ਨਰੇਸ਼ ਧਿਗਾਨ ਦਾ ਗੁੱਜਰਵਾਲ ਵਿਖੇ ਸਨਮਾਨ
ਲੁਧਿਆਣਾ - ਪਿੰਡ ਗੁੱਜਰਵਾਲ ਵਿਖੇ ਬਾਬੇ ਗੁੱਗੇ ਦੇ ਅਸਥਾਨ ਤੇ ਸੇਵਾਦਾਰ ਬਾਬਾ ਹਰਵਿੰਦਰ ਸਿੰਘ ਗੁੱਜਰਵਾਲ ਦੀ ਅਗਵਾਈ ਹੇਠ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸੱਭਿਆਚਾਰਕ ਪ੍ਰੋਗਰਾਮ ਤੇ ਭੰਡਾਰ ਕਰਵਾਇਆ ਗਿਆ। ਇਸ ਮੌਕੇ ਉੱਘੇ ਸਮਾਜ ਸੇਵੀ ਨਰੇਸ਼ ਧਿਗਾਨ, ਬਾਬਾ ਮਨਜਿੰਦਰ ਸਿੰਘ ਧਾਰੀਵਾਲ ਤੇ ਸਾਬਕਾ ਸਰਪੰਚ ਕੁਲਦੀਪ ਸਿੰਘ ਗੁੱਜਰਵਾਲ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

ਨਰੇਸ਼ ਧਿਗਾਨ ਤੇ ਹਰਦੇਵ ਸਿੰਘ ਬੋਪਾਰਾਏ ਕੌਮੀ ਪ੍ਰਧਾਨ ਡਾਕਟਰ ਅੰਬੇਡਕਰ ਇੰਟਰਨੈਸ਼ਨਲ ਸੰਗਠਨ ਅਤੇ ਜਸਵੀਰ ਲਵਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੀਰਾਂ ਫਕੀਰਾਂ ਦੇ ਤੇ ਦੇਵੀ ਦੇਵਤਿਆਂ ਦਾ ਜੀਵਨ ਹੀ ਸਮੁੱਚੀ ਮਾਨਵਤਾ ਨੂੰ ਸਮਾਜਿਕ ਸੇਧ ਦੇਣ ਵਾਲਾ ਹੁੰਦਾ ਹੈ। ਸਾਨੂੰ ਵੀ ਉਹਨਾਂ ਦੇ ਦਰਸਾਏ ਮਾਰਗ ਤੇ ਚੱਲਣ ਚਲ ਕੇ ਸਫਲ ਜੀਵਨ ਜਿਉਣਾ ਚਾਹੀਦਾ ਹੈ। ਗੀਤ ਸੰਗੀਤ ਦੇ ਚਲਦੇ ਪ੍ਰੋਗਰਾਮ ਸਮੇਂ ਭਜਨ ਗਾਇਕ ਅੰਮ੍ਰਿਤ ਮਾਜਰੀ, ਰੇਨੂ ਰਾਣੀ ਮਲੇਰਕੋਟਲਾ, ਹਾਕਮ ਮਾਜਰੀ, ਲੱਖਾ ਡੇਹਲੋ, ਸਰਬਜੀਤ ਕੌਰ ਮੀਤ ਡੇਹਲੋਂ, ਭੂਰਾ ਗੁੱਜਰਵਾਲ ਆਦਿ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ।
ਇਸ ਮੌਕੇ ਵਿਸ਼ੇਸ਼ ਤੌਰ ਤੇ ਸੰਤ ਲਛਮਣ ਦਾਸ, ਲੱਕੀ ਮੂਸੇਵਾਲ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਉੱਘੇ ਸਮਾਜ ਸੇਵੀ ਬੂਟਾ ਸਿੰਘ ਸਾਬਕਾ ਸਰਪੰਚ, ਲਖਵਿੰਦਰ ਸਿੰਘ, ਮਨਦੀਪ ਸਰੋਏ ,ਮਨਜੀਤ ਸਿੰਘ, ਸੁਖਦੀਪ ਪਾਲ ਸਿੰਘ ,ਬਿੱਲਾ ਪੇਂਟਰ, ਜੱਸੀ ਸਿੰਘ, ਸੇਵਾਦਾਰ ਬਬਲੂ, ਯੋਧਾ, ਨਿੱਕਾ ਕਾਲਖ ਆਦਿ ਹਾਜ਼ਰ ਸਨ।