ਸਟਾਰਟਅਪ ਪ੍ਰੋਤਸਾਹਨ ਯੋਜਨਾ ਦੀ ਸਮਾਂ ਸੀਮਾ ਵਧਾ ਕੇ 30 ਸਤੰਬਰ 2025 ਤੱਕ ਕਰ ਦਿੱਤੀ ਗਈ ਹੈ- ਰਾਓ ਨਰਬੀਰ ਸਿੰਘ

ਚੰਡੀਗੜ੍ਹ, 8 ਜੂਨ-ਹਰਿਆਣਾ ਦੇ ਉਦਯੋਗ ਅਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਨੇ ਕਿਹਾ ਕਿ ਸੂਚਨਾ ਤਕਨੀਕ ਦੇ ਅੱਜ ਦੇ ਯੁਗ ਵਿੱਚ ਨੌਜੁਆਨਾਂ ਨੂੰ ਉਦਯੋਗਿਕ ਖੇਤਰ ਵਿੱਚ ਸਵੈ-ਰੁਜਗਾਰ ਨੂੰ ਵਧਾਉਣ ਲਈ ਸੂਬਾ ਸਰਕਾਰ ਨੇ ਸਟਾਰਟਅਪ ਪਾਲਿਸੀ ਲਾਗੂ ਕੀਤੀ ਹੈ, ਜਿਸ ਦੇ ਤਹਿਤ ਸਟਾਰਟਅਪ ਨੂੰ ਕਈ ਪ੍ਰਕਾਰ ਦੇ ਪ੍ਰੋਤਸਾਹਨ ਪ੍ਰਦਾਨ ਕੀਤੇ ਜਾਂਦੇ ਹਨ।

ਉਦਯੋਗ ਮੰਤਰੀ ਨੇ ਕਿਹਾ ਕਿ ਉਦਯੋਗ ਵਿਭਾਗ ਨੇ ਫੈਸਲਾ ਲਿਆ ਹੈ ਕਿ ਹਰਿਆਣਾ ਦੇ ਜੋ ਸਟਾਰਟਅਪ ਵੱਖ ਵੱਖ ਯੋਜਨਾਵਾਂ ਜਿਵੇਂ ਕਿ ਲੀਜ ਰੇਂਟਲ ਸਬਸਿਡੀ ਸਕੀਮ, ਪੇਟੇਂਟ ਲਾਗਤ ਪ੍ਰਤੀਪੂਰਤੀ ਸਕੀਮ, ਸ਼ੁੱਧ ਰਾਜ ਜੀਐਸਟੀ ਪ੍ਰਤੀਪੂਰਤੀ ਸਕੀਮ ਅਤੇ ਕਾਉਡ ਸਟੋਰੇਜ ਸਕੀਮ ਲਈ ਪ੍ਰਤੀਪੂਰਤੀ ਆਪਣੇ ਰਜਿਸਟ੍ਰੇਸ਼ਨ ਜਮਾ ਨਹੀਂ ਕਰਾ ਸਕੇ, ਉਨ੍ਹਾਂ ਲਈ ਇੱਕ ਮੁਸ਼ਤ ਛੂਟ ਦਿੰਦੇ ਹੋਏ ਸਮਾਂ ਸੀਮਾ ਵਧਾ ਕੇ 30 ਸਤੰਬਰ 2025 ਤੱਕ ਕਰ ਦਿੱਤੀ ਗਈ ਹੈ।
ਉਨ੍ਹਾਂ ਨੇ ਸਟਾਰਟਅਪ ਨੂੰ ਅਪੀਲ ਕੀਤੀ ਹੈ ਕਿ ਯੋਜਨਾ ਦਾ ਲਾਭ ਚੁੱਕਣ ਲਈ ਉਦਯੋਗ ਵਿਭਾਗ ਨਾਲ ਸੰਪਰਕ ਕਰਨ ਅਤੇ ਤੈਅ ਸੀਮਾ ਵਿੱਚ ਆਪਣੇ ਰਜਿਸਟ੍ਰੇਸ਼ਨ ਭੇਜਣਾ ਯਕੀਨੀ ਕਰਨ।