ਦਰਸ਼ਨ ਦਰਦੀ ਬਣੇ ਪੰਜਾਬ ਸਾਹਿਤ ਸਭਾ ਨਵਾਂਸ਼ਹਿਰ ਦੇ ਪ੍ਰਧਾਨ।
ਨਵਾਂਸ਼ਹਿਰ - ਪੰਜਾਬ ਸਾਹਿਤ ਸਭਾ ਰਜਿ ਨਵਾਂਸ਼ਹਿਰ ਦੀ ਮੀਟਿੰਗ ਸਭਾ ਦੇ ਸਰਪ੍ਰਸਤ ਗੁਰਚਰਨ ਬੱਧਣ ਦੇ ਗ੍ਰਹਿ ਵਿਖੇ ਉਹਨਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਾਹਿਤ ਸਭਾ ਦੀ ਚੋਣ ਸਰਬਸੰਮਤੀ ਨਾਲ ਹੋਈ।ਇਸ ਦੌਰਾਨ ਦਰਸ਼ਨ ਦਰਦੀ ਨੂੰ ਪ੍ਰਧਾਨ, ਤਰਸੇਮ ਸਾਕੀ ਜਨਰਲ ਸਕੱਤਰ, ਦੇਸ ਰਾਜ ਬਾਲੀ ਸਕੱਤਰ, ਹਰਬਲਾਸ ਬੱਧਣ ਬੈਰਸੀਆਂ ਮੀਤ ਪ੍ਰਧਾਨ, ਓਮਕਾਰ ਮਹਿੰਦੀਪੁਰੀ ਖ਼ਜ਼ਾਨਚੀ, ਵਾਸਦੇਵ ਪਰਦੇਸੀ ਪ੍ਰੈੱਸ ਸਕੱਤਰ, ਸੁਨੀਤਾ ਬੱਧਣ ਅਤੇ ਬਲਵਿੰਦਰ ਕੌਰ ਬਾਲੀ ਨੂੰ ਮੈਂਬਰ ਵਜੋਂ ਨਿਯੁਕਤ ਕੀਤਾ ਗਿਆ।

ਸਭਾ ਦੀ ਚੋਣ ਉਪਰੰਤ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਸਭਾ ਦੇ ਸਰਪ੍ਰਸਤ ਗੁਰਚਰਨ ਬੱਧਣ ਨੇ ਸਾਡੇ ਪੰਜ ਆਬ ਸੁੱਕ ਗਏ, ਸਾਡਾ ਫਿਕਰਾਂ ਚ ਪੈ ਗਿਆ ਪੰਜਾਬ ਗੀਤ ਨਾਲ਼ ਕਵੀ ਦਰਬਾਰ ਦਾ ਆਗਾਜ਼ ਕੀਤਾ। ਓਮਕਾਰ ਮਹਿੰਦੀਪੁਰੀ ਨੇ ਧਰਤੀ ਨੂੰ ਢਾਹ ਲੱਗ ਜਾਊਗੀ, ਦੇ ਧੀਆਂ ਮਾਰ ਮੁਕਾਉਗੇ ਗੀਤ ਪੇਸ਼ ਕੀਤਾ। ਤਰਸੇਮ ਸਾਕੀ ਨੇ ਜਾਣ ਵਾਲਿਆ ਨੇ ਜਦੋਂ ਜਾਣ ਜਾਣ ਕਹਿੰਦਾ ਏਂ, ਜਾਣਾ ਜਾਣਾ ਕਹਿਕੇ ਮੇਰੀ ਜਾਨ ਕੱਢ ਲੈਂਦਾ ਏ, ਕਹਿਕੇ ਮਹਿਫ਼ਲ ਨੂੰ ਰੁਮਾਂਟਿਕ ਬਣਾ ਦਿੱਤਾ। ਦੇਸ ਰਾਜ ਬਾਲੀ ਨੇ ਬਾਲ ਗੀਤ ਹੋਈਆਂ ਡੇਢ ਮਹੀਨੇ ਦੀਆਂ ਛੁੱਟੀਆਂ,ਨਾਨਕੇ ਘਰਾਂ ਨੂੰ ਜਾਈਏ ਆ। ਦਰਦੀ ਨੇ ਫੁੱਲਾਂ ਨਾਲ਼ ਜੋੜ ਕੰਡਿਆਂ ਨੂੰ ਵੀ ਪਿਆਰ ਕਰਦੇ ਨੇ, ਉਹ ਗਮੀ ਵਿੱਚ ਵੀ ਖੁਸ਼ੀ ਦਾ ਇਜ਼ਹਾਰ ਕਰਦੇ ਨੇ ਗ਼ਜ਼ਲ ਦੀਆਂ ਲਾਈਨਾਂ ਨਾਲ਼ ਹਾਜ਼ਰੀ ਲਵਾਈ। ਇਸ ਤਰ੍ਹਾਂ ਇਹ ਮੀਟਿੰਗ ਕਵੀ ਦਰਬਾਰ ਦਾ ਰੂਪ ਧਾਰਨ ਕਰ ਗਈ। ਗੁਰਚਰਨ ਬੱਧਣ ਹੋਰਾਂ ਸਭ ਦਾ ਧੰਨਵਾਦ ਕੀਤਾ।