ਕੋਰੀਆ ਦੇ ਮਾਹਿਰ ਵੈਟਨਰੀ ਡਾਕਟਰ ਨੇ ਕੀਤਾ ਵੈਟਨਰੀ ਯੂਨੀਵਰਸਿਟੀ ਦਾ ਦੌਰਾ
ਲੁਧਿਆਣਾ 01 ਜੁਲਾਈ 2024:- ਪ੍ਰੋ. ਹੀ-ਮਯੁੰਗ ਪਾਰਕ, ਕੋਨਕੁਕ ਯੂਨੀਵਰਸਿਟੀ, ਕੋਰੀਆ ਦੇ ਨੈਫਰੋਲੋਜੀ ਅਤੇ ਡਾਇਲਸਿਸ ਦੇ ਮਾਹਿਰ ਨੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦਾ ਦੌਰਾ ਕੀਤਾ। ਪ੍ਰੋ. ਪਾਰਕ ਨੇ ਯੂਨੀਵਰਸਿਟੀ ਆਫ ਕੈਲਫੋਰਨੀਆ ਤੋਂ ਇਨ੍ਹਾਂ ਵਿਸ਼ਿਆਂ ’ਤੇ ਉਚ ਗਿਆਨ ਹਾਸਿਲ ਕੀਤਾ ਹੈ। ਯੂਨੀਵਰਸਿਟੀ ਦੇ ਕਲੀਨੀਕਲ ਵਿਭਾਗ ਨੇ ਉਨ੍ਹਾਂ ਨੂੰ ਵਿਸ਼ੇਸ਼ ਸੱਦੇ ’ਤੇ ਬੁਲਾਇਆ ਸੀ। ਪ੍ਰੋ. ਪਾਰਕ ਨੇ ਯੂਨੀਵਰਸਿਟੀ ਦੇ ਪਸ਼ੂ ਹਸਪਤਾਲ ਦਾ ਦੌਰਾ ਕੀਤਾ ਅਤੇ ਡਾਇਲਸਿਸ ਯੂਨਿਟ ਦੀਆਂ ਸਹੂਲਤਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨਾਲ ਵਿਚਾਰ

ਚਰਚਾ ਵੀ ਕੀਤੀ ਅਤੇ ਉਨ੍ਹਾਂ ਨੂੰ ਡਾਇਲਸਿਸ ਅਤੇ ਕਿਡਨੀ ਦੀ ਸਿਹਤ ਸੰਬੰਧੀ ਕਈ ਨਵੀਨ ਜਾਣਕਾਰੀਆਂ ਦਿੱਤੀਆਂ।
ਉਨ੍ਹਾਂ ਨੇ ਆਪਣੇ ਮੁਹਾਰਤ ਭਾਸ਼ਣ ਵਿਚ ਜਿਥੇ ਵਿਸ਼ਵ ਵਿਚ ਇਨ੍ਹਾਂ ਵਿਸ਼ਿਆਂ ’ਤੇ ਹੋ ਰਹੇ ਵੱਖੋ-ਵੱਖਰੇ ਨਵੇਂ ਕੰਮਾਂ ਅਤੇ ਖੋਜਾਂ ਦਾ ਵੇਰਵਾ ਦਿੱਤਾ ਉਥੇ ਉਨ੍ਹਾਂ ਨੇ ਪ੍ਰਯੋਗਿਕ ਤੌਰ ’ਤੇ ਵੀ ਕਈ ਨੁਕਤੇ ਸਿਖਾਏ।
ਡਾ. ਸਵਰਨ ਸਿੰਘ ਰੰਧਾਵਾ, ਨਿਰਦੇਸ਼ਕ ਵੈਟਨਰੀ ਹਸਪਤਾਲ ਨੇ ਦੱਸਿਆ ਕਿ ਪ੍ਰੋ. ਪਾਰਕ ਨੂੰ ਬੁਲਾਉਣ ਦਾ
ਵਿਸ਼ੇਸ਼ ਮਕਸਦ ਹੀ ਇਹੋ ਸੀ ਕਿ ਪੇਸ਼ੇਵਰ ਡਾਕਟਰਾਂ ਨੂੰ ਨਵੇਂ ਗਿਆਨ ਦੇ ਰੂ-ਬ-ਰੂ ਕੀਤਾ ਜਾਏ। ਡਾ. ਸਰਵਪ੍ਰੀਤ ਸਿੰਘ ਘੁੰਮਣ, ਡੀਨ, ਵੈਟਨਰੀ ਸਾਇੰਸ ਕਾਲਜ ਨੇ ਦੱਸਿਆ ਕਿ ਯੂਨੀਵਰਸਿਟੀ ਦੇ ਪਸ਼ੁ ਹਸਪਤਾਲ ਵਿਖੇ ਅਲਟ੍ਰਾਸਾਊਂਡ ਸੰਬੰਧੀ ਨਵੀਂ ਇਕਾਈ ਸਥਾਪਿਤ ਕੀਤੀ ਗਈ ਹੈ ਜਿਸ ਨਾਲ ਕਿ ਇਲਾਜ ਹੋਰ ਬਿਹਤਰ ਅਤੇ ਸੁਖਾਲਾ ਹੋ ਸਕੇਗਾ।
ਡਾ. ਇੰਦਰਜੀਤ ਸਿੰਘ, ਉਪ-ਕੁਲਪਤੀ ਨੇ ਵੀ ਪ੍ਰੋ. ਪਾਰਕ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਕਿਹਾ ਕਿ
ਲਗਾਤਾਰ ਸਿੱਖਦੇ ਰਹਿਣਾ ਅਤੇ ਆਪਣੇ ਤਜਰਬਿਆਂ ਨੂੰ ਸਾਂਝੇ ਕਰਦੇ ਰਹਿਣ ਨਾਲ ਵਿਸ਼ਵ ਪੱਧਰ ’ਤੇ ਅਸੀਂ ਪਸ਼ੂ ਸਿਹਤ ਦੀਆਂ ਚੁਣੌਤੀਆਂ ਨੂੰ ਨਜਿੱਠ ਸਕਦੇ ਹਾਂ। ਉਨ੍ਹਾਂ ਕਿਹਾ ਕਿ ਆਲਮੀ ਪੱਧਰ ’ਤੇ ਵੈਟਨਰੀ ਡਾਇਲਸਿਸ ਤਕਨੀਕਾਂ ਸੰਬੰਧੀ ਪ੍ਰਾਯੋਜਿਤ ਅੰਤਰਰਾਸ਼ਟਰੀ ਕਾਰਜਸ਼ਾਲਾ ਇਸ ਖੇਤਰ ਵਿਚ ਹੋਰ ਬਿਹਤਰੀ ਲਿਆਵੇਗੀ।