ਜਿਸ ਤਨ ਲਾਗੇ ਸੋ ਤਨ ਜਾਣੇ : ਖੰਨਾ
ਹੁਸ਼ਿਆਰਪੁਰ- ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਹਲਕਾ ਟਾਂਡਾ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ। ਖੰਨਾ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਾਲਤ ਵੇਖ ਕੇ ਕਿਹਾ ਕਿ “ਜਿਸ ਤਨ ਲਾਗੇ ਸੋ ਤਨ ਜਾਣੇ”। ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਦਾ ਕੀ ਹਾਲ ਹੈ ਅਤੇ ਉਨ੍ਹਾਂ ਦੀ ਕੀ ਵਿਥਾ ਹੈ, ਇਹ ਕੇਵਲ ਉਹੀ ਲੋਕ ਜਾਣਦੇ ਹਨ ਜੋ ਖੁਦ ਪ੍ਰਭਾਵਿਤ ਹਨ।

ਖੰਨਾ ਨੇ ਕਿਹਾ ਕਿ ਹੜ੍ਹ ਵਿਚ ਲੋਕਾਂ ਦੇ ਘਰ ਤਬਾਹ ਹੋ ਗਏ, ਲੋਕਾਂ ਨੂੰ ਆਪਣੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ਜਾਂ ਆਪਣੇ ਦੂਰਲੇ ਰਿਸ਼ਤੇਦਾਰਾਂ ਕੋਲ ਛੱਡਣਾ ਪੈ ਰਿਹਾ ਹੈ, ਸੰਪਤੀਆਂ ਬਰਬਾਦ ਹੋ ਚੁੱਕੀਆਂ ਹਨ ਅਤੇ ਪਸ਼ੂਧਨ ਦਾ ਵੀ ਵੱਡਾ ਨੁਕਸਾਨ ਹੋਇਆ ਹੈ।
ਉਨ੍ਹਾਂ ਕਿਹਾ ਕਿ ਦਿਲ ਨੂੰ ਝਿੰਝੋੜ ਦੇਣ ਵਾਲੇ ਇਸ ਮੰਜ਼ਰ ਵਿਚ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਵਿਅਕਤੀਆਂ ਨੇ ਲੋਕਾਂ ਦੀ ਸੇਵਾ ਕਰਕੇ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ, ਉਹ ਕਾਬਿਲ-ਏ-ਤਾਰੀਫ਼ ਹੈ। ਖੰਨਾ ਨੇ ਕਿਹਾ ਕਿ ਆਪਦਾ ਦੇ ਸਮੇਂ ਇਨਸਾਨੀਅਤ ਦੇ ਨਾਤੇ ਇਕ-ਦੂਜੇ ਦੀ ਸੇਵਾ ਅਤੇ ਸਹਿਯੋਗ ਕੇਵਲ ਭਾਰਤ ਵਿੱਚ ਹੀ ਵੇਖਣ ਨੂੰ ਮਿਲਦਾ ਹੈ।
ਖੰਨਾ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਸੇਵਾ ਵਿੱਚ ਲੱਗੀਆਂ ਸਮਾਜ ਸੇਵੀ ਸੰਸਥਾਵਾਂ ਅਤੇ ਸਮਾਜ ਸੇਵੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਖੰਨਾ ਦੇ ਨਾਲ ਭਾਜਪਾ ਨੇਤਾ ਜਵਾਹਰ ਖੁਰਾਨਾ ਵੀ ਮੌਜੂਦ ਸਨ।