ਭਗਤ ਪੂਰਨ ਸਿੰਘ ਯਾਦਗਾਰੀ ਖੂਨਦਾਨ ਕੈਂਪ 7 ਜੂਨ ਨੂੰ ਬੀ.ਡੀ.ਸੀ. ਵਿਖੇ।

ਨਵਾਂ ਸ਼ਹਿਰ - ਮਨੁੱਖੀ ਸੇਵਾ ਦੇ ਪੈਗੰਬਰ ਭਗਤ ਪੂਰਨ ਸਿੰਘ ਜੀ ਦੇ 120 ਵੇਂ ਜਨਮ ਦਿਨ ਨੂੰ ਸਮਰਪਿਤ ਸਵੈ ਇਛੁੱਕ ਖੂਨਦਾਨ ਕੈਂਪ ਮਿਤੀ 7 ਜੂਨ ਦਿਨ ਸ਼ੁੱਕਰਵਾਰ ਨੂੰ ਸਥਾਨਕ ਬੀ.ਡੀ.ਸੀ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ। ਕੈਂਪ ਸਵੇਰੇ 10 ਵਜੇ ਆਰੰਭ ਹੋਵੇਗਾ ਤੇ ਦੁਪਹਿਰ ਤਿੰਨ ਵਜੇ ਤੱਕ ਚੱਲਦਾ ਰਹੇਗਾ। ਸੰਸਥਾ ਨਾਲ੍ਹ ਜੁੜੇ ਯੁਵਾ ਸਮਾਜ ਸੇਵੀ ਯੁਵਰਾਜ ਕਾਲ੍ਹੀਆ ਨੇ ਦੱਸਿਆ ਕਿ ਭਗਤ ਜੀ ਦੇ ਮਹਾਨ ਜੀਵਨ ਨੂੰ ਹਿਰਦੇ ਵਿੱਚ ਵਸਾ ਕੇ ਖੂਨਦਾਨ ਕਰਨ ਨਾਲ੍ਹ ਸਕੂਨ ਮਿਲ੍ਹਦਾ ਹੈ।

ਉਹਨਾਂ ਆਖਿਆ ਕਿ ਨਿਯਮਾਂ ਅਨੁਸਾਰ 18 ਸਾਲ ਤੋਂ 65 ਸਾਲ ਤੱਕ ਦੀ ਉਮਰ  ਦੇ ਤੰਦਰੁਸਤ ਵਿਅਕਤੀ ਜਿਹਨਾਂ ਦਾ ਸਰੀਰਕ ਵਜ਼ਨ 45 ਕਿਲੋਗ੍ਰਾਮ ਤੋਂ ਘੱਟ ਨਾ ਹੋਵੇ ਅਤੇ ਹੀਮੋਗਲੋਬਿਨ 12.5 ਗ੍ਰਾਮ ਪ੍ਰਤੀਸ਼ਤ ਤੋਂ ਘੱਟ ਨਾ ਹੋਵੇ ਡਾਕਟਰੀ ਪ੍ਰਵਾਨਗੀ ਨਾਲ੍ਹ ਪਹਿਲੀ ਡੋਨੇਸ਼ਨ ਤੋਂ ਤਿੰਨ ਮਹੀਨੇ ਦੇ ਅੰਤਰ ਤੇ ਖੂਨਦਾਨ ਕਰ ਸਕਦੇ ਹਨ। ਯੁਵਾ ਸਮਾਜ ਸੇਵੀ ਯੁਵਰਾਜ ਕਾਲ੍ਹੀਆ ਨੇ ਇਲਾਕੇ ਦੇ ਖੂਨਦਾਨੀ ਫ਼ਰਿਸ਼ਤਿਆਂ ਨੂੰ ਅਪੀਲ ਕੀਤੀ ਹੈ ਕਿ ਉਹ ਗਰਮੀ ਦੇ ਮੌਸਮ ਵਿੱਚ ਖੂਨ ਦੀ ਵਧੀ ਹੋਈ ਲੋੜ ਨੂੰ ਵੇਖਦਿਆਂ ਉੱਕਤ ਖੂਨਦਾਨ ਕੈਂਪ ਨੂੰ ਸਫਲ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ ਦੀ ਖੇਚਲ ਕਰਨ