ਸਿੱਖ ਨੈਸ਼ਨਲ ਕਾਲਜ ਬੰਗਾ ਵਿਖੇ ਭੰਗੜਾ ਕੈਂਪ ਦੀ ਸ਼ੁਰੂਆਤ
ਨਵਾਂਸ਼ਹਿਰ - ਪੰਜਾਬੀ ਲੋਕ-ਨਾਚ ਭੰਗੜੇ ਨੂੰ ਪ੍ਰਫੁੱਲਿਤ ਕਰਨ ਲਈ ਸਿੱਖ ਨੈਸ਼ਨਲ ਕਾਲਜ ਚਰਨ ਬੰਗਾ ਵੱਲੋਂ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਦੀ ਰਹਿਨੁਮਾਈ ਹੇਠ ਅਤੇ ਕਾਲਜ ਦੇ ਭੰਗੜਾ ਕਲਾਕਾਰਾਂ ਦੇ ਸਹਿਯੋਗ ਨਾਲ ਪੰਜਵੇਂ ਭੰਗੜਾ ਸਿਖਲਾਈ ਕੈਂਪ ਦੀ ਸ਼ੁਰੂਆਤ ਕੀਤੀ ਗਈ। ਜਿਸ ਦਾ ਉਦਘਾਟਨ ਕਰਨ ਲਈ ਵਿਸ਼ੇਸ਼ ਤੌਰ 'ਤੇ ਸਰਦਾਰ ਚਰਨ ਸਿੰਘ ਗਿੱਲ ਯੂ.ਐੱਸ.ਏ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ।

ਉਦਘਾਟਨੀ ਰਸਮਾਂ ਨਿਭਾਉਂਦਿਆਂ ਸਰਦਾਰ ਚਰਨ ਸਿੰਘ ਨੇ ਰਿਬਨ ਕੱਟ ਕੇ ਰਸਮੀ ਤੌਰ 'ਤੇ ਕੈਂਪ ਦਾ ਉਦਘਾਟਨ ਕੀਤਾ। ਇਸ ਮੌਕੇ ਪ੍ਰਿੰਸੀਪਲ ਡਾਕਟਰ ਤਰਸੇਮ ਸਿੰਘ ਭਿੰਡਰ ਨੇ ਸੰਬੋਧਨ ਹੁੰਦਿਆਂ ਭੰਗੜਾ ਕੈਂਪ 'ਚ ਪਹੁੰਚੇ ਸਮੂਹ ਬੱਚਿਆਂ, ਲੜਕੇ-ਲੜਕੀਆਂ ਤੇ ਨੌਜਵਾਨਾਂ ਦਾ ਸ਼ਬਦਾਂ ਦੇ ਮਾਧਿਅਮ ਰਾਹੀਂ ਸਵਾਗਤ ਕੀਤਾ ਤੇ ਏਸ ਉਪਰਾਲੇ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਆਖਿਆ। ਇਸ ਮੌਕੇ ਆਪਣੇ ਵਿਚਾਰ ਸਾਂਝੇ ਕਰਦਿਆਂ ਸਰਦਾਰ ਚਰਨ ਸਿੰਘ ਗਿੱਲ ਨੇ ਕਾਲਜ ਦੇ ਏਸ ਉਪਰਾਲੇ ਦੀ ਸ਼ਲਾਘਾ ਕੀਤੀ ਤੇ ਵਿਦਿਆਰਥੀਆਂ ਨੂੰ ਆਪਣੀ ਵਿਰਾਸਤ ਜੁੜਨ ਲਈ ਕਿਹਾ। ਇਸ ਕੈਂਪ ਦੇ ਪਹਿਲੇ ਦਿਨ 70 ਦੇ ਕਰੀਬ ਸਿਖਿਆਰਥੀਆਂ ਦੀ ਗਿਣਤੀ ਰਹੀ। ਇਸ ਮੌਕੇ ਪਰਮਜੀਤ ਸਿੰਘ ਸੁਪ੍ਰਿੰਟੈਂਡੈਂਟ, ਪ੍ਰੋ. ਗੁਰਪ੍ਰੀਤ ਸਿੰਘ, ਜਤਿੰਦਰ ਮੋਹਨ, ਸਤਨਾਮ ਸਿੰਘ, ਪੱਤਰਕਾਰ ਨਰਿੰਦਰ ਮਾਹੀ, ਮੁਕੇਸ਼ ਕੁਮਾਰ, ਕੋਚ ਪਵਨ ਕੁਮਾਰ, ਗੁਰਪ੍ਰੀਤ ਸਿੰਘ ਧਮੜੈਤ ਤੇ ਕਾਲਜ ਦੀ ਭੰਗੜਾ ਟੀਮ ਦੇ ਸਮੂਹ ਵਿਦਿਆਰਥੀ ਕਲਾਕਾਰ ਹਾਜ਼ਰ ਸਨ।