵਿੰਦਰ ਕੌਰ , ਗੁਰਬਖਸ ਕੌਰ, ਸੀਮਾ ਰਾਣੀ ਅਤੇ ਮਰੀਜ਼ ਹਾਜਰ ਸਨ ।
