ਨੇਤਰ ਦਾਨੀ ਤਰਸੇਮ ਸਿੰਘ ਦੇ ਪਰਿਵਾਰ ਨੂੰ ਨੇਤਰਦਾਨ ਸੰਸਥਾ ਨੇ ਸਨਮਾਨਿਤ ਕੀਤਾ

ਹੁਸ਼ਿਆਰਪੁਰ - ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਜ਼ਿਲ੍ਹਾ ਪ੍ਰਧਾਨ ਮਨਮੋਹਨ ਸਿੰਘ, ਸਕੱਤਰ ਬਲਜੀਤ ਸਿੰਘ, ਚੇਅਰਮੈਨ ਬਹਾਦਰ ਸਿੰਘ ਸੁਨੇਤ, ਡਾਕਟਰ ਕੇਵਲ ਸਿੰਘ ਰਿਟਾਇਰ ਡਿਪਟੀ ਡਾਇਰੈਕਟਰ ਪੰਜਾਬ, ਆਈ ਡੋਨਰ ਇੰਚਾਰਜ ਟਾਂਡਾ ਭਾਈ ਬਰਿੰਦਰ ਸਿੰਘ ਮਸੀਤੀ,ਨੇ ਅੱਜ ਪਿੰਡ ਸਕਰਾਲਾ ਨਿਵਾਸੀ ਸਮਾਜਸੇਵੀ ਨੇਤਰਦਾਨੀ ਤਰਸੇਮ ਸਿੰਘ ਜੀ ਦੀ ਅੰਤਿਮ ਅਰਦਾਸ ਮੌਕੇ ਪਹੁੰਚੇ I

 ਇਸ ਮੌਕੇ ਨੇਤਰਦਾਨ ਸੰਸਥਾ ਦੇ ਇਹਨਾਂ ਮੈਂਬਰਾਂ ਵੱਲੋਂ ਬੀਤੇ ਦਿਨ ਮ੍ਰਿਤਕ ਤਰਸੇਮ ਸਿੰਘ ਦੀਆਂ ਅੱਖਾਂ ਦਾਨ ਕਰਨ ਵਾਲੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਪੁੱਤਰ ਹਰਪ੍ਰੀਤ ਸਿੰਘ, ਪਤਨੀ ਬੇਅੰਤ ਕੌਰ, ਅਤੇ ਕੁਲਵੰਤ ਸਿੰਘ ਨੂੰ ਸੰਸਥਾ ਵੱਲੋਂ ਭੇਜਿਆ ਗਿਆ ਸਰਟੀਫਿਕੇਟ ਤੇ ਸਨਮਾਨ ਚਿੰਨ ਭੇਟ ਕਰਕੇ ਸਨਮਾਨਿਤ ਕੀਤਾ I ਇਸ ਮੌਕੇ ਸੰਸਥਾ ਦੇ ਸਕੱਤਰ ਬਲਜੀਤ ਸਿੰਘ ਨੇ ਆਖਿਆ ਕਿ ਨੇਤਰਦਾਨੀ ਤਰਸੇਮ ਸਿੰਘ ਦੀਆਂ ਦਾਨ ਕੀਤੀਆਂ ਅੱਖਾਂ ਨਾਲ ਦੋ ਨੇਤਰਹੀਣ ਵਿਅਕਤੀਆਂ ਨੂੰ ਅੱਖਾਂ ਦੀ ਰੋਸ਼ਨੀ ਮਿਲ ਚੁੱਕੀ ਹੈ, ਜਿਸ ਲਈ ਨੇਤਰਦਾਨ ਸੰਸਥਾ ਪਰਿਵਾਰਕ ਮੈਂਬਰਾਂ ਦਾ ਬਹੁਤ ਧੰਨਵਾਦ ਕਰਦੀ ਹੈ।