ਉੱਘੇ ਸਮਾਜ ਸੇਵੀ ਡਾ. ਜਗਤਾਰ ਸਿੰਘ ਮਾਨਵ ਅਧਿਕਾਰ ਸੁਰੱਖਿਆ ਫੋਰਮ ਦੇ ਚੇਅਰਮੈਨ ਨਿਯੁਕਤ

ਪਟਿਆਲਾ : ਜਿਲਾ ਕਚਹਿਰੀਆਂ ਵਿਖੇ ਮਾਨਵ ਅਧਿਕਾਰ ਸੁਰੱਖਿਆ ਫੋਰਮ ਦੇ ਕੌਮੀ ਪ੍ਰਧਾਨ ਹਰਪ੍ਰੀਤ ਸਿੰਘ ਸੋਢੀ ਦੀ ਅਗਵਾਈ ਵਿੱਚ ਆਯੋਜਿਤ ਇੱਕ ਮੀਟਿੰਗ ਦੌਰਾਨ ਸਮਾਜ ਹਿੱਤ ਵਿੱਚ ਕਾਰਜ ਕਰਨ ਵਾਲੀਆਂ ਵੱਖ—ਵੱਖ ਸੰਸਥਾਵਾਂ ਵਿੱਚ ਅਹਿਮ ਅਹੁੱਦਿਆ ਤੇ ਲੰਮੇ ਸਮੇਂ ਤੱਕ ਨਿਰਸਵਾਰਥ ਕਾਰਜ ਕਰਨ ਵਾਲੇ ਡਾ. ਜਗਤਾਰ ਸਿੰਘ ਦੀ ਨਿਰਸਵਾਰਥ ਸਮਾਜ ਸੇਵਾ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਦੀ ਮਾਨਵ ਅਧਿਕਾਰ ਸੁਰੱਖਿਆ ਫੋਰਮ ਦੇ ਚੇਅਰਮੈਨ ਵਜੋਂ ਨਿਯੁਕਤੀ ਕੀਤੀ ਗਈ ਅਤੇ ਉਨ੍ਹਾਂ ਨੂੰ ਆਪਣੇ ਤੌਰ ਤੇ ਨਿਯੁਕਤੀਆਂ ਕਰਨ ਦੀ ਜਿੰਮੇਵਾਰੀ ਵੀ ਸੌਂਪੀ ਗਈ।

ਇਸ ਮੌਕੇ ਫੋਰਮ ਦੇ ਪ੍ਰਧਾਨ ਹਰਪ੍ਰੀਤ ਸਿੰਘ ਸੋਢੀ ਐਡਵੋਕੇਟ ਨੇ ਕਿਹਾ ਕਿ ਜਥੇਬੰਦੀ ਦਾ ਮੁੱਖ ਉਦੇਸ਼ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਹਿੱਤ ਅਤੇ ਸਰਵ ਸਮਾਜ ਦੀ ਬਿਹਤਰੀ ਲਈ ਕਾਰਜ ਕਰਨਾ ਹੈ। ਇਨ੍ਹਾਂ ਕਾਰਜਾਂ ਦੀ ਪੁਰਤੀ ਲਈ ਕਿਸੇ ਵੀ ਜਥੇਬੰਦੀ ਨੂੰ ਸਾਫ ਸੁੱਥਰੇ ਅਕਸ਼ ਵਾਲੇ ਸੁਝਵਾਨ ਆਗੂਆਂ ਦੀ ਜਰੂਰਤ ਹੁੰਦੀ ਹੈ। ਵੱਖ—ਵੱਖ ਸਮਾਜ ਸੇਵੀ ਕਾਰਜਾਂ ਦੀ ਜਿੰਮੇਵਾਰੀ ਨਿਭਾਉਣ ਦਾ ਡਾ. ਜਗਤਾਰ ਸਿੰਘ ਪੁਰਾਣਾ ਤਜਰਬਾ ਰੱਖਦੇ ਹਨ। 
ਇਸ ਲਈ ਉਨ੍ਹਾਂ ਨੂੰ ਪੂਰੀ ਉਮੀਦ ਹੈ ਕਿ ਇਨ੍ਹਾਂ ਦੀ ਨਿਯੁਕਤੀ ਨਾਲ ਸੰਸਥਾ ਹੋਰ ਮਜਬੂਤ ਹੋਵੇਗੀ। ਇਸ ਮੌਕੇ ਤੇ ਡਾ. ਜਗਤਾਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸਮਾਜ ਹਿੱਤ ਵਿੱਚ ਜਿਹੜੀ ਜਿੰਮੇਵਾਰੀ ਸੌਂਪੀ ਗਈ ਹੈ ਉਹ ਉਸ ਉੱਤੇ ਸੋ ਫੀਸਦੀ ਖਰਾ ਉਤਰਨਗੇ ਅਤੇ ਫੋਰਮ ਦੀ ਮਜਬੂਤੀ ਲਈ ਹਮੇਸ਼ਾ ਸਮਰਪਿਤ ਰਹਿਣਗੇ। ਇਸ ਮੌਕੇ ਪ੍ਰੈਸ ਸਕੱਤਰ ਸਰਬਜੀਤ ਚੌਪੜਾ, ਵਰਿੰਦਰ ਸਿੰਘ, ਬਲਬੀਰ ਸਿੰਘ ਰਾਜੂ, ਅਵਤਾਰ ਸਿੰਘ, ਵਰਿੰਦਰ ਸਿੰਘ, ਵਿਕਰਮ ਸਿੰਘ ਆਦਿ ਹਾਜਰ ਸਨ।