ਸੀ.ਪੀ.ਆਈ (ਐਮ) ਤਹਿਸੀਲ ਗੜ੍ਹਸ਼ੰਕਰ ਦੀ ਮੀਟਿੰਗ ਡਾ ਭਾਗ ਸਿੰਘ ਹਾਲ ਵਿਖੇ ਹੋਈ ।

ਗੜ੍ਹਸ਼ੰਕਰ 25 ਅਪ੍ਰੈਲ - ਸੀ.ਪੀ.ਆਈ (ਐਮ) ਤਹਿਸੀਲ ਗੜ੍ਹਸ਼ੰਕਰ ਦੀ ਮੀਟਿੰਗ ਡਾ. ਭਾਗ ਸਿੰਘ ਹਾਲ ਵਿਖੇ ਸੇਰ ਜੰਗ ਬਹਾਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਜਿਸ ਨੂੰ ਸੀ.ਪੀ.ਆਈ ਐਮ ਦੇ ਜ਼ਿਲ੍ਹਾ ਸਕੱਤਰ ਅਤੇ ਸੂਬਾ ਸਕੱਤਰੇਤ ਮੈਂਬਰ ਗੁਰਨੇਕ ਸਿੰਘ ਭੱਜਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੀਤੇ ਦੱਸ ਸਾਲ ਤੋਂ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਦੀਆਂ ਨੀਤੀਆਂ ਸਿਰਫ ਕਾਰਪੋਰੇਟਾ ਦਾ ਪੱਖ ਪੂਰਦੀਆ ਹਨ|

 ਉਨ੍ਹਾਂ ਕਿਹਾ ਕਿ ਸੀ.ਪੀ.ਆਈ ਐਮ ਆਪਣੇ ਹਮ ਖਿਆਲੀ ਪਾਰਟੀਆ ਨਾਲ ਰਲਕੇ ਚੋਣਾਂ ਲੜੇਗੀ। 2014 ਵਿੱਚ ਮੋਦੀ ਸਰਕਾਰ ਰਾਜ ਸੱਤਾ ਤੇ ਇਹ ਵਾਇਦੇ ਕਰਕੇ ਆਈ ਸੀ ਕਿ ਵਿਦੇਸ਼ਾਂ ਵਿੱਚ ਪਿਆ ਦੇਸ਼ ਦਾ ਕਾਲਾ ਧੰਨ ਵਾਪਿਸ ਲਿਆ ਕਿ ਲੋਕਾ ਦੇ ਖਾਤਿਆਂ ਵਿਚ 15-15 ਲੱਖ ਰੁਪਏ ਪਾਵਾਂਗਾ, ਦੋ ਕਰੋੜ ਨੋਜਵਾਨਾਂ ਨੂੰ ਨੋਕਰੀਆਂ ਦਿਆਂਗੇ, ਕਿਸਾਨ ਦੀ ਆਮਦਨ ਦੁੱਗਣੀ ਕਰਾਂਗੇ, ਸਵਾਨੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਅਨੁਸਾਰ ਫ਼ਸਲਾਂ ਖਰੀਦ ਦੀ ਗਰੰਟੀ ਹੋਵੇਗੀ, ਕਿਸਾਨ ਸਿਰ ਚੜ੍ਹੇ ਕਰਜ਼ੇ ਤੇ ਸੱਤਾ ਤੇ ਬੈਠਦਿਆਂ ਹੀ ਲਕੀਰ ਮਾਰੀਂ ਜਾਵੇਗੀ, ਹੋਇਆ ਇਸ ਦੇ ਉਲਟ ਕਿਸਾਨ ਵਿਰੋਧੀ ਤਿੰਨ ਕਾਲੇ ਖੇਤੀ ਕਾਨੂੰਨ ਬਣਾਕੇ ਦੋ ਆਰਡੀਨੈਂਸਾਂ ਬਿਜਲੀ ਐਕਟ 2020 ਦੂਸਰਾ ਪਰਾਲੀ ਸਾੜਨ ਖਿਲਾਫ ਲਿਆਉਂਦੇ ਗਏ ਅਚਨਚੇਤ ਨੋਟਬੰਦੀ ਕੀਤੀ ਜੋ ਕਿ ਲੋਕ ਵਿਰੋਧੀ ਫ਼ੈਸਲਾ ਲੋਕਾਂ ਲਈ ਮਾਰੂ ਸਾਬਤ ਹੋਇਆ, ਬੇਟੀ ਪੜ੍ਹਾਓ ਬੇਟੀ ਬਚਾਓ ਕਹਿਣ ਵਾਲੀ ਪਾਰਟੀ ਦਾ ਜੋ ਰੋਲ ਮਨੀਪੁਰ ਤੇ ਰੇਸਲਿੰਗ ਪਹਿਲਵਾਨ ਕੁੜੀਆਂ ਨਾਲ ਜੋ ਕੁਝ ਹੋਇਆ ਲੋਕਾਂ ਨੂੰ ਭੁਲਿਆ ਨਹੀ ਨਾ ਹੀ ਲੋਕਾਂ ਨੂੰ ਇਹ ਭੁਲਿਆ ਜਿਹੜੇ ਲੋਕਾਂ ਤੇ ਬਲਤਾਕਾਰ ਦੇ ਕੇਸ ਹੋਣ ਉਹਨਾਂ ਨੂੰ ਹਾਰ ਪਾਕੇ ਸਵਾਗਤ ਕੀਤਾ ਹੋਵੇ ਇਹਨਾਂ ਘਟਨਾਵਾਂ ਨੇ ਸਾਰੀ ਦੁਨੀਆਂ ਵਿੱਚ ਦੇਸ਼ ਨੂੰ ਸ਼ਰਮਸ਼ਾਰ ਕੀਤਾ।ਇਸ ਮੌਕੇ ਦਰਸ਼ਨ ਸਿੰਘ ਮੱਟੂ ਨੇ ਕਿਹਾ ਪਾਰਟੀ ਵਲੋਂ ਜਲੰਧਰ ਲੋਕ ਸਭਾ ਲਈ ਪਾਰਟੀ ਵਲੋਂ ਪਰਸ਼ੋਤਮ ਬਿਲਗਾ ਦੀ ਚੋਣ ਮੁਹਿੰਮ ਨੂੰ ਸਾਰੇ ਸਾਥੀ ਅੱਜ ਤੋਂ ਜੁਟ ਜਾਣ। ਇਸ ਮੌਕੇ ਪਾਰਟੀ ਤਹਿਸੀਲ ਸਕੱਤਰ ਹਰਭਜਨ ਸਿੰਘ ਅਟਵਾਲ ਨੇ ਕਿਹਾ ਕਿ 13 ਮਈ ਨੂੰ ਪੇਪਰ ਦਾਖਲ ਕੀਤੇ ਜਾਣਗੇ। ਉਹਨਾਂ ਨੇ ਸਾਥੀਆਂ ਨੂੰ ਅਪੀਲ ਕੀਤੀ ਪਹਿਲੀ ਮਈ ਨੂੰ ਮਜ਼ਦੂਰ ਦਿਵਸ ਪਾਰਟੀ ਦਫਤਰ ਗੜ੍ਹਸ਼ੰਕਰ ਵਿਖੇ ਮਨਾਇਆ ਜਾਵੇਗਾ ਇਸ ਤੋਂ ਇਲਾਵਾਂ ਬੀਬੀ ਸੁਭਾਸ਼ ਮੱਟੂ, ਨੀਲਮ ਬਡੋਆਣ, ਕਰਨੈਲ ਸਿੰਘ, ਮੋਹਨ ਲਾਲ ਰਾਣਾ, ਪ੍ਰੇਮ ਸਿੰਘ ਚੱਕਫੱਲੂ, ਮਿੰਦਰ ਪਾਲ ਹਾਜ਼ਰ ਸਨ।ਆਏਂ ਸਾਥੀਆਂ ਦਾ ਸ਼ੇਰ ਜੰਗ ਬਹਾਦਰ ਸਿੰਘ ਨੇ ਧੰਨਵਾਦ ਕੀਤਾ।