ਸਵਾਰੀਆ ਲਈ ਬੈਠਣ ਵਾਸਤੇ ਵੱਖ ਵੱਖ ਬੱਸ ਅੱਡਿਆਂ ਦੇ ਬਾਹਰ ਬੈਂਚ ਰਖਵਾਏ ਗਏ

ਗੜ੍ਹਸ਼ੰਕਰ - ਗੜ੍ਹਸ਼ੰਕਰ ਸ਼ਹਿਰ ਅੰਦਰ ਵੱਖ ਵੱਖ ਚੌਂਕ ਵਿੱਚ ਬਣੇ ਬੱਸ ਅੱਡਿਆ ਤੇ ਜਿੱਥੇ ਕਾਫ਼ੀ ਸਮਾਂ ਬੀਤ ਜਾਣ ਮਗਰੋਂ ਵੀ ਸਰਕਾਰਾਂ ਦਾ ਇਨ੍ਹਾਂ ਵੱਲ ਕੋਈ ਧਿਆਨ ਨਹੀਂ ਆਇਆ ਜਿੱਥੇ ਕਿ ਬੱਸ ਅੱਡਿਆਂ ਤੇ ਸਵਾਰੀਆ ਲਈ ਬੈਠਣ ਲਈ ਕੋਈ ਵੀ ਸੁਵਿਧਾ ਉਪਲਬੱਧ ਨਹੀਂ ਸੀ ਉੱਤੇ ਹੀ ਅੱਜ ਨੰਗਲ ਰੋਡ , ਨਵਾਂਸ਼ਹਿਰ ਰੋਡ ਤੇ ਚੰਡੀਗੜ੍ਹ ਰੋਡ ਤੇ ਸਵਾਰੀਆਂ ਦੇ ਬੈਠਣ ਲਈ ਗੜ੍ਹਸ਼ੰਕਰ ਸ਼ਹਿਰ ਦੇ ਨਿਵਾਸਿਆਂ ਦੇ ਸਹਿਯੋਗ ਨਾਲ ਅਤੇ ਸਮਾਜ ਸੇਵੀ ਹਰਸ਼ ਕੰਗੜ , ਬਲਵਿੰਦਰ ਕੁਮਾਰ ਦੀ ਇੱਕ ਛੋਟੀ ਅਜਿਹੀ ਸੇਵਾਕੋਸ਼ਿਸ਼ ਸਦਕਾ ਸਵਾਰੀਆ ਲਈ ਬੈਠਣ ਲਈ ਬੈਂਚ ਰਖਵਾਏ ਗਏ।

ਗੜ੍ਹਸ਼ੰਕਰ - ਗੜ੍ਹਸ਼ੰਕਰ ਸ਼ਹਿਰ ਅੰਦਰ  ਵੱਖ ਵੱਖ ਚੌਂਕ ਵਿੱਚ ਬਣੇ ਬੱਸ ਅੱਡਿਆ ਤੇ ਜਿੱਥੇ ਕਾਫ਼ੀ ਸਮਾਂ ਬੀਤ ਜਾਣ ਮਗਰੋਂ ਵੀ ਸਰਕਾਰਾਂ ਦਾ ਇਨ੍ਹਾਂ ਵੱਲ ਕੋਈ ਧਿਆਨ ਨਹੀਂ ਆਇਆ ਜਿੱਥੇ ਕਿ ਬੱਸ ਅੱਡਿਆਂ ਤੇ ਸਵਾਰੀਆ ਲਈ ਬੈਠਣ ਲਈ ਕੋਈ ਵੀ ਸੁਵਿਧਾ ਉਪਲਬੱਧ ਨਹੀਂ ਸੀ ਉੱਤੇ ਹੀ ਅੱਜ  ਨੰਗਲ ਰੋਡ , ਨਵਾਂਸ਼ਹਿਰ ਰੋਡ ਤੇ ਚੰਡੀਗੜ੍ਹ ਰੋਡ ਤੇ ਸਵਾਰੀਆਂ ਦੇ ਬੈਠਣ ਲਈ  ਗੜ੍ਹਸ਼ੰਕਰ ਸ਼ਹਿਰ ਦੇ ਨਿਵਾਸਿਆਂ ਦੇ ਸਹਿਯੋਗ ਨਾਲ ਅਤੇ ਸਮਾਜ ਸੇਵੀ ਹਰਸ਼ ਕੰਗੜ  , ਬਲਵਿੰਦਰ ਕੁਮਾਰ ਦੀ ਇੱਕ ਛੋਟੀ ਅਜਿਹੀ ਸੇਵਾਕੋਸ਼ਿਸ਼ ਸਦਕਾ ਸਵਾਰੀਆ ਲਈ ਬੈਠਣ ਲਈ ਬੈਂਚ ਰਖਵਾਏ ਗਏ।  ਇਸ ਸੰਬਧੀ ਜਾਣਕਾਰੀ ਦਿੰਦਿਆਂ ਸਮਾਜ ਸੇਵੀ ਹਰਸ਼ ਕੰਗੜ , ਬਲਵਿੰਦਰ ਕੁਮਾਰ ਨੇ ਦੱਸਿਆ ਇੱਥੇ ਬੱਚੇ ਔਰਤਾਂ ਬਜ਼ੁਰਗਾਂ ਤੋਂ ਇਲਾਵਾ ਕਾਲਜ ਦੇ ਵਿਦਿਆਰਥੀ ਸੜਕਾਂ ਦੇ ਆਸ ਪਾਸ ਖੜ੍ਹੇ ਹੋ ਕੇ ਬੱਸ ਦਾ ਇੰਤਜ਼ਾਰ ਕਰਨ ਲਈ ਮਜਬੂਰ ਹੋ ਰਹੇ ਸੀ। ਇਨ੍ਹਾਂ ਨੂੰ ਦੇਖਦਿਆਂ ਹੋਏ ਇਹ ਸਵਾਰੀਆਂ ਦੇ ਬੈਠਣ ਲਈ ਆਪਣੇ ਤੌਰ ’ਤੇ ਬੈਂਚ ਰਖਵਾਏ। ਜੇਕਰ ਅਸੀਂ ਸਭ ਮਿਲ ਕੇ ਕੋਸ਼ਿਸ਼ ਕਰੀਏ ਤਾਂ ਸਭ ਕੁੱਝ ਹੋ ਸਕਦਾ ਬਾਕੀ ਆਉਣ ਵਾਲੇ ਸਮੇਂ ਆਪ ਸਭ ਦੇ ਸਹਿਯੋਗ ਨਾਲ ਆਪਣੇ ਸ਼ਹਿਰ ਗੜ੍ਹਸ਼ੰਕਰ ਨੂੰ  ਵੱਧ ਤੋਂ ਵੱਧ ਸੁਧਾਰਨ  ਦੀ ਕੋਸ਼ਿਸ਼ ਕਰਦਾ ਰਹਾਂਗਾ ਜਿਸ ਵਿੱਚ ਤੁਹਾਡੇ ਸਹਿਯੋਗ ਦੀ ਲੋੜ ਹੈ l