ਵਾਤਾਵਰਨ ਸੁਰੱਖਿਆ ਐਕਟ 1986 ਅਤੇ ਚਾਈਨਾ ਡੋਰ ਤੇ ਪਾਬੰਦੀ ਸਬੰਧੀ ਜਾਣੂ ਕਰਵਾਇਆ

ਨਵਾਂਸ਼ਹਿਰ - ਮਾਣਯੋਗ ਸਕੱਤਰ ਐਸ.ਟੀ.ਐਫ ਦੇ ਦਿਸ਼ਾ -ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਚਾਈਨਾ ਡੋਰ ਦੇ Retail / wholesales/ distributors ਨੂੰ ਵਾਤਾਵਰਣ ਸੁਰੱਖਿਆ ਐਕਟ 1986 ਦੀ ਧਾਰਵਾ ਅਤੇ ਚਾਈਨਾ ਡੋਰ/ ਮਾਜੇ ਸਮੇਤ ਹੋਰ ਕਿਸਮ ਤਿੱਖੇ ਪਤੰਗ ਉਡਾਉਣ ਵਾਲੇ ਧਾਗੇ ਤੇ ਪਾਬੰਦੀ ਸਬੰਧੀ ਇਸ ਦਫਤਰ ਵਿੱਚ ਨਿੱਜੀ ਸੁਣਵਾਈ ਦਾ ਮੌਕਾ ਦਿੱਤਾ ਗਿਆ ਅਤੇ ਇਸ ਸੁਣਵਾਈ ਵਿੱਚ ਲੱਗਭਗ 20 ਨੁਮਾਇੰਦਾ ਨੇ ਹਿਸਾ ਲਿਆ।

ਸੁਣਵਾਈ ਦੋਰਾਨ ਸਾਰਿਆ ਨੂੰ ਪੰਜਾਬ ਸਰਕਾਰ ਦੇ ਵਿਭਾਗ, ਤਕਨਾਲੋਜੀ ਅਤੇ ਵਾਤਾਵਰਨ ਦੇ ਪੱਤਰ 5/3/2023 ਰਾਹੀਂ ਕੀਤੀਆਂ ਗਈਆਂ ਚਾਈਨਾ ਡੋਰ ਦੀ ਪਾਬੰਦੀ ਪ੍ਰਤੀ ਦਿਸ਼ਾ-ਨਿਰਦੇਸ਼ਾਂ ਤੋਂ ਜਾਣੂ ਕਰਵਾਇਆ ਗਿਆ ਅਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਅਤੇ ਵਾਤਾਵਰਨ ਮੁਆਜਵਾ ਸਬੰਧੀ ਵਿਸਥਾਰ ਵਿੱਚ ਦੱਸਿਆ ਗਿਆ।
ਮੌਕੇ ਤੇ ਹਾਜ਼ਰ ਨੁਮਾਇੰਦਿਆ ਵਲੋਂ ਦੱਸਿਆ ਗਿਆ ਕਿ ਉਨ੍ਹਾਂ ਵਲੋਂ ਚਾਈਨਾ ਡੋਰ ਦੀ ਵਿਕਰੀ ਨਹੀਂ ਕੀਤੀ ਜਾਂਦੀ ਕੇਵਲ ਸੁਤੀ ਧਾਗੇ ਵਾਲੀ ਡੋਰ ਵੇਚੀ ਜਾਂਦੀ ਹੈ ਅਤੇ ਇਹ ਵੀ ਵਿਸ਼ਵਾਸ ਭਰੋਸਾ ਦਵਾਇਆ ਕਿ ਉਹ ਚਾਈਆਂ ਡੋਰ ਨਹੀ ਵੀਚਣਗੇ। ਉਨ੍ਹਾਂ ਕਿਹਾ ਕਿ ਜੇ ਕੋਈ ਚਾਈਨਾ ਡੋਰ ਵੇਚਦਾ ਪਾਇਆ ਗਿਆ ਤਾਂ ਉਸ ਤੇ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ।
ਮੀਟਿੰਗ ਵਿੱਚ ਇੰਜ: ਸ਼ਿਵ ਕੁਮਾਰ (ਵਧੀਕ ਵਾਤਾਵਰਨ ਇੰਜ:), ਇੰਜ: ਜਤਿੰਦਰ ਕੁਮਾਰ (ਸਹਾਇਕ ਵਾਤਾਵਰਨ ਇੰਜ:), ਇੰਜ: ਵਰੇਸ਼ ਓਹਰੀ (ਸਹਾਇਕ ਵਾਤਾਵਰਨ ਇੰਜ:), ਇੰਜ: ਸੁਖਪ੍ਰੀਤ ਸਿੰਘ ਜੂਨੀਅਰ ਵਾਤਾਵਰਨ ਇੰਜ: ਹਾਜ਼ਰ ਸਨ ਅਤੇ ਮੀਟਿੰਗ ਦੌਰਾਨ ਕੱਪੜੇ ਅਤੇ ਜੁਟ ਬੈਗ ਵੀ ਵੰਡੇ ਗਏ।