ਅਰਵਿੰਦ ਕੇਜਰੀਵਾਲ ਦੀ ਜ਼ਮਾਨਤ 'ਤੇ ਤੇਜਿੰਦਰ ਮਹਿਤਾ ਤੇ ਟੀਮ ਨੇ ਵੰਡੇ ਲੱਡੂ

ਪਟਿਆਲਾ, 10 ਮਈ - "ਆਪ" ਦੇ ਨੈਸ਼ਨਲ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸੁਪਰੀਮ ਕੋਰਟ ਨੇ ਅੱਜ 1 ਜੂਨ ਤਜਕ ਅੰਤਰਿਮ ਜ਼ਮਾਨਤ ਦੇ ਦਿੱਤੀ। ਮੁੱਖ ਮੰਤਰੀ 2 ਜੂਨ ਨੂੰ ਜੇਲ੍ਹ ਅਧਿਕਾਰੀਆਂ ਕੋਲ ਆਤਮ ਸਮਰਪਣ ਕਰ ਦੇਣਗੇ। ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਦੀ ਖੁਸ਼ੀ 'ਚ ਜ਼ਿਲ੍ਹਾ ਪ੍ਰਧਾਨ ਤੇਜਿੰਦਰ ਮਹਿਤਾ ਅਤੇ ਉਨਾਂ ਦੀ ਟੀਮ ਨੇ ਲੱਡੂ ਵੰਡੇ। ਤੇਜਿੰਦਰ ਮਹਿਤਾ ਨੇ ਇਸ ਮੌਕੇ ਕਿਹਾ ਕਿ ਇਸ ਜ਼ਮਾਨਤ ਨਾਲ ਮੋਦੀ ਸਰਕਾਰ ਦੀ ਤਾਨਾਸ਼ਾਹੀ ਨੂੰ ਕਰਾਰਾ ਜਵਾਬ ਮਿਲਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਡਾ. ਭੀਮ ਰਾਓ ਅੰਬੇਡਕਰ ਵੱਲੋਂ ਬਣਾਏ ਸੰਵਿਧਾਨ ਨੂੰ ਖਤਮ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਕਿਹਾ ਕਿ ਸੰਵਿਧਾਨ ਹੀ ਨਾ ਰਿਹਾ ਤਾਂ ਦੇਸ਼ ਨੂੰ ਬਚਾਉਣਾ ਔਖਾ ਹੋ ਜਾਵੇਗਾ।

 ਉਨਾਂ ਕਿਹਾ ਕਿ ਨਰਿੰਦਰ ਮੋਦੀ ਵੱਲੋਂ ਪਿਛਲੇ ਦਸ ਸਾਲ ਤੋਂ ਜਿਵੇਂ ਤਾਨਾਸ਼ਾਹੀ ਕੀਤੀ ਗਈ ਹੈ, ਉਸ ਨੂੰ ਖਤਮ ਕਰਨ ਲਈ "ਆਪ" ਨੂੰ ਮਜ਼ਬੂੁਤ ਕਰਨਾ ਜ਼ਰੂਰੀ ਹੈ। ਉਨਾਂ ਕਿਹਾ ਕਿ ‘‘ਦੇਸ਼ ਅੰਦਰ ਸਥਾਪਤ ਕੀਤੀ ਜਾ ਰਹੀ ਤਾਨਾਸ਼ਾਹੀ ਨੂੰ ਖ਼ਤਮ ਕਰਨ ਲਈ ਵੋਟਰਾਂ ਕੋਲ ਇਹ ਸੁਨਹਿਰੀ ਮੌਕਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਦੇਸ਼ ਵਿੱਚ ਸੰਘੀ ਪ੍ਰਣਾਲੀ ਦੇ ਖ਼ਿਲਾਫ਼ ਹੈ ਅਤੇ ਕਿਸਾਨ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਖੇਤੀ ਤੇ ਨਿਰਭਰ ਹੈ ਅਤੇ ਭਾਜਪਾ ਕਿਸਾਨਾਂ ਦੇ ਹੱਥੋਂ ਖੇਤੀ ਨੂੰ ਖੋਹ ਕੇ ਕਾਰਪੋਰੇਟਾਂ ਦੇ ਹੱਥਾਂ ਚ ਲੈਣ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਮੌਕੇ ਸੀਨੀਅਰ ਆਗੂ "ਆਪ" ਬਲਜਿੰਦਰ ਢਿੱਲੋਂ , ਮੁੱਖਤਿਆਰ ਗਿੱਲ, ਜੀ.ਐਸ. ਓਬਰਾਏ, ਰਮੇਸ਼ ਸਿੰਗਲਾ, ਬਲਾਕ ਪ੍ਰਧਾਨ ਵਿਜੇ ਕਨੌਜੀਆ, ਅਮਨ ਬਾਂਸਲ, ਰਵੇਲ ਸਿੱਧੂ , ਜਗਤਾਰ ਸਿੰਘ ਜੱਗੀ, ਅਮਰਜੀਤ ਸਿੰਘ, ਸੁਸ਼ੀਲ ਮਿੱਡਾ, ਸੋਨੀਆ ਸ਼ਰਮਾ, ਮਿਨਾਕਸ਼ੀ ਕਸ਼ਯਪ ਤੇ ਹੋਰ ਕਈ ਆਗੂ ਤੇ ਵਰਕਰ ਹਾਜ਼ਰ ਸਨ।