ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਤੇ ਅਨੀਤਾ ਸੋਮ ਪ੍ਰਕਾਸ਼ ਨੇ ਹੁਸ਼ਿਆਰਪੁਰ ਵਾਸੀਆਂ ਦਾ ਕੀਤਾ ਧੰਨਵਾਦ

ਫਗਵਾੜਾ - ਬੀਤੇ ਕਈ ਦਿਨਾਂ ਤੋਂ ਫਗਵਾੜਾ ਸ਼ਹਿਰ ਅੰਦਰ ਕਈ ਤਰ੍ਹਾਂ ਦੀਆਂ ਅਫਵਾਹਾਂ ਫੈਲਾਈਆਂ ਜਾ ਰਹੀਆਂ ਸਨ ਕਿ ਸਾਬਕਾ ਮੰਤਰੀ ਸੋਮ ਪ੍ਰਕਾਸ਼ ਤੇ ਉਹਨਾਂ ਦੀ ਪਤਨੀ ਅਨੀਤਾ ਸੋਮ ਪ੍ਰਕਾਸ਼ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਹਾਰ ਤੋਂ ਬਾਅਦ ਹੁਣ ਫਗਵਾੜਾ ਨਹੀਂ ਆਉਣਗੇ ਅਤੇ ਆਪਣੇ ਚੰਡੀਗੜ੍ਹ ਨਿਵਾਸ ਵਿਖੇ ਹੀ ਰਹਿਣਗੇ। ਇਹਨਾਂ ਸਾਰੀਆਂ ਅਫਵਾਹਾਂ ਦਾ ਖੰਡਨ ਕਰਨ ਲਈ ਸੋਮ ਪ੍ਰਕਾਸ਼ ੳਤੇ ਅਨੀਤਾ ਸੋਮ ਪ੍ਰਕਾਸ਼ ਨੇ ਆਪਣੇ ਗ੍ਰਹਿ ਅਰਬਨ ਅਸਟੇਟ ਵਿਖੇ ਇਕ ਪ੍ਰੈਸ ਕਾਨਫਰੰਸ ਕਰਕੇ ਸਭ ਤੋਂ ਪਹਿਲਾਂ ਹਲਕਾ ਵਾਸੀਆਂ, ਆਪਣੇ ਵੋਟਰਾਂ ਅਤੇ ਸਪੋਟਰਾਂ ਦਾ ਧੰਨਵਾਦ ਕੀਤਾ।

ਫਗਵਾੜਾ ਨਾ ਆਉਣ ਦੀ ਅਫਵਾਹ ਵਾਰੇ ਦੱਸਦਿਆਂ ਕਿਹਾ ਕਿ ਫਗਵਾੜਾ ਸ਼ਹਿਰ ਸਾਡਾ ਆਪਣਾ ਸ਼ਹਿਰ ਹੈ। ਅਸੀਂ ਇਥੇ ਹੀ ਰਹਿੰਦੇ ਹਾਂ ਤੇ ਅੱਗੇ ਤੋਂ ਵੀ ਇਥੇ ਹੀ ਰਹਾਂਗੇ। ਸਾਲ 2009 ਤੋਂ ਉਹਨਾਂ ਦਾ ਪਰਿਵਾਰਿਕ ਲੋਕ ਸਭਾ ਹਲਕਾ ਹੁਸ਼ਿਆਰਪੁਰ ਦੀ ਸੇਵਾ ਵਿੱਚ ਲਗਾਤਾਰ ਹਾਜਰ ਹੋ ਰਿਹਾ ਹੈ ਅਤੇ ਇਹ ਸੇਵਾ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇਗੀ। ਭਾਰਤੀ ਜਨਤਾ ਪਾਰਟੀ ਵਲੋਂ ਹਰ ਵਾਰ ਦਿੱਤੀ ਜਿੰਮੇਵਾਰੀ ਦੀ ਬਦੌਲਤ ਉਹਨਾਂ ਵਲੋਂ ਵਿਕਾਸ ਦੇ ਅਨੇਕਾਂ ਕਾਰਜ ਕੀਤੇ ਹਨ ਅਤੇ ਹਲਕੇ ਵਿੱਚ ਹਰ ਸਮੇਂ ਸੇਵਾ ਕਰਦੇ ਰਹਿਣਗੇ। ਸਮਾਜ ਸੇਵਿਕਾ ਅਨੀਤਾ ਸੋਮ ਪ੍ਰਕਾਸ਼ ਨੇ ਕਿਹਾ ਕਿ ਉਹ ਆਪਣੀ ਸਮਾਜ ਸੇਵਾ ਨੂੰ ਵੀ ਨਿਰੰਤਰ ਜਾਰੀ ਰੱਖਣਗੇ ਅਤੇ ਬਹੁਤ ਜਲਦੀ ਜਨਤਾ ਦੀ ਰਸੋਈ ਜਿਥੇ ਗਰੀਬਾਂ ਨੂੰ 10 ਰੁਪਏ ਵਿੱਚ ਖਾਣਾ ਮਿਲਦਾ ਹੈ, ਉਸ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆ ਸੋਮ ਪ੍ਰਕਾਸ਼ ਨੇ ਕਿਹਾ ਕਿ ਆਉਣ ਵਾਲੀਆਂ ਨਿਗਮ ਚੋਣਾਂ, ਪੰਚਾਇਤਾ ਦੀਆਂ ਚੋਣਾਂ ਵਿਚ ਭਾਜਪਾ ਵੱਡੀ ਲੀਡ ਨਾਲ ਜਿੱਤੇਗੀ। ਉਹਨਾਂ ਕਿਹਾ ਕਿ ਉਹ 2027 ਵਿਧਾਨ ਸਭਾ ਚੋਣਾਂ ਦੀ ਤਿਆਰੀ ਵਿਚ ਲੱਗ ਚੁੱਕੇ ਹਨ ਅਤੇ ਫਗਵਾੜਾ ਕੀ ਅਸੀਂ ਹਰ ਵਾਰ ਦੀ ਤਰ੍ਹਾਂ ਅਸੀਂ ਫਗਵਾੜਾ ਵਾਸੀਆਂ ਦਾ ਦਿੱਲ ਜਿੱਤਾਂਗੇ ਅਤੇ ਵਿਧਾਨ ਸਭਾ ਚੋਣਾਂ ਵਿੱਚ ਜਿੱਤ ਹਾਸਲ ਕਰਾਂਗੇ। 
ਵੱਖ-ਵੱਖ ਤਰ੍ਹਾਂ ਦੀਆਂ ਕਿਆਸਰਾਈਆਂ ਦਾ ਖੰਡਨ ਕਰਦਿਆਂ ਉਹਨਾਂ ਕਿਹਾ ਕਿ ਜਿੱਤ ਅਤੇ ਹਾਰ ਉਸ ਪਰਮਾਤਮਾ ਦੀ ਦੇਣ ਹੈ, ਸਾਨੂੰ ਦੋਵਾਂ ਹਿੱਸਿਆਂ ਨੂੰ ਕਬੂਲ ਕਰਨਾ ਚਾਹੀਦਾ ਹੈ। ਉਹਨਾਂ ਕਿਹਾ ਕਿ ਉਹ ਸਖਤ ਮਿਹਨਤ ਕਰਕੇ ਹਲਕਾ ਵਾਸੀਆਂ ਦਾ ਫਿਰ ਤੋਂ ਦਿੱਲ ਜਿੱਤ ਲੈਣਗੇ। ਇਸ ਮੌਕੇ ਉਹਨਾਂ ਦੇ ਞਾਲ ਰਾਕੇਸ਼ ਦੁੱਗਲ, ਅਵਤਾਰ ਮੰਡ, ਪੰਕਜ ਚਾਵਲਾ, ਰਮੇਸ ਸੱਚਦੇਵਾ, ਰਾਜੀਵ ਪਾਹਵਾ, ਅਰੁਣ ਖੋਸਲਾ, ਪਰਮਜੀਤ ਚਾਚੋਕੀ, ਵਿੱਕੀ ਸੂਦ, ਗਗਨ ਸੋਨੀ, ਜਤਿੰਦਰ ਸਿੰਘ, ਪਰਮਜੀਤ ਖੁਰਾਣਾ, ਨਰੇਸ਼ ਕੋਟਰਾਣੀ, ਸ਼ਾਲੂ ਚੌਪੜਾ, ਚੰਦਰੇਸ਼ ਕੌਲ, ਬੰਟੂ ਬਾਲੀਆ, ਆਸ਼ੂ ਪੁਰੀ, ਅਮਰੀਕ ਟਿੱਬੀ, ਵਿਪਨ ਬੇਦੀ, ਮਹੇਸ਼ ਬਾਂਗਾ, ਚੰਦਰੇਸ਼ ਕੌਲ, ਜੀਤਾ ਪੰਡਵਾਂ, ਹੰਸ ਰਾਜ ਮੌਲੀ ਅਤੇ ਹੋਰ ਵੀ ਭਾਜਪਾ ਵਰਕਰ ਹਾਜ਼ਰ ਸਨ।