ਕੇਸ ਤੇ ਦਸਤਾਰ ਸਜਾਓ ਤਹਿਤ 21ਵਾਂ ਗੁਰਮਤਿ ਚੇਤਨਾ ਕੈਂਪ ਲਗਾਇਆ
ਗੜ੍ਹਸ਼ੰਕਰ:- 'ਕੇਸ ਅਤੇ ਦਸਤਾਰ ਸਜਾਓ' ਤਹਿਤ 21ਵਾਂ ਗੁਰਮਤਿ ਚੇਤਨਾ ਕੈਂਪ ਭਾਈ ਓੰਕਾਰ ਸਿੰਘ ਭੁੰਨੋ ਦੀ ਅਗਵਾਈ ਹੇਠ ਲਗਾਇਆ ਗਿਆ। ਭਾਈ ਓਂਕਾਰ ਸਿੰਘ ਨੇ ਦੱਸਿਆ ਕਿ ਊੜੇ ਅਤੇ ਜੂੜੇ ਨਾਲ ਬੱਚਿਆਂ ਨੂੰ ਜੋੜਨ ਲਈ ਲਗਾਏ ਗਏ ਇਸ 11 ਦਿਨਾ ਕੈਂਪ ਦੀ ਸ਼ੁਰੂਆਤ 'ਦੇਹਿ ਸ਼ਿਵਾ ਬਰ ਮੋਹਿ ਇਹੈ' ਦੇ ਸ਼ਬਦ ਨਾਲ ਹੋਈ।

ਇਸ ਮੌਕੇ ਪੰਜ ਸਾਲ ਤੋਂ ਅੱਠ ਸਾਲ ਦੇ ਬੱਚਿਆਂ ਨੂੰ ਮੂਲਮੰਤਰ ਦਾ ਪਾਠ ਅਤੇ ਗੁਰਮੰਤਰ ਕੰਠ ਕਰਵਾਏ ਗਏ। 9 ਸਾਲ ਤੋਂ 12 ਸਾਲ ਦੇ ਬੱਚਿਆਂ ਨੇ ਪੰਜ ਪੌੜੀਆਂ ਜਪੁਜੀ ਸਾਹਿਬ, ਚੌਪਈ ਸਾਹਿਬ ਅਤੇ ਅਨੰਦ ਸਾਹਿਬ ਦੀ ਬਾਣੀ ਕੰਠ ਕੀਤੀ। ਉਨ੍ਹਾਂ ਦੱਸਿਆ ਕਿ 11 ਬੱਚਿਆਂ ਨੇ ਕੇਸ ਰੱਖਣ ਦਾ ਪ੍ਰਣ ਲਿਆ।
ਦੱਸਣਯੋਗ ਹੈ ਕਿ ਗਿਆਨੀ ਓਂਕਾਰ ਸਿੰਘ ਪਿਛਲੇ 11 ਸਾਲ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਛਤਰ ਛਾਇਆ ਹੇਠ ਅਤੇ ਪੰਥ ਪ੍ਰਵਾਣਿਤ ਮਰਿਆਦਾ ਅਨੁਸਾਰ ਊੜੇ ਅਤੇ ਜੂੜੇ ਦੀ ਸੰਭਾਲ ਲਈ ਯਤਨਸ਼ੀਲ ਹਨ। ਉਨ੍ਹਾਂ ਵੱਲੋਂ ਹੁਣ ਤੱਕ 250 ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਉਹਨਾਂ ਦਾ ਟੀਚਾ 500 ਬੱਚਿਆਂ ਨੂੰ ਗੁਰਮਤਿ ਦੇ ਧਾਰਨੀ ਬਣਾਉਣ ਦਾ ਹੈ।