
ਆਮ ਆਦਮੀ ਪਾਰਟੀ ਦੀ ਲੁਧਿਆਣਾ 'ਚ ਹੋਈ ਜਿੱਤ ਦੀ ਖੁਸ਼ੀ ਵਿੱਚ ਦਵਿੰਦਰ ਸਿੰਘ ਸੈਣੀ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ ਦੀ ਅਗਵਾਈ ਹੇਠ ਵੰਡੇ ਗਏ ਲੱਡੂ
ਮਾਹਿਲਪੁਰ, 24 ਜੂਨ- ਲੁਧਿਆਣਾ ਦੀ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਜਿਥੇ ਪੂਰੇ ਪੰਜਾਬ ਵਿੱਚ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਗਿਆ, ਉਥੇ ਨਗਰ ਪੰਚਾਇਤ ਮਾਹਿਲਪੁਰ
ਮਾਹਿਲਪੁਰ, 24 ਜੂਨ- ਲੁਧਿਆਣਾ ਦੀ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਤੋਂ ਬਾਅਦ ਜਿਥੇ ਪੂਰੇ ਪੰਜਾਬ ਵਿੱਚ ਵਰਕਰਾਂ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਗਿਆ, ਉਥੇ ਨਗਰ ਪੰਚਾਇਤ ਮਾਹਿਲਪੁਰ
ਦੇ ਪ੍ਰਧਾਨ ਦਵਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਕੌਸਲਰਾਂ, ਪਾਰਟੀ ਵਰਕਰਾਂ ਅਤੇ ਸਮੱਰਥਕਾਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ।
ਇਸ ਮੌਕੇ ਨਗਰ ਪੰਚਾਇਤ ਮਾਹਿਲਪੁਰ ਦੇ ਪ੍ਰਧਾਨ ਦਵਿੰਦਰ ਸਿੰਘ ਸੈਣੀ ਤੋਂ ਇਲਾਵਾ ਸ਼ਸ਼ੀ ਬੰਗੜ ਸੀਨੀਅਰ ਮੀਤ ਪ੍ਰਧਾਨ, ਸੁਰਿੰਦਰ ਕੌਰ ਐਮ.ਸੀ, ਸਤਬੀਰ ਸਿੰਘ ਸੰਤਾ ਐਮ.ਸੀ, ਰਾਜ ਕੁਮਾਰ ਐਮ.ਸੀ, ਬਲਵੰਤ ਸਿੰਘ ਐਮ.ਸੀ, ਅਸ਼ੋਕ ਬਿਲਾ ਐਮ.ਸੀ, ਅਜਮੇਰ ਸਿੰਘ ਢਿੱਲੋ, ਵਿੱਕੀ ਅਗਨੀਹੋਤਰੀ, ਧਰਮ ਸਿੰਘ ਫੌਜੀ, ਜਸਵੰਤ ਸਿੰਘ ਸੀਹਰਾ, ਰੇਖਾ ਰਾਣੀ ਅਤੇ ਪਾਰਟੀ ਵਰਕਰ ਹਾਜ਼ਰ ਸਨ।
ਇਸ ਮੌਕੇ ਦਵਿੰਦਰ ਸਿੰਘ ਸੈਣੀ ਪ੍ਰਧਾਨ ਸਾਹਿਬ ਨੇ ਕਿਹਾ ਕਿ ਇਹ ਜਿੱਤ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਲੋਕਾਂ ਲਈ ਕੀਤੇ ਵਿਕਾਸ ਦੇ ਕੰਮਾਂ ਦੀ ਜਿੱਤ ਹੈ। ਇਸ ਮੌਕੇ ਸ਼ਸ਼ੀ ਬੰਗੜ ਸੀਨੀਅਰ ਮੀਤ ਪ੍ਰਧਾਨ ਨਗਰ ਪੰਚਾਇਤ ਮਾਹਿਲਪੁਰ ਨੇ ਪਾਰਟੀ ਸੁਪਰੀਮੋ ਅਤੇ ਮੁੱਖ ਮੰਤਰੀ ਪੰਜਾਬ ਦੇ ਨਾਲ ਨਾਲ ਡਿਪਟੀ ਸਪੀਕਰ ਸਰਦਾਰ ਜੈ ਕ੍ਰਿਸ਼ਨ ਸਿੰਘ ਰੌੜੀ ਨੂੰ ਵਧਾਈ ਦਿੱਤੀ।
ਉਹਨਾਂ ਨੇ ਕਿਹਾ ਕਿ ਇਸ ਜਿੱਤ ਨਾਲ 2027 ਦੇ ਵਿਧਾਨ ਸਭਾ ਚੋਣਾਂ 'ਚ ਪਾਰਟੀ ਦੀ ਜਿੱਤ ਤੇ ਮੋਹਰ ਲੱਗੀ ਹੈ। ਉਹਨਾਂ ਕਿਹਾ ਕਿ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵਲੋਂ ਗੜ੍ਹਸ਼ੰਕਰ ਵਿਧਾਨ ਸਭਾ ਹਲਕੇ 'ਚ ਜਿਵੇਂ ਵਿਕਾਸ ਦੇ ਕਾਰਜ਼ ਕੀਤੇ ਜਾ ਰਹੇ ਹਨ, ਉਸੇ ਤਰ੍ਹਾਂ 2027 'ਚ ਪੂਰੇ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਫਿਰ ਤੋਂ ਸਰਕਾਰ ਬਣੇਗੀ।
