ਬਾਬਾ ਬਰਫਾਨੀ ਲੰਗਰ ਸੇਵਾ ਸੰਮਤੀ ਬਰਾਂਚ ਮਾਹਿਲਪੁਰ ਵੱਲੋਂ ਸ਼੍ਰੀ ਅਮਰਨਾਥ ਯਾਤਰਾ ਦੌਰਾਨ ਲਗਾਏ ਜਾ ਰਹੇ ਲੰਗਰ ਵਾਸਤੇ ਰਸਤ ਭੇਜੀ
ਮਾਹਿਲਪੁਰ, 25 ਜੂਨ - ਬਾਬਾ ਬਰਫਾਨੀ ਲੰਗਰ ਸੇਵਾ ਸਮਤੀ ਬ੍ਰਾਂਚ ਮਾਹਿਲਪੁਰ ਵੱਲੋਂ ਸ੍ਰੀ ਅਮਰਨਾਥ ਯਾਤਰਾ ਦੇ ਦੌਰਾਨ ਬਾਲਟਾਲ ਲੰਗਰ ਨੰਬਰ ਤਿੰਨ ਵਿੱਚ ਲਗਾਏ ਜਾ ਰਹੇ ਲੰਗਰ ਦੇ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਰਬਾਰ ਬਾਪੂ ਗੰਗਾ ਦਾਸ ਮਾਹਿਲਪੁਰ ਤੋਂ ਰਸਤ ਭੇਜੀ ਗਈ।

ਇਸ ਮੌਕੇ ਸਭ ਤੋਂ ਪਹਿਲਾਂ ਇਸ ਅਸਥਾਨ ਦੇ ਮੁੱਖ ਸੇਵਾਦਾਰ ਮਨਦੀਪ ਬੈਂਸ ਦੀ ਯੋਗ ਅਗਵਾਈ ਹੇਠ ਹਵਨ ਕੀਤਾ ਗਿਆ ਤੇ ਬਾਅਦ ਵਿੱਚ ਭੰਡਾਰਾ ਵਰਤਾਇਆ ਗਿਆ। ਇਸ ਮੌਕੇ ਜੋਗਿੰਦਰਪਾਲ ਪਿੰਕੀ, ਅਨਿਲ ਸ਼ਰਮਾ ਕਾਲਾ, ਇੰਸਪੈਕਟਰ ਪਰਮਜੀਤ ਸਿੰਘ ਬੈਂਸ, ਵਿਕੀ ਅਗਨੀਹੋਤਰੀ, ਅੱਛਰ ਕੁਮਾਰ ਜੋਸ਼ੀ, ਰਵੀ ਖੜੌਦੀ, ਗੋਪੀ ਬਸਰਾ, ਰੋਹਿਤ,ਧਵਨ, ਦਨੇਸ਼ ਸ਼ਰਮਾ ਸਮੇਤ ਇਸ ਡੇਰੇ ਨਾਲ ਜੁੜੀਆਂ ਸੰਗਤਾਂ ਅਤੇ ਇਲਾਕੇ ਦੀਆਂ ਸਨਮਾਨਯੋਗ ਸ਼ਖਸ਼ੀਅਤਾਂ ਹਾਜ਼ਰ ਸਨ।
ਸਮਾਗਮ ਦੇ ਅਖੀਰ ਵਿੱਚ ਮਨਦੀਪ ਬੈਂਸ ਵੱਲੋਂ ਸ਼੍ਰੀ ਅਮਰਨਾਥ ਵਿਖੇ ਲੰਗਰਾਂ ਵਿੱਚ ਰਸਤ ਭੇਜਣ ਦਾ ਉਪਰਾਲਾ ਕਰਨ ਵਾਲੇ ਸ਼ਿਵ ਭਗਤਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।