ਬਲਜਿੰਦਰ ਮਾਨ ' ਨਵੀਆਂ ਕਲਮਾਂ ਨਵੀਂ ਉਡਾਣ ' ਪ੍ਰੋਜੈਕਟ ਦੇ ਬਣੇ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ

ਮਾਹਿਲਪੁਰ- ਪੰਜਾਬ ਭਵਨ ਸਰੀ ਅਤੇ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਦੇ ਸੰਸਥਾਪਕ ਸੁੱਖੀ ਬਾਠ ਸਰੀ ਕੈਨੇਡਾ ਵੱਲੋਂ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੂੰ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਵਾਸਤੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਮੀਡੀਆ ਕੋ-ਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਮੀਡੀਏ ਦੀ ਭੂਮਿਕਾ ਅਹਿਮ ਹੈ।

ਬਲਜਿੰਦਰ ਮਾਨ ਪਿਛਲੇ ਤਿੰਨ ਚਾਰ ਦਹਾਕਿਆਂ ਤੋਂ ਸਾਹਿਤਕ, ਸੱਭਿਆਚਾਰਕ, ਖੇਡ, ਸਮਾਜਿਕ ਅਤੇ ਲੋਕ ਭਲਾਈ ਗਤੀਵਿਧੀਆਂ ਵਿੱਚ ਅਹਿਮ ਕਾਰਜ ਕਰ ਰਹੇ ਹਨ। ਉਨ੍ਹਾਂ ਦੀ ਦਹਾਕਿਆਂ ਦੀ ਘਾਲਣਾ, ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਸ੍ਰੀ ਮਸਤੂਆਣਾ ਸਾਹਿਬ ਅਤੇ ਇਸ ਪ੍ਰੋਜੈਕਟ ਵਿੱਚ ਨਿਭਾਈ ਅਹਿਮ ਭੂਮਿਕਾ ਨੂੰ ਮੱਦੇ ਨਜ਼ਰ ਰੱਖਦਿਆਂ ਇਹ ਨਿਯੁਕਤੀ ਕੀਤੀ ਗਈ ਹੈ। ਉਹ ਇਸ ਪ੍ਰੋਜੈਕਟ ਵਿੱਚ ਨਿਰਸਵਾਰਥੀ ਭਾਵਨਾ ਨਾਲ ਕਾਰਜ ਕਰ ਰਹੇ ਹਨ। ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਨੇ ਕਿਹਾ ਕਿ ਬਾਲ ਜਗਤ ਅਤੇ ਸਮਾਜ ਨੂੰ ਸਮਰਪਿਤ  ਅਜਿਹੇ ਕਾਮਿਆਂ ਦੀ ਵਿਸ਼ੇਸ਼ ਤੌਰ ਤੇ ਜ਼ਰੂਰਤ ਹੈ।
       ਬਲਜਿੰਦਰ ਮਾਨ ਦੀ ਇਸ ਨਿਯੁਕਤੀ ਦਾ ਇਲਾਕੇ ਦੀਆਂ ਸਮੂਹ ਸਾਹਿਤਕ, ਸਮਾਜਿਕ, ਸੱਭਿਆਚਾਰਕ, ਖੇਡ ਅਤੇ ਵਿੱਦਿਅਕ ਜਥੇਬੰਦੀਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਪ੍ਰਿੰਸੀਪਲ ਪਰਵਿੰਦਰ ਸਿੰਘ, ਕੁਲਵੰਤ ਸਿੰਘ ਸੰਘਾ, ਪ੍ਰੋਫੈਸਰ ਅਜੀਤ ਲੰਗੇਰੀ, ਐਸ ਅਸ਼ੋਕ ਭੌਰਾ, ਵਿਜੇ ਬੰਬੇਲੀ, ਡਾਕਟਰ ਜੰਗ ਬਹਾਦਰ ਸੇਖੋਂ, ਪ੍ਰੋਫੈਸਰ ਅਪਿੰਦਰ ਸਿੰਘ, ਚੈਂਚਲ ਸਿੰਘ ਬੈਂਸ, ਹਰਭਜਨ ਸਿੰਘ ਕਾਹਲੋਂ, ਬੱਗਾ ਸਿੰਘ ਆਰਟਿਸਟ, ਸੁਖਮਨ ਸਿੰਘ, ਪ੍ਰਿੰਸੀਪਲ ਵਿਜੇ ਭੱਟੀ, ਰਘੁਬੀਰ ਸਿੰਘ ਕਲੋਆ, ਕ੍ਰਿਸ਼ਨਜੀਤ ਰਾਓ ਕੈਂਡੋਵਾਲ, ਅਸ਼ੋਕ ਪੁਰੀ, ਡਾ. ਮਨਮੋਹਨ ਸਿੰਘ ਤੀਰ, ਡਾ. ਜਸਵੰਤ ਰਾਏ ਅਤੇ ਪ੍ਰਿੰ. ਪ੍ਰਿਤਪਾਲ ਸਿੰਘ ਮਹਿਰੋਕ ਨੇ ਕਿਹਾ ਕਿ ਇਸ ਨਿਯੁਕਤੀ ਨਾਲ ਬਲਜਿੰਦਰ ਮਾਨ ਦੇ ਕਾਰਜ ਖੇਤਰ ਦਾ ਘੇਰਾ ਕੌਮਾਂਤਰੀ ਪੱਧਰ ਤੱਕ ਫੈਲ ਜਾਵੇਗਾ ਕਿਉਂਕਿ ਇਹ ਪ੍ਰੋਜੈਕਟ ਪੂਰੇ ਵਿਸ਼ਵ ਵਿੱਚ ਚਲਾਇਆ ਜਾ ਰਿਹਾ ਹੈ।