ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਪੁਲਿਸ ਭਰਤੀ ਪ੍ਰੀਖਿਆ ਲਈ ਤੀਸਰੀ ਮੁਫਤ ਕੋਚਿੰਗ ਕਲਾਸ ਦੀ ਸ਼ੁਰੂਆਤ

ਨਵਾਂਸ਼ਹਿਰ:- ਜੁਲਾਈ ਅਤੇ ਅਗੱਸਤ ਮਹੀਨੇ ਵਿਚ ਹੋ ਰਹੀ ਪੁਲਸ ਭਰਤੀ ਪ੍ਰੀਖਿਆ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਸਥਾਨਕ ਖਾਲਸਾ ਸਕੂਲ ਵਿਚ ਚਲਾਏ ਜਾ ਰਹੇ ਗੁਰੂ ਨਾਨਕ ਮਿਸ਼ਨ ਕੋਚਿੰਗ ਸੈਂਟਰ ਵਿਖੇ ਨੌਜਵਾਨਾਂ ਨੂੰ ਪ੍ਰੀਖਿਆ ਸੰਬੰਧੀ ਫੌਰੀ ਸਿਖਲਾਈ ਉਪਲੱਬਧ ਕਰਵਾਉਣ ਲਈ ਤੀਸਰੇ ਬੈਚ ਦੀ ਸ਼ੁਰੂਆਤ ਕੀਤੀ ਗਈ ਹੈ।

ਨਵਾਂਸ਼ਹਿਰ:- ਜੁਲਾਈ ਅਤੇ ਅਗੱਸਤ ਮਹੀਨੇ ਵਿਚ ਹੋ ਰਹੀ ਪੁਲਸ ਭਰਤੀ ਪ੍ਰੀਖਿਆ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਵਲੋਂ ਸਥਾਨਕ ਖਾਲਸਾ ਸਕੂਲ ਵਿਚ ਚਲਾਏ ਜਾ ਰਹੇ ਗੁਰੂ ਨਾਨਕ ਮਿਸ਼ਨ ਕੋਚਿੰਗ ਸੈਂਟਰ ਵਿਖੇ ਨੌਜਵਾਨਾਂ ਨੂੰ ਪ੍ਰੀਖਿਆ ਸੰਬੰਧੀ ਫੌਰੀ ਸਿਖਲਾਈ ਉਪਲੱਬਧ ਕਰਵਾਉਣ ਲਈ ਤੀਸਰੇ ਬੈਚ ਦੀ ਸ਼ੁਰੂਆਤ ਕੀਤੀ ਗਈ ਹੈ। 
ਇਸ ਮੌਕੇ ਸਿਖਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦਲਜੀਤ ਸਿੰਘ ਬੋਲਾ ਪ੍ਰਿੰਸੀਪਲ ਖਾਲਸਾ ਸੀ: ਸ: ਸ: ਨਵਾਂਸ਼ਹਿਰ ਨੇ ਕਿਹਾ ਕਿ ਇਲਾਕੇ ਦੇ ਬੱਚੇ ਬਹੁਤ ਖੁਸ਼ਕਿਸਮਤ ਹਨ ਜਿਨਾਂ ਨੂੰ ਨਿਸ਼ਕਾਮ ਸਿਖਲਾਈ ਦੇਣ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਇਹ ਬਹੁਤ ਵੱਡਾ ਉਪਰਾਲਾ ਅਰੰਭ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀ ਜਿਨਾ ਮਰਜੀ ਹੁਸ਼ਿਆਰ ਹੋਵੇ ਮਗਰ ਬਿਨਾਂ ਤਿਆਰੀ ਦੇ ਕੰਪੀਟੀਸ਼ਨ ਵਿਚ ਬੈਠਣਾ ਬਹੁਤ ਮੁਸ਼ਕਿਲ ਕੰਮ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਉਪਲੱਬਧ ਕਰਵਾਈ ਗਈ ਇਹ ਕੋਚਿੰਗ ਬੱਚਿਆਂ ਲਈ ਰੁਜ਼ਗਾਰ ਪ੍ਰਾਪਤੀ  ਲਈ ਵਰਦਾਨ ਬਣ ਸਕਦੀ ਹੈ। 
ਇਸ ਮੌਕੇ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸੁਰਜੀਤ ਸਿੰਘ ਨੇ ਕਿਹਾ ਕਿ ਅੱਜ ਪੰਜਾਬੀ ਬੱਚੇ ਕਾਫੀ ਹੋਣਹਾਰ ਹਨ ਮਗਰ ਸਮੇਂ ਸਿਰ ਪ੍ਰੀਖਿਆ ਦੇ ਤੌਰ ਤਰੀਕਿਆਂ ਦੀ ਸਹੀ ਜਾਣਕਾਰੀ ਨਾ ਹੋਣ ਕਾਰਨ ਉਹ ਪ੍ਰੀਖਿਆ ਵਿਚ ਸਫਲ ਨਹੀਂ ਹੋ ਪਾਉਂਦੇ। ਇਸ ਲਈ ਉਨ੍ਹਾਂ ਦਾ ਮਨੋਬਲ ਪੱਧਰ ਉੱਚਾ ਚੁੱਕਣ ਲਈ ਕੋਚਿੰਗ ਅਤੇ ਪ੍ਰੀਖਿਆ ਦੇ ਪੈਟਰਨ ਬਾਰੇ ਜਾਣਕਾਰੀ ਬਹੁਤ ਜਰੂਰੀ ਹੈ। ਉਨਾਂ ਕਿਹਾ ਕਿ ਅਲੱਗ ਅਲੱਗ ਪਿੰਡਾਂ ਤੋਂ ਆਏ ਸਿਖਿਆਰਥੀ ਜਿੱਥੇ ਇਸ ਪ੍ਰੀਖਿਆ ਦੀ ਤਿਆਰੀ ਲਈ ਸਿਲੇਬਸ ਅਨੁਸਾਰ ਵਿਦਿਅਕ ਸਿਖਿਆ ਪ੍ਰਾਪਤ ਕਰਨਗੇ  ਉੱਥੇ ਪ੍ਰੀਖਿਆ ਦੇ ਤੌਰ ਤਰੀਕਿਆਂ ਬਾਰੇ ਜਾਣਕਾਰੀ ਹਾਸਲ ਕਰਕੇ ਉਨ੍ਹਾਂ ਦਾ ਮਨੋਬਲ ਵਧੇਗਾ।
ਇਹ ਜਾਣਕਾਰੀ ਸਾਂਝੀ ਕਰਦੇ ਹੋਏ ਕੋਚਿੰਗ ਦੇ ਪ੍ਰੋਜੈਕਟ ਇੰਚਾਰਜ ਦੀਦਾਰ ਸਿੰਘ ਗਹੂੰਣ ਸੇਵਾਮੁਕਤ ਡੀ ਐੱਸ ਪੀ ਨੇ ਦੱਸਿਆ ਕਿ ਭਾਵੇਂ ਇਸ ਬੈਚ ਪਾਸ ਕੋਚਿੰਗ ਪ੍ਰਾਪਤ ਕਰਨ ਲਈ ਸਮਾਂ ਘੱਟ ਰਹੇਗਾ ਫਿਰ ਵੀ ਜਨਰਲ ਨਾਲਜ, ਕਰੰਟ ਅਫੇਅਰ ਅਤੇ ਹੋਰ ਵਿਸ਼ਿਆਂ  ਬਾਰੇ ਪ੍ਰਾਪਤ ਕੀਤੀ ਜਾਣ ਵਾਲੀ ਸਿਖਲਾਈ ਸੋਨੇ ਤੇ ਸੁਹਾਗੇ ਦਾ ਕੰਮ ਕਰ ਸਕਦੀ ਹੈ। ਉਨਾਂ ਦੱਸਿਆ ਕਿ ਸੁਸਾਇਟੀ ਵਲੋਂ ਨੌਜਵਾਨ ਬੱਚਿਆਂ ਨੂੰ ਰੁਜ਼ਗਾਰ ਪ੍ਰਾਪਤ ਕਰਾਉਣ ਦੇ ਨਾਲ-ਨਾਲ ਉਨਾਂ ਦੇ ਭਵਿੱਖ ਨੂੰ ਸੰਵਾਰਨ ਲਈ ਆਉਣ ਵਾਲੇ ਸਮੇਂ ਦੌਰਾਨ ਹੋਰ ਪ੍ਰੋਜੈਕਟਾਂ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ ।  ਉਨਾਂ ਦੱਸਿਆ ਕਿ ਇਸ ਕੋਚਿੰਗ ਬੈਚ ਵਿਚ 36 ਸਿਖਿਆਰਥੀ ਅਤੇ ਤਜਰਬੇਕਾਰ ਅਧਿਆਪਕਾਂ ਵਿਚ ਰਣਵੀਰ ਸਿੰਘ ਰਾਏ, ਨਵਨੀਤ ਸ਼ਰਮਾ, ਮੈਡਮ ਅੰਨੂ, ਹਰਮਿੰਦਰ ਸਿੰਘ, ਸਿਮਰਨਪ੍ਰੀਤ ਸਿੰਘ, ਅੰਕੁਸ਼ ਨਿਝਾਵਨ, ਮੈਡਮ ਸੰਦੀਪ ਕੌਰ ਅਤੇ ਅਨਿਲ ਰਾਣਾ ਵੀ ਸ਼ਾਮਲ ਹਨ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕਲਾਸ ਇੰਚਾਰਜ ਪਰਮਿੰਦਰ ਸਿੰਘ, ਜਗਦੀਪ ਸਿੰਘ, ਗੁਰਜੀਤ ਸਿੰਘ  ਅਤੇ ਜਗਜੀਤ ਸਿੰਘ ਵੀ ਮੌਜੂਦ ਸਨ।