ਹਰਪ੍ਰੀਤ ਰਿੰਕੂ ਬੇਦੀ ਦੇ ਯਤਨਾਂ ਨਾਲ ਖੂਨਦਾਨ ਕੈਂਪ ਲਗਾਇਆ, 90 ਯੂਨਿਟ ਹੋਏ ਖੂਨਦਾਨ

ਗੜਸ਼ੰਕਰ, 9 ਜੂਨ - ਨਾਮੀ ਸਮਾਜ ਸੇਵਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਰਿੰਕੂ ਬੇਦੀ ਯਤਨਾਂ ਦੇ ਨਾਲ ਅੱਜ ਪਿੰਡ ਮੋਇਲਾ ਵਾਹਿਦਪੁਰ ਵਿੱਚ ਸਲਾਨਾ ਖੂਨਦਾਨ ਕੈਂਪ ਲਗਾਇਆ ਗਿਆ।

ਗੜਸ਼ੰਕਰ, 9 ਜੂਨ -  ਨਾਮੀ ਸਮਾਜ ਸੇਵਕ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਰਿੰਕੂ ਬੇਦੀ ਯਤਨਾਂ ਦੇ ਨਾਲ  ਅੱਜ ਪਿੰਡ ਮੋਇਲਾ ਵਾਹਿਦਪੁਰ ਵਿੱਚ ਸਲਾਨਾ ਖੂਨਦਾਨ ਕੈਂਪ ਲਗਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਪ੍ਰੀਤ ਸਿੰਘ ਰਿੰਕੂ ਬੇਦੀ ਨੇ ਦੱਸਿਆ ਕਿ ਇਸ ਖੂਨਦਾਨ ਕੈਂਪ ਦੌਰਾਨ 90 ਯੂਨਿਟ ਨੌਜਵਾਨਾਂ ਵੱਲੋਂ ਦਾਨ ਕੀਤੇ ਗਏ।
ਖੂਨਦਾਨ ਕੈਂਪ ਦੌਰਾਨ ਮੁੱਖ ਮਹਿਮਾਨ ਵਜੋਂ ਜਤਿੰਦਰ ਸਿੰਘ ਲਾਲੀ ਬਾਜਵਾ ਸੀਨੀਅਰ ਵਾਈਸ ਪ੍ਰਧਾਨ ਕੌਮੀ ਸ਼੍ਰੋਮਣੀ ਅਕਾਲੀ ਦਲ ਸ਼ਾਮਿਲ ਹੋਏ,  ਉਹਨਾਂ ਦੇ ਨਾਲ ਵਿਸ਼ੇਸ਼ ਮਹਿਮਾਨ ਵਜੋਂ ਇਕਬਾਲ ਸਿੰਘ ਖੇੜਾ, ਰਜਿੰਦਰ ਸਿੰਘ ਚੱਕ ਸਿੰਘਾ,  ਨਾਮੀ ਵਪਾਰੀ ਈਸ਼ਵਰ ਬਤਾ,  ਨੌਜਵਾਨ ਆਗੂ ਸੁਰੇਸ਼ ਜਾਲੀ  ਇਸ ਤੋਂ ਇਲਾਵਾ ਪਿੰਡ ਮੋਲਾ ਅਤੇ ਵਾਹਿਦਪੁਰ  ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।
ਹਰਪ੍ਰੀਤ ਸਿੰਘ ਰਿੰਕੂ ਬੇਦੀ ਨੇ ਇਸ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਵਿੱਚ ਸਮੂਹ ਨੌਜਵਾਨਾਂ ਦੇ ਪਾਏ ਸਹਿਯੋਗ ਦਾ ਧੰਨਵਾਦ ਕਰਦੇ ਕਿਹਾ ਕਿ ਨੌਜਵਾਨਾ ਦੀ ਬਦੌਲਤ ਹੀ ਇਹ ਕੈਂਪ ਹਰ ਸਾਲ ਨੇਪਰੇ ਚੜਦਾ ਹੈ।