ਪਲਾਸਟਿਕ ਦੇ ਲਿਫਾਫਿਆਂ ਦੇ ਢੇਰ ਭਾਤਪੁਰ ਨਾਥਾਂ ਦੇ ਖੇਤਾਂ ਵਿੱਚ ਲਗਾਉਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ: ਮੱਟੂ

ਗੜ੍ਹਸ਼ੰਕਰ - ਕੰਢੀ ਸੰਘਰਸ਼ ਕਮੇਟੀ ਵਲੋਂ ਰਾਮਪੁਰ ਬਿਲੜੋਂ ਦੇ ਵਸੀਂਵੇ ਤੇ ਭਾਂਤ ਪੁਰ ਰਾਜਪੂਤ ਦੇ ਨਾਥਾਂ ਦੇ ਖੇਤਾਂ ਵਿੱਚ ਜਿਥੇ ਪਲਾਸਟਿਕ ਲਿਫਾਫਿਆਂ ਦੇ ਪਹਾੜ ਲਗਾਏ ਹੋਏ ਹਨ, ਸਮਾਜ ਸੇਵਕ ਗੋਲਡੀ ਸਿੰਘ ਬੀਹੜਾਂ ਨਾਲ ਕੰਢੀ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਦਰਸ਼ਨ ਸਿੰਘ ਮੱਟੂ, ਬਲਵੀਰ ਸਿੰਘ ਪੰਚ, ਚਾਚਾ ਬਲਵੀਰ ਸਿੰਘ ਨਾਲ ਮੌਕਾ ਵੇਖਿਆ।

 ਗੜ੍ਹਸ਼ੰਕਰ - ਕੰਢੀ ਸੰਘਰਸ਼ ਕਮੇਟੀ ਵਲੋਂ ਰਾਮਪੁਰ ਬਿਲੜੋਂ ਦੇ ਵਸੀਂਵੇ ਤੇ ਭਾਂਤ ਪੁਰ ਰਾਜਪੂਤ ਦੇ ਨਾਥਾਂ ਦੇ ਖੇਤਾਂ ਵਿੱਚ ਜਿਥੇ ਪਲਾਸਟਿਕ ਲਿਫਾਫਿਆਂ ਦੇ ਪਹਾੜ ਲਗਾਏ ਹੋਏ ਹਨ, ਸਮਾਜ ਸੇਵਕ ਗੋਲਡੀ ਸਿੰਘ ਬੀਹੜਾਂ ਨਾਲ ਕੰਢੀ ਸੰਘਰਸ਼ ਕਮੇਟੀ ਪੰਜਾਬ ਦੇ ਕਨਵੀਨਰ ਦਰਸ਼ਨ ਸਿੰਘ ਮੱਟੂ, ਬਲਵੀਰ ਸਿੰਘ ਪੰਚ, ਚਾਚਾ ਬਲਵੀਰ ਸਿੰਘ ਨਾਲ ਮੌਕਾ ਵੇਖਿਆ। ਗੋਲਡੀ ਸਿੰਘ ਬੀਹੜਾਂ ਗਊਆਂ ਤੇ ਹੋਰ ਜਾਨਵਰਾਂ ਨੂੰ ਪੱਠੇ, ਚੋਕਰ ਪਾਉਣ ਦੀ ਸੇਵਾ ਕਰਦਾ ਆ ਰਿਹਾ ਹੈ| ਅਣਜਾਣ ਜਾਨਵਰ ਪਲਾਸਟਿਕ ਦੇ ਲਫਾਫੇ ਨਾਲ ਖਾ ਰਹੇ ਹਨ, ਜੋ ਜਾਨਲੇਵਾ ਹੈ। ਵਾਤਾਵਰਣ ਬਚਾਉਣ ਲਈ ਪਲਾਸਟਿਕ ਮੁੱਕਤ ਕਰਨ ਦਾ ਸੰਸਾਰ ਦਿਵਸ ਸੀ ਪਰ ਇਥੇ ਜੋ ਵਰਤਾਰਾ ਹੋ ਰਿਹਾ ਹੈ, ਉਹ ਜਦੋਂ ਬਾਹਰਾ ਹੈ। ਇਸ ਲਈ ਲਫਾਫੇ ਸੁੱਟਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ, ਜੇ ਅਜਿਹਾ ਨਾ ਕੀਤਾ ਗਿਆ ਤਾਂ ਅਸੀਂ ਕੰਢੀ ਸੰਘਰਸ਼ ਕਮੇਟੀ ਵਲੋਂ ਸੰਘਰਸ਼ ਕਰਨ ਲਈ ਮਜਬੂਰ ਹੋਵਾਂਗੇ, ਜਿਸ ਦੀ ਜੁਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ।