ਖੱਤਰੀ ਕਰਣੀ ਸੈਨਾ ਨੇ ਲਗਾਇਆ ਮੁਫ਼ਤ ਮੈਡੀਕਲ ਕੈਂਪ, ਸੈਂਕੜੇ ਲੋਕਾਂ ਨੇ ਲਿਆ ਲਾਭ
ਹੁਸ਼ਿਆਰਪੁਰ - ਸ਼ਿਆਰਪੁਰ ਦੇ ਮੁਹੱਲਾ ਕੱਚੇ ਕੁਆਟਰ ਸ਼ਿਵ ਮੰਦਰ ਪਾਰਕ ਵਿੱਚ ਸੂਬਾ ਪ੍ਰਧਾਨ ਲੱਕੀ ਠਾਕੁਰ ਦੀ ਪ੍ਰਧਾਨਗੀ ਹੇਠ ਖੱਤਰੀ ਕਰਣੀ ਸੈਨਾ ਵੱਲੋਂ ਆਈਵੀ ਹਸਪਤਾਲ ਦੇ ਸਹਿਯੋਗ ਨਾਲ ਮੈਡੀਕਲ ਕੈਂਪ ਲਾਇਆ ਗਿਆ। ਇਸ ਮੌਕੇ ਕੈਂਪ ਵਿੱਚ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਅਤੇ ਮੇਅਰ ਸੁਰਿੰਦਰ ਕੁਮਾਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਮੰਤਰੀ ਜਿੰਪਾ ਨੇ ਪ੍ਰਧਾਨ ਲੱਕੀ ਠਾਕੁਰ ਅਤੇ ਇਲਾਕਾ ਨਿਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਸ ਮੰਦਰ ਅਤੇ ਪਾਰਕ ਦੀ ਉਹ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਹਨ|

ਉਸ ਦਾ ਸੁੰਦਰੀਕਰਨ ਕੀਤਾ ਜਾਵੇ ਅਤੇ ਦੀਵਾਰਾਂ ਨੂੰ ਪੇਂਟ ਕੀਤਾ ਜਾਵੇ। ਇਸ ਦੇ ਲਈ ਉਨ੍ਹਾਂ ਲੋਕਾਂ ਨੂੰ ਭਰੋਸਾ ਦਿੱਤਾ ਕਿ ਚੋਣਾਂ ਤੋਂ ਬਾਅਦ ਉਨ੍ਹਾਂ ਦੀ ਮੰਗ ਵੀ ਪੂਰੀ ਕੀਤੀ ਜਾਵੇਗੀ। ਮੈਡੀਕਲ ਕੈਂਪ ਦੌਰਾਨ 128 ਦੇ ਕਰੀਬ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ। ਇਸ ਮੌਕੇ ਖੱਤਰੀ ਕਰਣੀ ਸੈਨਾ ਦੇ ਸੂਬਾ ਪ੍ਰਧਾਨ ਲੱਕੀ ਠਾਕੁਰ ਵੱਲੋਂ ਮਰੀਜ਼ਾਂ ਨੂੰ ਦਵਾਈਆਂ ਮੁਫ਼ਤ ਵੰਡੀਆਂ ਗਈਆਂ। ਇਸ ਮੌਕੇ ਲੱਕੀ ਠਾਕੁਰ ਨੇ ਦੱਸਿਆ ਕਿ ਸਿਹਤ ਜਾਗਰੂਕਤਾ ਮੁਹਿੰਮ ਤਹਿਤ ਮੁਫ਼ਤ ਮੈਡੀਕਲ ਕੈਂਪ ਦੌਰਾਨ ਡਾਕਟਰਾਂ ਨੇ ਮਰੀਜ਼ਾਂ ਨੂੰ ਚੰਗੀ ਸਿਹਤ ਬਣਾਈ ਰੱਖਣ ਦੀ ਸਲਾਹ ਦਿੱਤੀ ਅਤੇ ਬਿਮਾਰੀਆਂ ਬਾਰੇ ਵੀ ਜਾਗਰੂਕ ਕੀਤਾ।
ਇਸ ਮੌਕੇ ਕੌਂਸਲਰ ਨਵਾਬ ਪਹਿਲਵਾਨ, ਰਿਸ਼ੂ ਆਦੀਆ, ਰਾਜਨ ਸੈਣੀ, ਅਵਤਾਰ ਸਿੰਘ, ਲਾਡੀ ਸਿੰਘ, ਰਣਜੀਤ ਰਾਣਾ, ਕੁਲਵਿੰਦਰ ਸਿੰਘ ਬੱਬੂ, ਰਾਜ ਆਹੂਜਾ, ਸੋਨੂੰ ਠਾਕੁਰ, ਠਾਕੁਰ ਸਰਜੀਵਨ, ਸੰਤੋਸ਼ ਸਿੰਘ ਬਿੱਟੂ, ਲੱਕੀ ਭਾਟੀਆ, ਮੋਨੂੰ ਕਟਾਰੀਆ, ਛੋਟਾ ਅਸ਼ਵਨੀ ਕੁਮਾਰ, ਰਜਿੰਦਰ। ਪਰਮਾਰ, ਸੁਮਿਤ ਗੁਪਤਾ, ਨੀਰੂ ਗਰੋਵਰ, ਸਰੋਜ ਠਾਕੁਰ, ਸੁਸ਼ਮਾ ਠਾਕੁਰ, ਸੁਰਿੰਦਰ ਕੁਮਾਰੀ, ਵੀਨਾ ਮਲਿਕ, ਕਾਲਾ ਮਲਿਕ, ਨੀਰਜ ਸ਼ਰਮਾ ਆਦਿ ਹਾਜ਼ਰ ਸਨ।