ਅਨੁਸੂਚਿਤ ਜਾਤੀ ਦੇ ਮੁੱਦਿਆਂ ਨੂੰ ਲੈ ਕੇ ਐਸਸੀ ਬੀਸੀ ਮੋਰਚੇ ਦੇ ਆਗੂਆਂ ਦੀ ਰੋਟਰੀ ਕਮਿਸ਼ਨ ਨਾਲ ਮੁਲਾਕਾਤ

ਐਸ ਏ ਐਸ ਨਗਰ, 27 ਨਵੰਬਰ – ਮੁਹਾਲੀ ਦੇ ਫੇਜ਼ 7 ਵਿੱਚ ਐਸਸੀ ਬੀਸੀ ਮਹਾਂਪੰਚਾਇਤ ਪੰਜਾਬ ਦੇ ਆਗੂਆਂ ਨੇ ਨੈਸ਼ਨਲ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਕਿਸ਼ੋਰ ਮਕਵਾਨਾ ਨਾਲ ਮੁਲਾਕਾਤ ਕੀਤੀ।

ਐਸ ਏ ਐਸ ਨਗਰ, 27 ਨਵੰਬਰ – ਮੁਹਾਲੀ ਦੇ ਫੇਜ਼ 7 ਵਿੱਚ ਐਸਸੀ ਬੀਸੀ ਮਹਾਂਪੰਚਾਇਤ ਪੰਜਾਬ ਦੇ ਆਗੂਆਂ ਨੇ ਨੈਸ਼ਨਲ ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਸ੍ਰੀ ਕਿਸ਼ੋਰ ਮਕਵਾਨਾ ਨਾਲ ਮੁਲਾਕਾਤ ਕੀਤੀ।
ਮੋਰਚੇ ਦੇ ਆਗੂ ਬਲਵਿੰਦਰ ਸਿੰਘ ਕੁੰਭੜਾ ਦੀ ਅਗਵਾਈ ਹੇਠ ਸੀਨੀਅਰ ਮੈਂਬਰਾਂ, ਜਿਵੇਂ ਕਿ ਰੇਣੂ ਬਾਲਾ (ਸਾਬਕਾ ਡਾਇਰੈਕਟਰ ਵੈਲਫੇਅਰ), ਅਨਿਲ ਆਦੀਵਾਲ ਅਤੇ ਗਜਿੰਦਰ ਸਿੰਘ ਨੇ ਇਹ ਮਿਲਾਪ ਕੀਤਾ। ਉਹਨਾਂ ਪੰਜਾਬ ਵਿੱਚ ਐਸਸੀ ਸਮਾਜ ’ਤੇ ਵਧ ਰਹੇ ਅਤਿਆਚਾਰਾਂ ਅਤੇ ਜਾਅਲੀ ਜਾਤੀ ਸਰਟੀਫਿਕੇਟਾਂ ਦੀ ਸਮੱਸਿਆ ਬਾਰੇ ਜਾਣਕਾਰੀ ਦਿੱਤੀ।
ਸ੍ਰੀ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮੀਟਿੰਗ ਵਿੱਚ ਕੁੰਭੜਾ ਪਿੰਡ ਦੇ ਦੋ ਨੌਜਵਾਨਾਂ ਨੂੰ ਪ੍ਰਵਾਸੀਆਂ ਵੱਲੋਂ ਕਤਲ ਕਰ ਦੇਣ, ਗਰੀਬੀ ਰੇਖਾ ਵਿੱਚ ਰਹਿੰਦੇ ਲੋਕਾਂ ਲਈ ਆ ਰਹੀ ਰਾਸ਼ੀ ਵਿੱਚ ਹੋ ਰਹੇ ਘੁਟਾਲਿਆਂ ਅਤੇ ਸਰਕਾਰੀ ਹੁਕਮਾਂ ਨੂੰ ਨਾ ਮੰਨਣ ਵਰਗੀਆਂ ਸਮੱਸਿਆਵਾਂ ’ਤੇ ਵਿਚਾਰ ਕੀਤਾ ਗਿਆ।
ਚੇਅਰਮੈਨ ਨੇ ਭਰੋਸਾ ਦਿਵਾਇਆ ਕਿ ਉਹ ਦਸੰਬਰ ਵਿੱਚ ਪੰਜਾਬ ਆਉਣਗੇ ਅਤੇ ਪੀੜਤ ਲੋਕਾਂ ਸਾਹਮਣੇ ਸੰਬੰਧਿਤ ਅਧਿਕਾਰੀਆਂ ਤੋਂ ਜਵਾਬ ਤਲਬ ਕਰਨਗੇ।