ਨਸ਼ਾ ਮੁਕਤੀ ਕੇਂਦਰ ਨਵਾਂਸ਼ਹਿਰ ਵੱਲੋਂ ਵਾਤਾਵਰਣ ਦਿਵਸ ਮਨਾਇਆ।

ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ,ਧਰਮਸ਼ਾਲਾ ਭੁੱਚਰਾਂ ਸਰਾਂ,ਰੇਲਵੇ ਰੋਡ, ਨਵਾਂਸ਼ਹਿਰ ਵਲੋਂ ਵਾਤਾਵਰਣ ਸੇਵਾ ਸੁਸਾਇਟੀ, ਰਾਹੋਂ ਦੇ ਸਹਿਯੋਗ ਨਾਲ ‘ਵਿਸ਼ਵ ਵਾਤਾਵਰਣ ਦਿਵਸ' ਮਨਾਇਆ ਗਿਆ। ਇਸ ਮੌਕੇ ਤੇ ਫੁੱਲਦਾਰ ਅਤੇ ਛਾਂ ਦਾਰ ਬੂਟੇ ਲਗਾਏ ਅਤੇ ਪਹਿਲਾਂ ਲਗਾਏ ਪੌਦਿਆ ਦੀ ਸਾਂਭ ਸੰਭਾਲ ਕੀਤੀ ਤੇ ਸਾਰੇ ਪੌਦਿਆਂ ਨੂੰ ਪਾਣੀ ਪਾਇਆ ਗਿਆ। ਇਸ ਦਾ ਮੁੱਖ ਮੰਤਵ ਵਾਤਾਵਰਣ ਨੂੰ ਦੂਸ਼ਿਤ ਹੋਣ ਤੋ ਬਚਾਉਣਾ ਹੈ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਕਰਨਾ ਹੈ।

ਨਵਾਂਸ਼ਹਿਰ - ਰੈੱਡ ਕਰਾਸ ਨਸ਼ਾ ਮੁਕਤੀ ਕੇਂਦਰ,ਧਰਮਸ਼ਾਲਾ ਭੁੱਚਰਾਂ ਸਰਾਂ,ਰੇਲਵੇ ਰੋਡ, ਨਵਾਂਸ਼ਹਿਰ ਵਲੋਂ  ਵਾਤਾਵਰਣ ਸੇਵਾ ਸੁਸਾਇਟੀ, ਰਾਹੋਂ ਦੇ ਸਹਿਯੋਗ ਨਾਲ ‘ਵਿਸ਼ਵ ਵਾਤਾਵਰਣ ਦਿਵਸ' ਮਨਾਇਆ ਗਿਆ। ਇਸ ਮੌਕੇ ਤੇ  ਫੁੱਲਦਾਰ ਅਤੇ ਛਾਂ ਦਾਰ ਬੂਟੇ ਲਗਾਏ ਅਤੇ ਪਹਿਲਾਂ ਲਗਾਏ ਪੌਦਿਆ ਦੀ ਸਾਂਭ ਸੰਭਾਲ ਕੀਤੀ ਤੇ ਸਾਰੇ ਪੌਦਿਆਂ ਨੂੰ ਪਾਣੀ  ਪਾਇਆ ਗਿਆ। ਇਸ ਦਾ ਮੁੱਖ ਮੰਤਵ ਵਾਤਾਵਰਣ ਨੂੰ ਦੂਸ਼ਿਤ ਹੋਣ ਤੋ ਬਚਾਉਣਾ ਹੈ ਅਤੇ ਵਾਤਾਵਰਣ ਦੀ ਸਾਂਭ ਸੰਭਾਲ ਕਰਨਾ ਹੈ। 
ਇਸ ਮੌਕੇ ਤੇ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਕਿਹਾ ਕਿ ਵਾਤਾਵਰਣ ਨੂੰ ਸੁੱਧ ਕਰਨ ਲਈ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ। ਸਾਨੂੰ ਵਾਤਾਵਰਣ ਦਿਵਸ ਰੋਜਾਨਾ ਮਨਾਉਣਾ ਚਾਹੀਦਾ ਹੈ। ਪਾਣੀ, ਧਰਤੀ ਤੇ ਹਵਾ ਨੂੰ ਸਾਫ ਰੱਖਣ ਲਈ ਕੀਟਨਾਸ਼ਕ ਦਵਾਈਆਂ ਦੀ ਵਰਤੋ ਘੱਟ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜੇ ਅਸੀ  ਇਹ ਸੋਚ ਲਈਏ ਕਿ ‘ਧਰਤੀ ਸਾਡੀ ਨਹੀ ਹੈ, ਅਸੀ ਧਰਤੀ ਦੇ ਹਾਂ’ ਤਾਂ ਅਸੀ ਇਸ ਨੂੰ ਬਚਾ ਸਕਦੇ ਹਾਂ। ਇਸ ਮੌਕੇ ਤੇ ਹੇਮੰਤ ਰਣਦੇਵ ਬੌਬੀ ਸਾਬਕਾ ਐਮ.ਸੀ ਪ੍ਰਧਾਨ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਵਾਤਾਵਰਣ ਨੂੰ ਸਾਫ ਸੁਥਰਾ ਰੱਖਣ ਦੀ ਗੱਲ  ਕੀਤੀ।
ਇਸ ਵਿਸੇ ਨੂੰ ਮੁਖ ਰੱਖਦਿਆ ਹੀ ਰੈੱਡ ਕਰਾਸ ਨਸ਼ਾ ਮੁਕਤੀ ਅਤੇ ਪੁਨਰਵਾਸ ਕੇਂਦਰ ਵਿਖੇ ਵੀ ਸੈਮੀਨਾਰ ਕਰਵਾਇਆ ਗਿਆ ਜਿਸ ਦੀ ਪ੍ਰ੍ਧਾਨਗੀ ਚਮਨ ਸਿੰਘ (ਪ੍ਰੋਜੈਕਟ ਡਾਇਰੈਕਟਰ) ਵਲੋਂ ਕੀਤੀ ਗਈ। ਉਹਨਾਂ ਨੇ ਕਿਹਾ ਕਿ ਧਰਤੀ ਤੋਂ ਸਾਨੂੰ ਜੈਵਿਕ ਤੇ ਅਜੈਵਿਕ ਵਸਤੂਆਂ ਮਿਲਦੀਆਂ ਹਨ ਜਿਨਾਂ ਨੇ ਵਾਤਾਵਰਣ ਨੂੰ ਜੀਵਾਂ ਦੀ ਸਿਹਤ ਨੂੰ ਤੰਦਰੁਸਤੀ ਬਖਸਣੀ ਹੁੰਦੀ ਹੈ। ਜਿਸ ਨੂੰ ਬਾਕੀ ਗ੍ਰਹਿ ਵੀ ਪ੍ਰਭਾਵਿਤ ਕਰਦੇ ਹਨ ਜਿਵੇਂ ਕਿ ਸੂਰਜ ਦੀ ਊਰਜਾ। ਵੱਧਦੀ ਆਬਾਦੀ , ਪੈਸੇ ਦੀ ਦੌੜ ਅਤੇ ਸੁੱਖਾ ਭਰਪੂਰ ਜੀਵਨ ਜਿਉਣ ਲਈ ਹੀ ਅਸੀ ਵਾਤਾਵਰਣ ਵਿੱਚ ਵਿਗਾੜ ਪਾਇਆ ਹੈ। ਸਾਨੂੰ ਇਸ ਨੂੰ ਦੂਸ਼ਿਤ ਹੋਣ ਤੋਂ ਬਚਾਉਣਾ ਚਾਹੀਦਾ ਹੈ। ਇਸ ਮੌਕੇ ਤੇ ਜਸਵਿੰਦਰ ਕੌਰ (ਕਾਊਂਸਲਰ) ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਗਰਮੀ ਵੱਧਣ ਦਾ ਕਾਰਣ ਵੀ ਵਾਤਾਵਰਣ ਨਾਲ ਛੇੜਛਾੜ ਕਰਨਾ ਹੈ।  ਜੰਗਲਾ ਤੇ ਰੁੱਖਾ ਦੀ ਕਟਾਈ ਕਾਰਣ ਹੀ ਸੂਰਜ ਤਪਸ਼ ਵੱਧ ਹੋ ਰਹੀ ਹੀ। ਉਹਨਾਂ ਵਾਤਾਵਰਣ ਸਬੰਧੀ ਸਮੱਸਿਆਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਅਤੇ ਲੋਕਾਂ ਨੂੰ ਇਨ੍ਹਾਂ ਨਾਲ ਨਜਿੱਠਣ ਲਈ ਠੋਸ ਕਦਮ ਚੁੱਕਣ ਲਈ ਪ੍ਰੇਰਿਤ ਹੋਣ ਲਈ ਕਿਹਾ। ਵਾਤਾਵਰਣ ਦੂਸ਼ਿਤ ਹੌਣ ਨਾਲ ਹੀ ਲੋਕ ਬਿਮਾਰੀਆਂ ਨਾਲ ਜੂਝ ਰਹੇ ਹਨ।  ਇਸ ਤੋਂ ਬਾਅਦ ਕਮਲਜੀਤ ਕੌਰ (ਕਾਊਂਸਲਰ) ਕਿ ਸਾਨੂੰ ਪਲਾਸਟਿਕ ਦੀ ਵਰਤੋਂ ਘੱਟ ਕਰਨੀ ਚਾਹੀਦੀ ਹੈ ਅਤੇ ਘਰ ਵਿੱਚ ਵੀ ਪੌਦੇ ਲਗਾਉਣੇ ਚਾਹੀਦੇ ਹਨ ਤਾਂ ਸਾਨੂੰ ਵੱਧ ਮਾਤਰਾ ਵਿੱਚ ਆਕਸੀਜਨ ਮਿਲ ਸਕੇ ਅਤੇ ਘਰ ਵੀ ਬਚੀ ਰਹਿੰਦ ਖੂੰਦ ਨੂੰ ਪੌਦਿਆ ਲਈ ਖਾਦ ਦੇ ਰੂਪ ਵਿੱਚ ਵਰਤਣਾ ਚਾਹੀਦਾ ਹੈ। ਉਨਾਂ ਕਿਹਾ ਕਿ ਲੋਕਾਂ ਨੂੰ ਵਾਤਾਵਰਣ ਦੇ ਮੁੱਦਿਆਂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ। ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਵੱਡੀਆਂ ਸਮੱਸਿਆਵਾਂ ਤੋਂ ਬਚਾਉਣ ਲਈ ਸਮੇਂ ਸਿਰ ਕਦਮ ਚੁੱਕਣੇ ਬਹੁਤ ਜ਼ਰੂਰੀ ਹਨ। ਇਸ ਮੌਕੇ ਕੇਂਦਰ ਵਿਖੇ ਰੈੱਡ ਕਰਾਸ ਕੇਂਦਰ ਦੇ ਸਟਾਫ ਮੈਂਬਰ ਵਲੋਂ  ਵੀ ਪੌਦਾ ਲਗਾਇਆ ਗਿਆ। ਦੇ ਇਸ ਮੌਤੇ ਤੇ ਮੰਗਤ ਚੋਪੜਾ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਮਨਜੀਤ ਸਿੰਘ, ਦਿਨੇਸ਼ ਕੁਮਾਰ, ਹਰਪ੍ਰੀਤ ਕੌਰ , ਕਮਲੀ ਦੇਵੀ, ਜਸਵਿੰਦਰ ਕੌਰ ਅਨਲ ਕੁਮਾਰ, ਪਰਦੀਪ ਕੁਮਾਰ, ਚੇਤ ਰਾਮ ਸ਼ਰਮਾ, ਗਿਆਨ ਚੰਦ, ਹਰਜੀਤ ਸਿੰਘ, ਇੰਦਰਜੀਤ ਸਿੰਘ, ਗੁਰਪ੍ਰੀਤ ਸਿੰਘ, ਮਾਸਟਰ ਰਜਿੰਦਰ ਕੁਮਾਰ, ਪਰਵੇਸ਼ ਕੁਮਾਰ, ਮੋਨੂੰ ਅਤੇ ਮਰੀਜ ਹਾਜਰ ਸਨ ।