ਗਿਣਤੀ ਦਾ ਕਾਊਂਟਡਾਊਨ ਸ਼ੁਰੂ,

ਊਨਾ, 3 ਜੂਨ - ਊਨਾ ਜ਼ਿਲ੍ਹੇ 'ਚ ਲੋਕ ਸਭਾ ਚੋਣਾਂ ਅਤੇ 2 ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਵੋਟਾਂ ਦੀ ਗਿਣਤੀ ਲਈ ਮੁਕੰਮਲ ਤਿਆਰੀਆਂ ਕਰ ਲਈਆਂ ਗਈਆਂ ਹਨ। ਜ਼ਿਲ੍ਹਾ ਚੋਣ ਅਧਿਕਾਰੀ (ਡਿਪਟੀ ਕਮਿਸ਼ਨਰ) ਜਤਿਨ ਲਾਲ ਨੇ ਦੱਸਿਆ ਕਿ ਊਨਾ ਜ਼ਿਲ੍ਹੇ ਵਿੱਚ 4 ਜੂਨ ਨੂੰ ਸਵੇਰੇ 8 ਵਜੇ ਤੋਂ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਵੋਟਾਂ ਦੀ ਗਿਣਤੀ ਡਿਗਰੀ ਕਾਲਜ ਊਨਾ ਵਿੱਚ ਬਣਾਏ ਗਏ ਗਿਣਤੀ ਕੇਂਦਰਾਂ ਵਿੱਚ ਕੀਤੀ ਜਾਵੇਗੀ।

ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 68 ਟੇਬਲਾਂ ’ਤੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਜਿਸ ਵਿੱਚ ਈ.ਵੀ.ਐਮ ਵੋਟਾਂ ਦੀ ਗਿਣਤੀ ਲਈ 60 ਟੇਬਲ ਅਤੇ 2 ਵਿਧਾਨ ਸਭਾ ਜ਼ਿਮਨੀ ਚੋਣਾਂ ਦੇ ਈ.ਟੀ.ਪੀ.ਬੀ.ਐਸ ਅਤੇ ਪੋਸਟਲ ਬੈਲਟ ਦੀ ਗਿਣਤੀ ਲਈ 4-4 ਟੇਬਲ ਲਗਾਏ ਗਏ ਹਨ।
ਲੋਕ ਸਭਾ ਲਈ ਈਵੀਐਮ ਵੋਟਾਂ ਦੀ ਗਿਣਤੀ ਲਈ ਵਿਧਾਨ ਸਭਾ ਅਨੁਸਾਰ 6 ਤੋਂ 14 ਟੇਬਲ ਬਣਾਏ ਗਏ ਹਨ। ਵੱਧ ਤੋਂ ਵੱਧ 14 ਟੇਬਲ ਹਰੋਲੀ ਅਤੇ ਊਨਾ ਵਿਧਾਨ ਸਭਾ ਹਲਕਿਆਂ ਲਈ ਹਨ ਅਤੇ ਘੱਟ ਤੋਂ ਘੱਟ 6 ਟੇਬਲ ਚਿੰਤਪੁਰਨੀ ਅਤੇ ਕੁੱਟਲੈਹੜ  ਵਿਧਾਨ ਸਭਾ ਹਲਕਿਆਂ ਲਈ ਹਨ। ਲੋਕ ਸਭਾ ਵੋਟਾਂ ਦੀ ਗਿਣਤੀ ਲਈ ਸੱਤ ਟੇਬਲ ਬਣਾਏ ਗਏ ਹਨ।
ਇਸ ਤੋਂ ਇਲਾਵਾ ਗਗਰੇਟ ਵਿਧਾਨ ਸਭਾ ਜ਼ਿਮਨੀ ਚੋਣ ਦੀਆਂ ਈ.ਵੀ.ਐਮ ਵੋਟਾਂ ਦੀ ਗਿਣਤੀ ਲਈ 7 ਟੇਬਲ ਲਗਾਏ ਗਏ ਹਨ ਅਤੇ ਕੁੱਟਲੈਹੜ  ਵਿਧਾਨ ਸਭਾ ਜ਼ਿਮਨੀ ਚੋਣ ਦੀ ਈ.ਵੀ.ਐਮ ਵੋਟਾਂ ਦੀ ਗਿਣਤੀ ਲਈ 6 ਟੇਬਲ ਲਗਾਏ ਗਏ ਹਨ।
ਲੋਕ ਸਭਾ ਦੀਆਂ ਵੋਟਾਂ ਦੀ ਗਿਣਤੀ ਲਈ 177 ਅਧਿਕਾਰੀ ਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ, ਜਦਕਿ ਵਿਧਾਨ ਸਭਾ ਉਪ ਚੋਣਾਂ ਲਈ 75 ਗਿਣਤੀ ਕਰਮਚਾਰੀ ਤਾਇਨਾਤ ਕੀਤੇ ਗਏ ਹਨ।
ਦੱਸ ਦੇਈਏ ਕਿ ਲੋਕ ਸਭਾ ਚੋਣਾਂ ਅਤੇ ਦੋ ਵਿਧਾਨ ਸਭਾ ਜ਼ਿਮਨੀ ਚੋਣਾਂ ਦੀ ਗਿਣਤੀ ਲਈ ਸਰਕਾਰੀ ਕਾਲਜ, ਊਨਾ ਵਿੱਚ ਗਿਣਤੀ ਕੇਂਦਰ ਬਣਾਏ ਗਏ ਹਨ, ਕਾਲਜ ਵਿੱਚ ਵਿਧਾਨ ਸਭਾ ਅਨੁਸਾਰ 5 ਗਿਣਤੀ ਕੇਂਦਰ ਬਣਾਏ ਗਏ ਹਨ। ਇਸ ਤੋਂ ਇਲਾਵਾ ਗਗਰੇਟ ਅਤੇ ਕੁੱਟਲੈਹੜ ਦੀਆਂ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਊਨਾ ਕਾਲਜ ਵਿੱਚ ਦੋ ਵੱਖ-ਵੱਖ ਗਿਣਤੀ ਕੇਂਦਰ ਬਣਾਏ ਗਏ ਹਨ।
ਲੋਕ ਸਭਾ ਪੋਸਟਲ ਬੈਲਟ ਦੀ ਗਿਣਤੀ ਹਮੀਰਪੁਰ ਵਿੱਚ ਆਰਓ ਪੱਧਰ 'ਤੇ ਹੋਵੇਗੀ। ਗਗਰੇਟ ਅਤੇ ਕੁੱਟਲੈਹੜ ਵਿਧਾਨ ਸਭਾ ਜ਼ਿਮਨੀ ਚੋਣਾਂ ਲਈ ਪੋਸਟਲ ਬੈਲਟ ਊਨਾ ਕਾਲਜ ਵਿੱਚ ਬਣਾਏ ਗਏ ਸਬੰਧਤ ਪੋਲਿੰਗ ਕੇਂਦਰ ਵਿੱਚ ਗਿਣੇ ਜਾਣਗੇ।
ਜਤਿਨ ਲਾਲ ਨੇ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਗਿਣਤੀ ਕੇਂਦਰਾਂ ਦੇ ਆਸ-ਪਾਸ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ। ਗਿਣਤੀ ਕੇਂਦਰਾਂ 'ਤੇ ਤਿੰਨ ਪੱਧਰੀ ਸੁਰੱਖਿਆ ਪ੍ਰਬੰਧ ਹੋਣਗੇ।