ਪਿੰਡ ਦੰਦਰਾਲਾ 'ਚ ਕੰਬਾਈਨ ਮਸ਼ੀਨ 'ਤੇ ਕੰਮ ਕਰਦੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ

ਪਟਿਆਲਾ, 8 ਜੂਨ - 7 ਜੂਨ ਨੂੰ ਭਾਦਸੋਂ ਨੇੜਲੇ ਪਿੰਡ ਦੰਦਰਾਲਾ 'ਚ ਵਾਪਰੀ ਵਾਰਦਾਤ ਵਿਚ ਅਣਪਛਾਤੇ ਵਿਅਕਤੀਆਂ ਨੇ 34 ਸਾਲਾ ਨੌਜਵਾਨ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਗਦੇਵ ਨਾਂ ਦਾ ਇਹ ਮ੍ਰਿਤਕ ਕੰਬਾਈਨ ਮਸ਼ੀਨ 'ਤੇ ਕੰਮ ਕਰਦਾ ਸੀ। ਕਾਤਲਾਂ ਨੇ ਬੇਰਹਿਮੀ ਨਾਲ ਹਮਲਾ ਕਰਕੇ ਇਸ ਨੌਜਵਾਨ ਦਾ ਚਿਹਰਾ ਬੁਰੀ ਤਰ੍ਹਾਂ ਵਿਗਾੜ ਦਿੱਤਾ।

ਪਟਿਆਲਾ, 8 ਜੂਨ - 7 ਜੂਨ ਨੂੰ ਭਾਦਸੋਂ ਨੇੜਲੇ ਪਿੰਡ ਦੰਦਰਾਲਾ 'ਚ ਵਾਪਰੀ ਵਾਰਦਾਤ ਵਿਚ ਅਣਪਛਾਤੇ ਵਿਅਕਤੀਆਂ ਨੇ 34 ਸਾਲਾ ਨੌਜਵਾਨ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ। ਜਗਦੇਵ ਨਾਂ ਦਾ ਇਹ ਮ੍ਰਿਤਕ ਕੰਬਾਈਨ ਮਸ਼ੀਨ 'ਤੇ ਕੰਮ ਕਰਦਾ ਸੀ। ਕਾਤਲਾਂ ਨੇ ਬੇਰਹਿਮੀ ਨਾਲ ਹਮਲਾ ਕਰਕੇ ਇਸ ਨੌਜਵਾਨ ਦਾ ਚਿਹਰਾ ਬੁਰੀ ਤਰ੍ਹਾਂ ਵਿਗਾੜ ਦਿੱਤਾ। ਪਰਿਵਾਰ ਨੂੰ ਘਟਨਾ ਦਾ ਸਵੇਰੇ ਛੇ ਵਜੇ ਪਤਾ ਲੱਗਾ, ਜਿਸ ਤੋਂ ਬਾਅਦ ਪਰਿਵਾਰ ਨੇ ਪੁਲਿਸ ਨੂੰ ਸੂਚਨਾ ਦਿੱਤੀ। ਕਤਲ ਹੋਏ ਨੌਜਵਾਨ ਦੀ ਮਾਤਾ ਮਹਿੰਦਰ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਅਨੁਸਾਰ ਲਾਸ਼ ਨੂੰ ਦੇਖ ਕੇ ਲੱਗਦਾ ਹੈ ਕਿ ਕਤਲ ਕਿਸੇ ਪੁਰਾਣੀ ਰੰਜਿਸ਼ ਕਾਰਨ ਕੀਤਾ ਗਿਆ ਹੈ। ਭਾਦਸੋਂ ਥਾਣੇ ਦੇ ਐਸ.ਐਚ.ਓ. ਇੰਦਰਜੀਤ ਸਿੰਘ ਨੇ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਸਕੇ।