ਜਰਨੈਲ ਸਿੰਘ ਪਿੰਡ ਪੱਦੀ ਸੂਰਾ ਸਿੰਘ ਦੇ ਬਣੇ ਸਰਪੰਚ

ਗੜ੍ਹਸ਼ੰਕਰ, 18 ਅਕਤੂਬਰ - ਗੜਸ਼ੰਕਰ ਦੇ ਪਿੰਡ ਪੱਦੀ ਸੂਰਾ ਸਿੰਘ ਤੋਂ ਜਰਨੈਲ ਸਿੰਘ ਸ਼ਾਨੋ ਸ਼ੌਕਤ ਨਾਲ ਸਰਪੰਚੀ ਦੀ ਚੋਣ ਜਿੱਤ ਗਏ, ਕੁੱਲ 132 ਵੋਟਾਂ ਦੇ ਅੰਤਰ ਨਾਲ ਜਰਨੈਲ ਸਿੰਘ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਅਮਰੀਕ ਸਿੰਘ ਅਤੇ ਕਨੇਡਾ ਤੋਂ ਗੁਰਪ੍ਰੀਤ ਸਿੰਘ ਗੋਪੀ ਨੇ ਦੱਸਿਆ

ਗੜ੍ਹਸ਼ੰਕਰ, 18 ਅਕਤੂਬਰ - ਗੜਸ਼ੰਕਰ ਦੇ ਪਿੰਡ ਪੱਦੀ ਸੂਰਾ ਸਿੰਘ ਤੋਂ ਜਰਨੈਲ ਸਿੰਘ ਸ਼ਾਨੋ ਸ਼ੌਕਤ ਨਾਲ ਸਰਪੰਚੀ ਦੀ ਚੋਣ ਜਿੱਤ ਗਏ, ਕੁੱਲ 132 ਵੋਟਾਂ ਦੇ ਅੰਤਰ ਨਾਲ ਜਰਨੈਲ ਸਿੰਘ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਅਮਰੀਕ ਸਿੰਘ ਅਤੇ ਕਨੇਡਾ ਤੋਂ ਗੁਰਪ੍ਰੀਤ ਸਿੰਘ ਗੋਪੀ ਨੇ ਦੱਸਿਆ ਕਿ ਜਰਨੈਲ ਸਿੰਘ ਸਾਬਕਾ ਫੌਜੀ ਹਨ ਅਤੇ ਪਿੰਡ ਦੇ ਮੌਜੂਦਾ ਨੰਬਰਦਾਰ ਹਨ, ਇਸ ਤੋਂ ਇਲਾਵਾ ਪਿੰਡ ਦੇ ਅਨੇਕਾਂ ਸੋਸ਼ਲ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਹਨ।ਉਹਨਾਂ ਦੱਸਿਆ ਕਿ ਇਕ ਸਾਫ ਸੁਥਰੇ ਅਕਸ ਦੇ ਮਾਲਕ ਜਰਨੈਲ ਸਿੰਘ ਤੋਂ ਪਿੰਡ ਦੇ ਲੋਕਾਂ ਨੂੰ ਵਿਕਾਸ ਕਾਰਜਾਂ ਸਬੰਧੀ ਕਾਫੀ ਉਮੀਦਾਂ ਹਨ।