ਸਵੈ ਰੁਜ਼ਗਾਰ ਨੂੰ ਉਤਸ਼ਾਹਿਤ ਕਰਦਿਆਂ ਡਾ. ਰਾਜ ਅਤੇ ਰੌੜੀ ਵੱਲੋਂ ਰਾਓ ਕੇਕ ਬੇਕ ਦਾ ਆਰੰਭ
ਮਾਹਿਲਪੁਰ- ਪੰਜਾਬ ਸਰਕਾਰ ਵੱਲੋਂ ਜਿੱਥੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਉਨ੍ਹਾਂ ਦੀ ਤਰੱਕੀ ਦੇ ਰਾਹ ਖੋਲ੍ਹੇ ਜਾ ਰਹੇ ਹਨ ਉੱਥੇ ਸਵੈ ਰੁਜ਼ਗਾਰ ਨੂੰ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਇਹ ਵਿਚਾਰ ਹੁਸ਼ਿਆਰਪੁਰ ਦੇ ਐਮ ਪੀ ਡਾ. ਰਾਜ ਕੁਮਾਰ ਅਤੇ ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੇ ਮਾਹਿਲਪੁਰ ਵਿੱਚ ਰਾਓ ਕੇਕ ਬੇਕ ਦੇ ਉਦਘਾਟਨ ਮੌਕੇ ਆਖੇ। ਉਹਨਾਂ ਅੱਗੇ ਕਿਹਾ ਕਿ ਨੌਜਵਾਨਾਂ ਨੂੰ ਕੰਪੀਟੀਸ਼ਨ ਦੀ ਤਿਆਰੀ ਕਰਕੇ ਉੱਚੀਆਂ ਨੌਕਰੀਆਂ ਪ੍ਰਾਪਤ ਕਰਨੀਆਂ ਚਾਹੀਦੀਆਂ ਹਨ।

ਇਸ ਦੇ ਨਾਲ ਜਿਨ੍ਹਾਂ ਕੋਲ ਹੋਰ ਕਲਾਵਾਂ ਦਾ ਹੁਨਰ ਹੈ ਉਹਨਾਂ ਨੂੰ ਆਪਣੀ ਕਲਾ ਵਿੱਚ ਮੁਹਾਰਤ ਹਾਸਿਲ ਕਰਕੇ ਸਵੈ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ। ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਸੰਤ ਸੁੱਖਾ ਸਿੰਘ ਜੀ ਪੀਰ ਬਾਲਾ ਸਾਹਿਬ ਹੁਰਾਂ ਨੌਜਵਾਨਾਂ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਦਾ ਸੰਦੇਸ਼ ਦਿੱਤਾ। ਉਹਨਾਂ ਜ਼ਿਲ੍ਹਾ ਬੁੱਧੀਜੀਵੀ ਵਿੰਗ ਦੇ ਪ੍ਰਧਾਨ ਕ੍ਰਿਸ਼ਨਜੀਤ ਰਾਓ ਕੈਂਡੋਵਾਲ ਅਤੇ ਉਨ੍ਹਾਂ ਦੇ ਸਪੁੱਤਰ ਰਵਜੋਤ ਰਾਓ ਤੇ ਹਰਜੋਤ ਰਾਓ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।
ਇਸ ਮੌਕੇ ਸੀਨੀਅਰ ਵਾਈਸ ਚੇਅਰਮੈਨ ਪੰਜਾਬ ਪ੍ਰਦੀਪ ਸਿੰਘ ਖਾਲਸਾ, ਵਾਈਸ ਚੇਅਰਮੈਨ ਪੰਜਾਬ ਹਰਮਿੰਦਰ ਸਿੰਘ ਬਖਸ਼ੀ, ਚੇਅਰਮੈਨ ਮਾਰਕੀਟ ਕਮੇਟੀ ਹੁਸ਼ਿਆਰਪੁਰ ਸਟੇਟ ਜੁਆਇੰਟ ਸਕੱਤਰ ਸਤਵੰਤ ਸਿੰਘ ਸਿਆਣ, ਸੰਪਾਦਕ ਬਲਜਿੰਦਰ ਮਾਨ, ਗੀਤਕਾਰ ਗੁਰਮਿੰਦਰ ਕੈੰਡੋਵਾਲ, ਸੰਦੀਪ ਕੈੰਡੋਵਾਲ, ਨਗਰ ਪੰਚਾਇਤ ਮਾਹਿਲਪੁਰ ਦੇ ਪ੍ਰਧਾਨ ਦਵਿੰਦਰ ਸਿੰਘ ਤੇ ਉਪ ਪ੍ਰਧਾਨ ਸ਼ਸ਼ੀ ਬੰਗੜ ਨੇ ਕਿਹਾ ਕਿ ਇਸ ਕਾਰਜ ਨਾਲ ਕਈ ਹੋਰ ਨੌਜਵਾਨਾਂ ਨੂੰ ਵੀ ਰੁਜ਼ਗਾਰ ਮਿਲੇਗਾ।
ਉਦਘਾਟਨੀ ਸਮਾਰੋਹ ਵਿੱਚ ਤਹਿਸੀਲ ਗੜ੍ਹਸ਼ੰਕਰ ਦੇ ਪੰਚ ਸਰਪੰਚ, ਸਮਾਜ ਸੇਵਕ,ਧਾਰਮਿਕ, ਸਮਾਜਿਕ, ਰਾਜਸੀ ਆਗੂ,ਬੁੱਧਜੀਵੀ ਅਤੇ ਨਗਰ ਪੰਚਾਇਤ ਮਾਹਿਲਪੁਰ ਦੇ ਮੈਂਬਰ ਅਤੇ ਪਤਵੰਤੇ ਬਹੁ ਗਿਣਤੀ ਵਿੱਚ ਹਾਜ਼ਰ ਹੋਏ। ਸਭ ਦਾ ਧੰਨਵਾਦ ਸਰਪੰਚ ਬਲਵਿੰਦਰ ਕੌਰ ਰਾਓ ਕੈੰਡੋਵਾਲ ਵੱਲੋਂ ਕੀਤਾ ।