ਸਾਬਰ ਡੇਅਰੀ (ਅਮੂਲ) ਪਲਾਂਟ ਨਾਲ ਹਰਿਆਣਾ ਵਿੱਚ ਦੁੱਧ ਉਤਪਾਦਨ ਨੂੰ ਮਿਲੇਗਾ ਨਵਾਂ ਮੁਕਾਮ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਚੰਡੀਗੜ੍ਹ, 3 ਅਕਤੂਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਬਰ ਡੇਅਰੀ (ਅਮੂਲ) ਪਲਾਂਟ ਨਾ ਸਿਰਫ ਹਰਿਆਣਾ ਸਗੋ ਪੂਰੇ ਉੱਤਰ ਭਾਰਤ ਨੂੰ ਦੁੱਧ ਜਰੂਰਤਾਂ ਦੀ ਪੂਰਤੀ ਕਰੇਗਾ, ਨਾਲ ਹੀ ਰੁਜ਼ਗਾਰ ਦੇ ਨਵੇਂ ਮੌਕੇ ਵੀ ਸ੍ਰਿਜਤ ਕਰੇਗਾ।

ਚੰਡੀਗੜ੍ਹ, 3 ਅਕਤੂਬਰ - ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਾਬਰ ਡੇਅਰੀ (ਅਮੂਲ) ਪਲਾਂਟ ਨਾ ਸਿਰਫ ਹਰਿਆਣਾ ਸਗੋ ਪੂਰੇ ਉੱਤਰ ਭਾਰਤ ਨੂੰ ਦੁੱਧ ਜਰੂਰਤਾਂ ਦੀ ਪੂਰਤੀ ਕਰੇਗਾ, ਨਾਲ ਹੀ ਰੁਜ਼ਗਾਰ ਦੇ ਨਵੇਂ ਮੌਕੇ ਵੀ ਸ੍ਰਿਜਤ ਕਰੇਗਾ।
          ਮੁੱਖ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਜੀ ਦੇ ਸਹਿਕਾਰ ਤੋਂ ਸਮਰਿੱਧੀ ਮੰਤਰ ਨੇ ਸਹਿਕਾਰੀ ਅੰਦੋਲਨ ਨੂੰ ਨਵੀਂ ਦਿਸ਼ਾ ਦਿੱਤੀ ਹੈ। ਸਾਲ 2021 ਵਿੱਚ ਸਹਿਕਾਰਤਾ ਮੰਤਰਾਲੇ ਦੀ ਸਥਾਪਨਾ ਇਸੀ ਸੋਚ ਦਾ ਨਤੀਜਾ ਹੈ, ਅਤੇ ਅੱਜ ਕੌਮੀ ਸਹਿਕਾਰਤਾ ਨੀਤੀ 2025 ਇਸੀ ਦਾ ਇੱਕ ਮਹਤੱਵਪੂਰਣ ਪ੍ਰਤੀਫੱਲ ਹੈ।
          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਅੱਜ ਰੋਹਤਕ ਵਿੱਚ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਵੱਲੋਂ ਸਾਬਰ ਡੇਅਰੀ (ਅਮੂਲ) ਪਲਾਂਟ ਦੇ ਦੂਜੇ ਪੜਾਅ ਦੇ ਉਦਘਾਅਨ ਸਮਾਰੋਹ ਦੇ ਮੌਕੇ 'ਤੇ ਆਪਣਾ ਸੰਬੋਧਨ ਦੇ ਰਹੇ ਸਨ।
          ਉਨ੍ਹਾਂ ਨੇ ਕਿਹਾ ਕਿ ਅਮੂਲ ਸਿਰਫ ਦੁੱਧ ਅਤੇ ਡੇਅਰੀ ਉਤਪਾਦਾਂ ਦਾ ਬ੍ਰਾਂਡ ਨਹੀਂ, ਸਗੋ ਭਾਰਤ ਦੇ ਸਹਿਕਾਰੀ ਅੰਦੋਲਨ ਦੀ ਤਾਕਤ ਹੈ। ਰੋਹਤਕ ਦਾ ਇਹ ਆਧੁਨਿਕ ਪਲਾਂਟ ਦਿੱਲੀ-ਐਨਸੀਆਰ ਅਤੇ ਉੱਤਰ ਭਾਰਤ ਵਿੱਚ ਦੁੱਧ ਉਤਪਾਦਾਂ ਦੀ ਮੰਗ ਪੂਰੀ ਕਰਨ ਦੇ ਨਾਲ ਹਰਿਆਣਾਂ ਦੀ ਗ੍ਰਾਮੀਣ ਅਰਥਵਿਵਸਕਾ ਨੂੰ ਨਵੀਂ ਉਰਜਾ ਦਵੇਗਾ। 
ਉਨ੍ਹਾਂ ਨੇ ਕਿਹਾ ਕਿ ਇਹ ਪਲਾਂਟ ਜਨਵਰੀ 2015 ਵਿੱਚ ਸ਼ੁਰੂ ਹੋਇਆ ਸੀ ਅਤੇ ਹੁਣ ਇਸ ਦੇ ਵਿਸਤਾਰ ਵਿੱਚ 325 ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ। ਇਸ ਵਿਸਤਾਰ ਦੇ ਬਾਅਦ ਇਹ ਪਲਾਂਟ ਦਹੀ, ਲੱਸੀ ਅਤੇ ਯੋਗਾਰਟ ਦੇ ਉਤਪਾਦਨ ਦਾ ਦੇਸ਼ ਦਾ ਸੱਭ ਤੋਂ ਵੱਡਾ ਪਲਾਂਟ ਬਣ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨਾ ਸਿਰਫ ਕਿਸਾਨਾਂ ਨੂੰ ਬਿਹਤਰ ਮੁੱਲ ਮਿਲੇਗਾ ਸਗੋ ਹਜਾਰਾਂ ਨੌਜੁਆਨਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਵੀ ਸ੍ਰਿਜਤ ਹੋਣਗੇ।
          ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਸਹਿਕਾਰੀ ਸੰਸਥਾਵਾਂ ਰਾਹੀਂ ਘੱਟ ਵਿਆਜ 'ਤੇ ਕਰਜ਼ਾ ਉਪਲਬਧ ਕਰਵਾ ਰਹੀ ਹੈ। ਹੈਫੇਡ ਵੱਲੋਂ ਉਨੱਤ ਕਿਸਮ ਦਾ ਬੀਜ, ਖਾਦ ਅਤੇ ਕੀਟਨਾਸ਼ਕ ਦਵਾਈਆਂ ਸਮੇਂ 'ਤੇ ਉਪਲਬਧ ਕਰਾਈ ਜਾ ਰਹੀਆਂ ਹਨ। ਸ਼ੂਗਰ ਫੇਡਰੇਸ਼ਨ ਵੱਲੋਂ ਗੰਨਾ ਕਿਸਾਨਾਂ ਨੂੰ 400 ਰੁਪਏ ਪ੍ਰਤੀ ਕੁਇੰਟਲ ਦਾ ਮੁੱਲ ਦਿੱਤਾ ਜਾ ਰਿਹਾ ਹੈ ਅਤੇ ਛੇ ਸਹਿਕਾਰੀ ਖੰਡ ਮਿੱਲਾਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ।
          ਉਨ੍ਹਾਂ ਨੇ ਕਿਹਾ ਕਿ ਹਰਿਆਣਾ ਦੇਸ਼ ਵਿੱਚ ਦੁੱਧ ਉਤਪਾਦਨ ਵਿੱਚ ਤੀਜੇ ਸਥਾਨ 'ਤੇ ਹੈ, ਜਿੱਥੇ ਪ੍ਰਤੀ ਵਿਅਕਤੀ ਦੁੱਧ ਦੀ ਉਪਲਬਧਤਾ 1105 ਗ੍ਰਾਮ ਰੋਜ਼ਾਨਾ ਹੈ ਅਤੇ ਸਾਲਾਨਾ ਉਤਪਾਦਨ 122 ਲੱਖ 20 ਹਜਾਰ ਟਨ ਤੱਕ ਪਹੁੰਚ ਗਿਆ ਹੈ। ਸਹਿਕਾਰੀ ਦੁੱਧ ਕਮੇਟੀਆਂ ਰਾਹੀਂ ਉਤਪਾਦਕਾਂ ਨੂੰ 2015 ਤੋਂ ਦੁਰਘਟਨਾ ਬੀਮਾ ਯੋਜਨਾ ਦਾ ਲਾਭ ਦਿੱਤਾ ਜਾ ਰਿਹਾ ਹੈ। ਵਿੱਤ ਸਾਲ 2023-24 ਵਿੱਚ ਇਸ ਦੀ ਬੀਮਾ ਰਕਮ ਨੂੰ ਵਧਾ ਕੇ 10 ਲੱਖ ਰੁਪਏ ਕਰ ਦਿੱਤੀ ਗਈ ਹੈ।
          ਉਨ੍ਹਾਂ ਨੇ ਕਿਹਾ ਕਿ ਸਹਿਕਾਰੀ ਕਮੇਟੀਆਂ ਦੇ ਮੈਂਬਰ ਪਰਿਵਾਰਾਂ ਦੀ ਬੇਟੀਆਂ ਨੂੰ ਵਿਆਹ 'ਤੇ 1100 ਰੁਪਏ, ਸਕਾਲਰਸ਼ਿਪ ਯੋਜਨਾ ਤਹਿਤ 10ਵੀਂ ਤੇ 12ਵੀਂ ਵਿੱਚ 80% ਤੋਂ ਵੱਧ ਨੰਬਰ ਲਿਆਉਣ ਵਾਲੇ ਬੱਚਿਆਂ ਨੂੰ 2100 ਤੋਂ 5100 ਰੁਪਏ ਤੱਕ ਦੀ ਪ੍ਰੋਤਸਾਹਨ ਰਕਮ ਦਿੱਤੀ ਜਾ ਰਹੀ ਹੈ।
          ਇਸ ਮੌਕੇ 'ਤੇ ਮੁੱਖ ਮੰਤਰੀ ਨੇ  ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਸਹਿਕਾਰੀ ਅੰਦੋਲਨ ਨੂੰ ਹੋਰ ਮਜਬੂਤ ਬਨਾਉਣ ਅਤੇ ਇੱਕ ਖੁਸ਼ਹਾਲ, ਵਿਕਸਿਤ ਹਰਿਆਣਾ ਦੇ ਨਿਰਮਾਣ ਵਿੱਚ ਯੋਗਦਾਨ ਦੇਣ। ਉਨ੍ਹਾਂ ਨੇ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ੍ਰੀ ਅਮਿਤ ਸ਼ਾਹ ਦਾ ਵਿਸ਼ੇਸ਼ ਧੰਨਵਾਦ ਵਿਅਕਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੇ ਕਰ-ਕਮਲਾਂ ਨਾਲ ਇਸ ਡੇਅਰੀ ਪਲਾਂਟ ਦਾ ਉਦਘਾਟਨ ਹੋਣਾ ਸਾਡੇ ਸਾਰਿਆਂ ਲਈ ਪ੍ਰੇਰਣਾਦਾਇਕ ਲੰਮ੍ਹਾ ਹੈ।
ਇਸ ਮੌਕੇ 'ਤੇ ਕੇਂਦਰੀ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ, ਕੇਂਦਰੀ ਰਾਜ ਸਹਿਕਾਰਤਾ ਮੰਤਰੀ ਸ੍ਰੀ ਕ੍ਰਿਸ਼ਣ ਪਾਲ ਗੁੱਜਰ, ਹਰਿਆਣਾਂ ਦੇ ਸਹਿਕਾਰਤਾ ਮੰਤਰੀ ਡਾ. ਅਰਵਿੰਦ ਕੁਮਾਰ ਸ਼ਰਮਾ, ਭਾਜਪਾ ਸੂਬਾ ਪ੍ਰਧਾਨ ਮੋਹਨ ਲਾਲ ਕੌਸ਼ਿਕ, ਗੁਜਰਾਤ ਦੇ ਸਹਿਕਾਰਤਾ ਰਾਜ ਮੰਤਰੀ ਭੀਖੂ ਪਰਮਾਰ, ਸਾਂਸਦ ਧਰਮਬੀਰ ਸਿੰਘ, ਰਾਜਸਭਾ ਸਾਂਸਦ ਰਾਮਚੰਦਰ ਜਾਂਗੜਾ, ਸਾਬਰ ਡੇਅਰੀ ਦੇ ਚੇਅਰਮੈਨ ਸ਼ਾਮਿਲਭਾਈ ਬੀ ਪਟੇਲ, ਅਮੂਲ ਦੇ ਚੇਅਰਮੈਨ ਅਸ਼ੋਕ ਭਾਈ ਚੌਧਰੀ ਸਮੇਤ ਹੋਰ ਮਾਣਯੋਗ ਤੇ ਪ੍ਰਸਾਸ਼ਨਿਕ ਅਧਿਕਾਰੀ ਮੌਜੂਦ ਰਹੇ।