ਭੈਣ ਦੇ ਪਿੰਡ ਕਬੂਤਰਬਾਜ਼ੀ ਵੇਖਣ ਗਏ ਭਰਾ ਦੀ ਖੂਨ ਨਾਲ ਲੱਥਪੱਥ ਲਾਸ਼ ਬਰਾਮਦ ਹੋਈ

ਨੂਰਮਹਿਲ - ਨੂਰਮਹਿਲ ਤੋਂ ਆਪਣੀ ਭੈਣ ਦੇ ਪਿੰਡ ਗੁਰਾਇਆਂ ਨੇੜਲੇ ਪਿੰਡ ਧੁਲੇਤਾ ਵਿਖੇ ਕਬੂਤਰਬਾਜ਼ੀ ਮੁਕਾਬਲੇ ਵਿੱਚ ਹਿੱਸਾ ਲੈਣ ਆਏ ਭਰਾ ਦੀ ਲਾਸ਼ 24 ਘੰਟਿਆਂ ਬਾਅਦ ਪਿੰਡ ਦੇ ਹੀ ਖੇਤਾਂ 'ਚ ਮਿਲਣ ਤੋਂ ਬਾਅਦ ਪੂਰੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ 'ਚ ਪੁਲਸ ਪ੍ਰਸ਼ਾਸਨ ਖਿਲਾਫ ਗੁੱਸਾ ਵੇਖਣ ਨੂੰ ਮਿਲਿਆ। ਜਿਹਨਾਂ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ।

ਨੂਰਮਹਿਲ - ਨੂਰਮਹਿਲ ਤੋਂ ਆਪਣੀ ਭੈਣ ਦੇ ਪਿੰਡ ਗੁਰਾਇਆਂ ਨੇੜਲੇ ਪਿੰਡ ਧੁਲੇਤਾ ਵਿਖੇ ਕਬੂਤਰਬਾਜ਼ੀ ਮੁਕਾਬਲੇ ਵਿੱਚ ਹਿੱਸਾ ਲੈਣ ਆਏ ਭਰਾ ਦੀ ਲਾਸ਼ 24 ਘੰਟਿਆਂ ਬਾਅਦ ਪਿੰਡ ਦੇ ਹੀ ਖੇਤਾਂ 'ਚ ਮਿਲਣ ਤੋਂ ਬਾਅਦ ਪੂਰੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪਿੰਡ ਵਾਸੀਆਂ ਅਤੇ ਪਰਿਵਾਰਕ ਮੈਂਬਰਾਂ 'ਚ ਪੁਲਸ ਪ੍ਰਸ਼ਾਸਨ ਖਿਲਾਫ ਗੁੱਸਾ ਵੇਖਣ ਨੂੰ ਮਿਲਿਆ। ਜਿਹਨਾਂ ਪੁਲਸ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਰੋਸ ਪ੍ਰਦਰਸ਼ਨ ਕੀਤਾ। 
ਇਸ ਸੰਬੰਧੀ ਵਿਜੈ ਕੁਮਾਰ ਨੇ ਦੱਸਿਆ ਕਿ ਉਸ ਦਾ ਸਾਲਾ ਦਿਨੇਸ਼ (42 ਸਾਲ) ਜਿਸ ਦੇ ਤਿੰਨ ਬੱਚੇ ਹਨ  ਜੋ ਟਰਾਂਸਪੋਰਟ ਦੇ ਕੰਮ ਦੇ ਨਾਲ-ਨਾਲ ਭਲਵਾਨੀ ਵੀ ਕਰਦਾ ਸੀ। ਜੋ ਵੀਰਵਾਰ ਤੜਕੇ 5 ਵਜੇ ਨੂਰਮਹਿਲ ਤੋਂ ਆਪਣੀ ਭੈਣ ਦੇ ਪਿੰਡ ਧੁਲੇਤਾ 'ਚ ਕਬੂਤਰਬਾਜ਼ੀ ਦੇ ਮੁਕਾਬਲੇ 'ਚ ਆਇਆ ਸੀ। ਜੋ ਸ਼ਾਮ ਨੂੰ ਵਾਪਸ ਨਾ ਤਾਂ ਆਪਣੇ ਘਰ ਨੂਰਮਹਿਲ ਅਤੇ ਨਾ ਹੀ ਆਪਣੀ ਭੈਣ ਦੇ ਪਿੰਡ ਧੁਲੇਤਾ ਪਹੁੰਚਿਆ। ਜਿਸ ਦੀ ਸ਼ਿਕਾਇਤ ਉਹ ਦੇਰ ਰਾਤ ਧੁਲੇਤਾ ਚੌਂਕੀ 'ਚ ਗਏ ਸਨ, ਪਰ ਪੁਲਸ ਨੇ ਸ਼ਿਕਾਇਤ ਨਹੀਂ ਦਰਜ ਕੀਤੀ। ਸ਼ੁੱਕਰਵਾਰ ਸਵੇਰੇ ਉਹ ਦੁਬਾਰਾ ਚੌਂਕੀ 'ਚ ਗਏ ਤੇ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਬਾਅਦ ਪੁਲਸ ਨੇ ਕਿਹਾ ਕਿ ਉਹ ਆਪਣੇ ਪੱਧਰ ਤੇ ਵੀ ਦਿਨੇਸ਼ ਦੀ ਭਾਲ ਕਰਨਗੇ। ਪੁਲਸ ਵੀ ਦਿਨੇਸ਼ ਦੀ ਭਾਲ ਕਰੇਗੀ। ਪਰ ਕਾਫੀ ਸਮਾਂ ਭਾਲ ਕਰਨ ਤੋਂ ਬਾਅਦ ਵੀ ਦਿਨੇਸ਼ ਦੀ ਕੋਈ ਉੱਘ ਸੁੱਘ ਨਹੀਂ ਮਿਲੀ ਤਾਂ ਪਿੰਡ 'ਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕੀਤੀ ਗਈ। 
ਇਸ 'ਚ ਵੇਖਿਆ ਗਿਆ ਕਿ ਦਿਨੇਸ਼ ਪਿੰਡ ਦੇ ਹੀ ਇਕ ਨਸ਼ਾ ਸਮੱਗਲਰ ਦੇ ਪਿੱਛੇ ਬੈਠਾ ਜਾ ਰਿਹਾ ਹੈ। ਜਿਸ ਤੇ ਪਰਿਵਾਰ ਤੇ ਪਿੰਡ ਵਾਸੀਆਂ ਨੇ ਕਿਹਾ ਉਸ ਨੂੰ ਫੜਿਆ ਜਾਵੇ ਜਿਸ ਤੋਂ ਕੋਈ ਜਾਣਕਾਰੀ ਮਿਲ ਸਕਦੀ ਹੈ। ਪਰ ਦੇਰ ਸ਼ਾਮ ਪਿੰਡ ਦੇ ਖੇਤਾਂ 'ਚ ਦਿਨੇਸ਼ ਦੀ ਖੂਨ ਨਾਲ ਲੱਥਪੱਥ ਲਾਸ਼ ਬਰਾਮਦ ਹੋਣ ਤੇ ਪਿੰਡ ਵਾਸੀਆਂ ਤੇ ਪਰਿਵਾਰਕ ਮੈਂਬਰਾਂ 'ਚ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ। ਪਿੰਡ ਦੇ ਪੰਚਾਇਤ ਮੈਂਬਰ ਸੁੱਖੀ ਨੇ ਕਿਹਾ ਕਿ ਉਹਨਾਂ ਦਾ ਪਿੰਡ ਨਸ਼ੇ ਦਾ ਹੱਬ ਬਣ ਚੁੱਕਿਆ ਹੈ। ਜਿਥੇ ਪਿੰਡ ਤੋਂ ਇਲਾਵਾ ਆਲੇ-ਦੁਆਲੇ ਦੇ ਪਿੰਡਾਂ ਚੋਂ ਵੀ ਨਸ਼ਾ ਖਰੀਦਣ ਲਈ ਆਉਂਦੇ ਹਨ ਤੇ ਹੋਲਸੇਲ ਵਿੱਚ ਪਿੰਡ ਵਿਚ ਨਸ਼ਾ ਵਿਕਦਾ ਹੈ। ਉਹ ਪਹਿਲਾਂ ਵੀ ਕਈ ਵਾਰੀ ਪ੍ਰਦਰਸ਼ਨ ਕਰ ਚੁੱਕੇ ਹਨ। ਇਥੋਂ ਤੱਕ ਕਿ ਪੁਲਸ ਚੌਂਕੀ ਨੂੰ ਵੀ ਜਿੰਦਰਾ ਲਗਾ ਚੁੱਕੇ ਹਨ, ਪਰ ਫਿਰ ਵੀ ਪਿੰਡ ਵਿਚੋਂ ਨਸ਼ਾ ਖਤਮ ਨਹੀਂ ਹੋ ਰਿਹਾ। 
ਉਲਟਾ ਨਸ਼ਾ ਸਮੱਗਲਰ ਉਹਨਾਂ ਨੂੰ ਹੀ ਧਮਕੀਆਂ ਦੇ ਰਹੇ ਹਨ। ਉਹਨਾਂ ਕਿਹਾ ਮੁੱਖ ਮੰਤਰੀ ਇਸ ਪਿੰਡ ਵੱਲ ਉਚੇਚੇ ਤੌਰ ਤੇ ਕਿਸੇ ਅਫਸਰ ਦੀ ਡਿਊਟੀ ਲਾਉਣ ਤੇ ਇਸ ਕੋਹੜ ਨੂੰ ਸਾਡੇ ਪਿੰਡ ਵਿਚੋਂ ਖਤਮ ਕਰਵਾਇਆ ਜਾਵੇ। ਉਹਨਾਂ ਕਿਹਾ ਕਿ ਪਿੰਡ ਵਿੱਚ ਨਸ਼ੇ ਦੀ ਓਵਰਡੋਜ ਨਾਲ ਪਹਿਲਾਂ ਵੀ ਕਈ ਮੌਤਾਂ ਹੋ ਚੁੱਕੀਆਂ ਹਨ। ਅੱਜ ਇਕ ਹੋਰ ਨੋਜਵਾਨ ਭਰ ਜਵਾਨੀ ਵਿਚ ਇਸ ਰੰਗਲੀ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ।