ਸ਼ਰਧਾਲੂਆਂ ਦੇ 35ਵੇਂ ਜੱਥੇ ਨੇ ਕੀਤੇ ਕਰਤਾਰਪੁਰ (ਪਾਕਿ:) ਦੇ ਦਰਸ਼ਨ ਦੀਦਾਰੇ।

ਨਵਾਂਸ਼ਹਿਰ:- ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ ਵਲੋਂ ਕਰਤਾਰਪੁਰ ਸਾਹਿਬ (ਪਾਕਿ:) ਦੀ ਯਾਤਰਾ ਦੀ ਸੇਵਾ ਨੂੰ ਨਿਰੰਤਰ ਅੱਗੇ ਵਧਾਉਂਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਕਰਤਾਪੁਰ ਸਾਹਿਬ (ਪਾਕਿ:) ਦੇ ਦਰਸ਼ਨਾਂ ਲਈ ਜੱਥੇ ਭੇਜਣ ਦਾ ਸਿਲਸਿਲਾ ਜਾਰੀ ਹੈ। ਵੱਧ ਰਹੀ ਗਰਮੀ ਦੀ ਪ੍ਰਵਾਹ ਨਾ ਕਰਦੇ ਹੋਏ ਨਵਾਂਸ਼ਹਿਰ ਤੋਂ ਭੇਜਿਆ ਗਿਆ 50 ਸ਼ਰਧਾਲੂਆਂ ਦੇ 35ਵਾਂ ਜੱਥਾ ਕਲ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਇਆ।

ਜਾਣਕਾਰੀ ਸਾਂਝੀ ਕਰਦੇ ਹੋਏ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਪਿਛਲੇ ਮਹੀਨੇ ਤੋਂ ਸਕੂਲੀ ਬੱਚਿਆਂ ਦੀ ਪ੍ਰੀਖਿਆਵਾਂ ਖਤਮ ਹੋਣ ਅਤੇ ਐਨ ਆਰ ਆਈ ਪਰਿਵਾਰਾਂ ਦੀ ਵੱਧ ਰਹੀ ਆਮਦ ਕਾਰਣ ਸ੍ਰੀ ਕਰਤਾਰਪੁਰ ਸਾਹਿਬ ਯਾਤਰਾ ਲਈ ਰੋਜਾਨਾ ਹੀ ਸ਼ਰਧਾਲੂ ਗੁਰੂ ਨਾਨਕ ਮਿਸ਼ਨ ਸੁਵਿਧਾ ਕੇਂਦਰ ਰਾਹੀਂ ਆਪਣੇ ਡਾਕੂਮੈਂਟਸ ਤਿਆਰ ਕਰਵਾ ਕੇ  ਆਪਣੇ ਨਿੱਜੀ ਸਾਧਨਾਂ ਰਾਹੀਂ ਗੁਰਦੁਆਰਾ ਸਾਹਿਬ ਜੀ ਦੇ ਖੁੱਲੇ ਦਰਸ਼ਨ ਦੀਦਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਸੁਸਾਇਟੀ ਵਲੋਂ ਮਾਰਚ ਮਹੀਨੇ ਵਿਚ ਵੀ ਸ੍ਰੀ ਕਰਤਾਰਪੁਰ ਸਾਹਿਬ ਦੀ ਯਾਤਰਾ ਲਈ ਪੰਜ ਜੱਥੇ ਭੇਜੇ ਗਏ ਸਨ। ਇਸ ਵਾਰ ਗਏ ਜੱਥੇ ਦੇ ਮੈਂਬਰ ਦਰਸ਼ਨ ਕਰਨ ਉਪਰੰਤ ਅਰਦਾਸ ਵਿਚ ਸ਼ਾਮਲ ਹੋਏ ਅਤੇ ਬਾਅਦ ਵਿਚ ਗੁਰੂ ਕੇ ਲੰਗਰਾਂ ਵਿਚ ਸੇਵਾ ਵੀ ਕੀਤੀ।
 ਇਨਾਂ ਮੈਂਬਰਾਂ ਵਿਚੋਂ ਕਈ ਸੱਜਣ ਦੂਸਰੀ ਵਾਰ ਵੀ ਇਸ ਅਸਥਾਨ ਦੇ ਦਰਸ਼ਨ ਕਰਨ ਗਏ ਸਨ।  ਉਨਾਂ ਦੱਸਿਆ ਕਿ ਇਸ ਅਸਥਾਨ ਦੇ ਦਰਸ਼ਨ ਦੀਦਾਰ ਕਰਕੇ ਬਹੁਤ ਸਕੂਨ ਮਿਲਦਾ ਹੈ ਅਤੇ ਵਾਰ ਵਾਰ ਇਥੇ  ਆਉਣ ਨੂੰ ਜੀਅ ਕਰਦਾ ਹੈ। ਇਸ ਜੱਥੇ  ਵਿਚ ਨਵਾਂਸ਼ਹਿਰ ਤੋਂ ਇਲਾਵਾ ਬੰਗਾ, ਮੋਰਾਂਵਾਲੀ, ਮਹਿਤਪੁਰ ਉਲੱਦਣੀ, ਸ਼ੇਖੂਪੁਰ,  ਸੋਨਾ, , ਦੇਨੋਵਾਲ, ਲੰਗੜੋਆ, ਕਾਜਮਪੁਰ, ਕੌਲਗੜ, ਲਾਲਪੁਰ,  ਕਰਿਆਮ, ਦੌਲਤਪੁਰ, ਰਾਮਪੁਰ ਬਿਰਲੋਂ ਅਤੇ  ਸਿਆਣਾ ਆਦਿਕ ਤੋਂ ਹੋਰ ਸੰਗਤਾਂ ਵੀ ਸ਼ਾਮਲ ਸਨ।
ਉਨਾਂ ਦੱਸਿਆ ਕਿ ਸੋਸਾਇਟੀ ਵਲੋਂ ਇਸ ਤੋਂ ਅਗਲਾ 36ਵਾਂ ਜੱਥਾ 30 ਅਪ੍ਰੈਲ ਨੂੰ ਭੇਜਿਆ ਜਾਵੇਗਾ ਅਤੇ 37ਵੇਂ ਜੱਥੇ ਦੀ ਬੁਕਿੰਗ 15 ਮਈ ਲਈ ਕੀਤੀ ਜਾ ਰਹੀ ਹੈ।
ਇਸ ਜਥੇ ਵਿਚ ਬਲਦੀਪ ਸਿੰਘ, ਕਮਲਜੀਤ ਸਿੰਘ, ਰਮੇਸ਼ ਚੰਦਰ, ਚਰਨਜੀਤ ਸਿੰਘ ਧਾਮੀ, ਤਕਦੀਰ ਸਿੰਘ, ਰੇਸ਼ਮ ਸਿੰਘ, ਪ੍ਰਿਤਪਾਲ ਸਿੰਘ (ਬਿੱਲੂ ਭਾਜੀ), ਜਸਬੀਰ ਸਿੰਘ ਬਨਵੈਤ, ਗੁਰਪਾਲ ਸਿੰਘ ਚਾਹਲ, ਸਤਨਾਮ ਸਿੰਘ, ਨਰੈਣ ਦਾਸ, ਬਲਬੀਰ ਰਾਏ, ਕਰਨੈਲ ਸਿੰਘ ਅਤੇ ਹੋਰ ਮੈਂਬਰ ਵੀ ਮੌਜੂਦ ਸਨ।