ਦਿਵਿਆਂਗਜਨਾਂ ਲਈ ਬਣਾਵਟੀ ਅੰਗ ਤੇ ਹੋਰ ਉਪਕਰਨ ਪ੍ਰਦਾਨ ਕਰਨ ਲਈ ਕੈੰਪ 10 ਤੋਂ

ਪਟਿਆਲਾ, 8 ਜੁਲਾਈ - ਪਟਿਆਲਾ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਰਿੰਦਰ ਸਿੰਘ ਬੈਂਸ ਨੇ ਦੱਸਿਆ ਹੈ ਕਿ ਦਿਵਿਆਂਗਜਨਾਂ ਲਈ ਬਣਾਵਟੀ ਅੰਗ ਤੇ ਹੋਰ ਉਪਕਰਨ ਪ੍ਰਦਾਨ ਕਰਨ ਲਈ ਕੈੰਪ 10 ਜੁਲਾਈ ਤੋਂ ਲਗਾਏ ਜਾਣਗੇ।

ਪਟਿਆਲਾ, 8 ਜੁਲਾਈ - ਪਟਿਆਲਾ ਦੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਵਰਿੰਦਰ ਸਿੰਘ ਬੈਂਸ ਨੇ ਦੱਸਿਆ ਹੈ ਕਿ ਦਿਵਿਆਂਗਜਨਾਂ ਲਈ ਬਣਾਵਟੀ ਅੰਗ ਤੇ ਹੋਰ ਉਪਕਰਨ ਪ੍ਰਦਾਨ ਕਰਨ ਲਈ ਕੈੰਪ 10 ਜੁਲਾਈ ਤੋਂ ਲਗਾਏ ਜਾਣਗੇ। ਉਨ੍ਹਾਂ ਅੱਜ ਇੱਥੇ ਦੱਸਿਆ ਕਿ ਅਡਿਪ ਸਕੀਮ ਅਸੈਸਮੈਂਟ ਕੈਂਪ ਅਲਿਮਕੋ ਵਲੋਂ ਪਟਿਆਲਾ ਦੇ ਵੱਖ-ਵੱਖ ਬਲਾਕਾਂ ਵਿੱਚ ਲਗਾਏ ਗਏ ਸਨ ਤੇ ਹੁਣ ਇਹ ਬਣਾਵਟੀ ਅੰਗ ਤਿਆਰ ਹੋ ਗਏ ਹਨ, ਜੋ ਕਿ ਵੰਡੇ ਜਾਣਗੇ। 
 ਉਨ੍ਹਾਂ ਦੱਸਿਆ ਕਿ ਨਾਭਾ ਅਤੇ ਰਾਜਪੁਰਾ ਬਲਾਕਾਂ ਦਾ ਕੈਂਪ ਜ਼ਿਲ੍ਹਾ ਰੈਡ ਕਰਾਸ ਸੁਸਾਇਟੀ ਨੇੜੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਵਿਖੇ 10 ਜੁਲਾਈ ਨੂੰ ਲੱਗੇਗਾ। ਪਾਤੜਾਂ ਤੇ ਸਮਾਣਾ ਬਲਾਕ ਦਾ ਕੈਂਪ ਵੀ ਇਸੇ ਸਥਾਨ ‘ਤੇ 11 ਜੁਲਾਈ ਅਤੇ ਪਟਿਆਲਾ ਦਿਹਾਤੀ, ਪਟਿਆਲਾ ਸ਼ਹਿਰੀ, ਭੁੱਨਰਹੇੜੀ ਤੇ ਸਨੌਰ ਦਾ ਕੈਂਪ 12 ਜੁਲਾਈ ਨੂੰ ਲੱਗੇਗਾ। ਉਨ੍ਹਾਂ ਕਿਹਾ ਕਿ ਸਬੰਧਤ ਦਿਵਿਆਂਗਜਨ ਆਪਣੇ ਨਾਲ ਆਪਣੀ ਰਜਿਸਟਰੇਸ਼ਨ ਸਲਿਪ ਜ਼ਰੂਰ ਲੈ ਕੇ ਆਉਣ।