ਸ਼੍ਰੀ ਗੋਪਾਲ ਮਾਤਾ ਅੰਬਿਕਾ ਦੇਵੀ ਗੌਸ਼ਾਲਾ ਖਰੜ ਦਾ ਇੱਕੋ-ਇੱਕ ਉਦੇਸ਼ ਲੋਕਾਂ ਨੂੰ ਗਊ ਸੇਵਾ ਅਤੇ ਸ਼੍ਰੀ ਬਾਂਕੇ ਬਿਹਾਰੀ ਜੀ ਨਾਲ ਜੁੜਨ ਵਾਸਤੇ ਹੈ: ਪ੍ਰਧਾਨ ਭੂਪਿੰਦਰ ਕੁਮਾਰ ਸ਼ਰਮਾ

ਖਰੜ (3 ਅਗਸਤ 2024): ਸ਼੍ਰੀਧਾਮ ਵਰਿੰਦਾਵਨ ਸੰਸਾਰ ਦਾ ਇੱਕੋ-ਇੱਕ ਐਸਾ ਤੀਰਥ ਹੈ ਜਿਥੇ ਸਵੈਮ ਪਰਮਾਤਮਾ ਭਗਵਾਨ ਸ਼੍ਰੀ ਕ੍ਰਿਸ਼ਨ ਨੇ ਗਊ ਚਰਨ ਦੀ ਲੀਲਾ ਕੀਤੀ ਅਤੇ ਸਾਨੂੰ ਸਾਰਿਆਂ ਨੂੰ ਗਊ ਸੇਵਾ ਨਾਲ ਜੋੜਿਆ। ਜੋ ਵੀ ਜੀਵ ਖੇਤਰ ਵਿਚ ਗਊਆਂ ਦੇ ਆਹਾਰ, ਉਨ੍ਹਾਂ ਦੀਆਂ ਦਵਾਈਆਂ ਅਤੇ ਦੇਖਭਾਲ ਦੀ ਸੇਵਾ ਕਰਦਾ ਹੈ, ਉਸਨੂੰ ਸਵੈਮ ਹੀ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਭਕਤੀ ਪ੍ਰਾਪਤ ਹੋ ਜਾਂਦੀ ਹੈ।

ਉਪਰੋਕਤ ਸ਼ਬਦਾਂ ਨੂੰ ਪ੍ਰਗਟਾਉਂਦੇ ਹੋਏ ਸ਼੍ਰੀ ਗੋਪਾਲ ਗਊ ਸੇਵਾ ਕਮੇਟੀ ਦੇ ਪ੍ਰਧਾਨ ਭੂਪਿੰਦਰ ਕੁਮਾਰ ਸ਼ਰਮਾ ਨੇ ਦੱਸਿਆ ਕਿ ਪਿਛਲੇ 25 ਸਾਲਾਂ ਤੋਂ ਸ਼੍ਰੀ ਗੋਪਾਲ ਗਊ ਸੇਵਾ ਕਮੇਟੀ ਖਰੜ ਗੌਸ਼ਾਲਾ ਵਿਚ ਨਿਰੰਤਰ ਗਊ ਮਾਤਾ ਦੀ ਸੇਵਾ ਕਰ ਰਹੀ ਹੈ। ਇਸ ਸੰਸਥਾ ਦਾ ਇੱਕੋ-ਇੱਕ ਉਦੇਸ਼ ਲੋਕਾਂ ਨੂੰ ਗਊ ਸੇਵਾ ਅਤੇ ਠਾਕੁਰ ਸ਼੍ਰੀ ਬਾਂਕੇ ਬਿਹਾਰੀ ਜੀ ਦੇ ਚਰਣਾਂ ਨਾਲ ਜੁੜਨਾ ਹੈ।